*ਕੋਵਿਡ ਮਹਾਮਾਰੀ ਤੋਂ ਬਚਾਅ ਲਈ ਹਰੇਕ ਯੋਗ ਵਿਅਕਤੀ ਵੈਕਸ਼ੀਨ ਲਾਜ਼ਮੀ ਲਗਵਾਏ-ਐਸ.ਡੀ.ਐਮ ਮਾਨਸਾ*

0
20

ਮਾਨਸਾ, 19 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ ) : ਐਸ.ਡੀ.ਐਮ ਮਾਨਸਾ ਸ੍ਰੀ ਹਰਜਿੰਦਰ ਸਿੰਘ ਜੱਸਲ ਨੇ ਕੋਵਿਡ-19 ਦੇ ਵੱਧਦੇ ਮਾਮਲਿਆਂ ਦੇ ਮੱਦੇਨਜਰ ਲੋਕਾਂ ਨੂੰ ਤੁੰਰਤ ਕੋਵਿਡ ਵੈਕਸੀਨ ਦੀਆਂ ਦੋਨੋਂ ਖੁਰਾਕਾਂ ਲਗਵਾਉਣ ਦੀ ਅਪੀਲ ਕੀਤੀ ਹੈ। ਉਨਾਂ ਕਿਹਾ ਕਿ ਕਰੋਨਾ ਤੇਜੀ ਨਾਲ ਫੈਲ ਰਿਹਾ ਹੈ ਅਤੇ ਹਰ ਰੋਜ਼ ਕੋਰੋਨਾ ਦੇ ਨਵੇਂ ਕੇਸ ਆ ਰਹੇ ਹਨ, ਇਸ ਲਈ ਜਰੂਰੀ ਹੈ ਕਿ ਕੋਵਿਡ ਦੀ ਵੈਕਸੀਨ ਦੀਆਂ ਦੋਨੋਂ ਖੁਰਾਕਾਂ ਸਾਰੇ ਯੋਗ ਨਾਗਰਿਕ ਲਗਵਾਉਣ, ਕਿਉਂਕਿ ਵੈਕਸੀਨ ਰਾਹੀਂ ਹੀ ਕੋਵਿਡ ਦੀ ਭਿਆਨਕ ਬਿਮਾਰੀ ’ਤੇ ਰੋਕ ਲਗਾਈ ਜਾ ਸਕਦੀ ਹੈ।
ਉਨਾਂ ਨੇ ਕਿਹਾ ਕਿ ਜਿਨਾਂ ਵਿਅਕਤੀਆਂ ਨੇ ਪਹਿਲੀ ਖੁਰਾਕ ਲਗਵਾ ਲਈ ਤਾਂ ਉਹ ਦੂਜੀ ਖੁਰਾਕ ਤੈਅ ਸਮੇਂ ’ਤੇ ਜਰੂਰ ਲਗਵਾਉਣ ਅਤੇ ਜਿੰਨਾਂ ਨੇ ਪਹਿਲੀ ਖੁਰਾਕ ਵੀ ਨਹੀਂ ਲਗਵਾਈ ਹੈ ਉਹ ਪਹਿਲੀ ਖੁਰਾਕ ਦਾ ਟੀਕਾ ਤੁਰੰਤ ਲਗਵਾਉਣ। ਉਨਾਂ ਨੇ ਕਿਹਾ ਕਿ ਕੋਵਿਡ ਦਾ ਨਵਾਂ ਵੈਰੀਐਂਟ ਤੇਜੀ ਨਾਲ ਫੈਲਦਾ ਹੈ ਅਤੇ ਜੇਕਰ ਅਸੀਂ ਵੈਕਸੀਨ ਨਹੀਂ ਲਗਵਾਉਂਦੇ ਤਾਂ ਆਪਣੇ ਨਾਲ ਨਾਲ ਆਪਣੇ ਪਰਿਵਾਰ ਅਤੇ ਸਾਰੇ ਸਮਾਜ ਲਈ ਵੀ ਖਤਰਾ ਬਣਦੇ ਹਾਂ।
ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਨੈਤਿਕ ਫਰਜ ਸਮਝਦੇ ਹੋਏ ਵੈਕਸੀਨ ਜਰੂਰ ਲਗਵਾਉਣ। ਉਨਾਂ ਕਿਹਾ ਕਿ ਵੈਕਸੀਨ ਦੇ ਨਾਲ ਹਰ ਵਿਅਕਤੀ ਮਾਸਕ ਲਗਾਕੇ ਰੱਖੇ, 6 ਫੁੱਟ ਦੀ ਸਮਾਜਿਕ ਦੂਰੀ ਦੇ ਸਿਧਾਂਤ ਦੀ ਪਾਲਣਾ ਕਰੇ ਅਤੇ ਵਾਰ-ਵਾਰ ਸਾਬਣ ਨਾਲ ਹੱੱਥਾਂ ਨੂੰ ਧੋਣਾ ਯਕੀਨੀ ਬਣਾਇਆ ਜਾਵੇ। ਸਮੇਂ ਸਮੇਂ ਸਿਹਤ ਵਿਭਾਗ ਵੱਲੋਂ ਜਾਰੀ ਗਾਈਡਲਾਈਨ ਦੀ ਪਾਲਣਾ ਕਰਨਾ ਜਰੂਰੀ ਬਣਾਇਆ ਜਾਵੇ, ਤਾਂ ਜੋ ਕਰੋਨਾ ਦੇ ਕੋਹੜ ਨੰੂ ਜੜੋਂ ਖਤਮ ਕੀਤਾ ਜਾ ਸਕੇ।

NO COMMENTS