*ਕੋਵਿਡ ਮਹਾਂਮਾਰੀ ਤੋਂ ਬਚਣ ਲਈ ਵੈਕਸੀਨੇਸ਼ਨ ਕਰਾਉਣਾ ਜਰੂਰੀ ਹੈ – ਸੁਰੱਈਆ ਖੱਤਰੀਵਾਲਾ*

0
12

ਬਰੇਟਾ 03,ਜੁਲਾਈ (ਸਾਰਾ ਯਹਾਂ/ਰੀਤਵਾਲ) ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਕੋਵਿਡ 2019 ਵਾਇਰਸ ਕਾਰਨ ਫੈਲੀ
ਮਹਾਂਮਾਰੀ ਦੇ ਸੰਬੰਧ ਵਿਚ ਲਗਾਤਾਰ ਵੈਕਸੀਨੇਸ਼ਨ ਕੀਤੀ ਜਾ ਰਹੀ ਹੈ। ਇਹ ਵੈਕਸੀਨੇਸ਼ਨ ਬਿਨਾਂ ਕਿਸੇ ਡਰ
ਤੋਂ ਹਰੇਕ ਵਿਅਕਤੀ ਨੂੰ ਕਰਵਾਉਣੀ ਚਾਹੀਦੀ ਹੈ । ਇਹ ਜਾਣਕਾਰੀ ਦਿੰਦਿਆ ਮੈਡਮ ਸੁਰੱਈਆ ਖੱਤਰੀਵਾਲਾ
ਨੇ ਦੱਸਿਆ ਕਿ ਕਿਸੇ ਵੀ ਕਿਸਮ ਦੀਆਂ ਅਫਵਾਹਾਂ ਦੇ ਵਿੱਚ ਨਾ ਆਓ । ਆਪਣੇ ਸਕੇ -ਸੰਬੰਧੀ
ਰਿਸ਼ਤੇਦਾਰ ਭੈਣ -ਭਰਾਵਾਂ ਅਤੇ ਜਾਣਕਾਰਾਂ ਨੂੰ ਵੱਧ ਤੋਂ ਵੱਧ ਵੈਕਸੀਨੇਸ਼ਨ ਕਰਵਾਉਣ ਦੇ ਲਈ ਪ੍ਰੇਰਿਤ
ਕੀਤਾ ਜਾਵੇ। ਉਨ੍ਹਾਂ ਨੇ ਅੱਜ ਅਗਰਵਾਲ ਧਰਮਸ਼ਾਲਾ ਬਰੇਟਾ ਵਿਖੇ ਆਪਣੇ ਆਪ ਨੂੰ ਵੈਕਸੀਨੇਸ਼ਨ ਦੀ ਦ¨ਜੀ
ਡੋਜæ ਲਗਵਾਉਂਦਿਆਂ ਸਮਾਜ ਨੂੰ ਇਹ ਸੁਨੇਹਾ ਦਿੱਤਾ ਹੈ । ਇਸ ਮੌਕੇ ਮੁੱਖ ਅਧਿਆਪਕ ਸ੍ਰੀਮਤੀ
ਨਿਸ਼ਾ ਰਾਣੀ ਨੇ ਦੱਸਿਆ ਕਿ ਵੈਕਸੀਨੇਸ਼ਨ ਲਗਵਾਉਣ ਦੇ ਨਾਲ ਨਾਲ ਕੋਵਿਡ ਮਾਹਾਂਮਾਰੀ ਦੇ ਸਬੰਧ ਵਿੱਚ
ਸਰਕਾਰ ਵੱਲੋਂ ਸਮੇਂ ਸਮੇਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨੀ ਵੀ ਜ਼ਰ¨ਰੀ ਹੈ ਤਾਂ ਹੀ
ਇਸ ਸੰਕਟ ਤੋਂ ਪ੍ਰਹੇਜ਼ ਰੱਖ ਕੇ ਹੀ ਬਚਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਮੌਕੇ ਸਿਹਤ ਵਿਭਾਗ
ਦੀ ਟੀਮ ਵੱਲੋਂ ਵਿਸ਼ੇਸ਼ ਤੌਰ ਤੇ ਇਨ੍ਹਾਂ ਅਧਿਆਪਕਾਵਾਂ ਦਾ ਧੰਨਵਾਦ ਕੀਤਾ ਅਤੇ ਹੋਰ ਲੋਕਾਂ ਨੂੰ ਵੱਧ
ਤੋਂ ਵੱਧ ਵੈਕਸੀਨੇਸ਼ਨ ਕਰਵਾਉਣ ਲਈ ਪ੍ਰੇਰਿਤ ਕਰਨ ਦੀ ਸਲਾਹ ਦਿੱਤੀ ।

NO COMMENTS