*ਕੋਵਿਡ ਦੇ ਸੰਭਾਵਿਤ ਖਤਰੇ ਤੋਂ ਘਬਰਾਹਟ ਨਹੀਂ , ਪਰ ਸਾਵਧਾਨੀ ਜਰੂਰੀ-.. ਡਾ. ਜਨਕ ਰਾਜ ਸਿੰਗਲਾ*

0
112

ਦੁਨੀਆ ਦੇ ਵੱਖ -ਵੱਖ ਦੇਸ਼ਾਂ ਵਿੱਚ  ਇੱਕਦਮ ਫਿਰ ਤੋਂ ਵਧੇ ਕਰੋਨਾ ਕੇਸਾ ਦੇ ਮੱਦੇਨਜ਼ਰ IMA  ਪਬਲਿਕ ਨੂੰ ਕੋਵਿਡ ਤੋਂ ਬਚਾਅ ਲਈ ਜਲਦੀ ਤੋਂ ਜਲਦੀ ਸਾਵਧਾਨੀਆਂ ਵਰਤਣ ਦੀ ਅਪੀਲ ਕਰਦੀ ਹੈ | ਸੂਚਨਾ  ਹੈ ਕਿ ਪਿੱਛਲੇ 24 ਘੰਟਿਆਂ ਵਿੱਚ ਦੁਨੀਆ ਦੇ ਕੁਝ ਵੱਡੇ ਦੇਸ਼ਾਂ ਜਿਵੇ ਕਿ ਚੀਨ, ਜਪਾਨ,ਅਮਰੀਕਾ ਆਦਿ ਵਿੱਚ 5.37 ਲੱਖ ਨਵੇਂ  ਕੇਸ ਆਏ ਹਨ | ਭਾਰਤ ਵਿੱਚ 145 ਕੇਸ ਪਿਛਲੇ 24 ਘੰਟਿਆਂ ਵਿੱਚ ਆਏ ਹਨ | ਜਿਹਨਾਂ  ਵਿੱਚੋਂ 4 ਕੇਸ ਨਵੇਂ ਚਾਇਨਾ ਵੈਰੀਐਂਟ BF 7 ਦੇ ਹਨ |
        ਵੈਸੇ ਤਾਂ ਸਾਡੇ ਕੋਲ ਸਰਕਾਰੀ ਅਤੇ ਪ੍ਰਾਈਵੇਟ ਖੇਤਰ ਵਿੱਚ ਮੈਡੀਕਲ ਅਮਲਾ ਫੈਲਾ ਅਤੇ ਦਵਾਈਆਂ ਅਤੇ ਵੈਕਸੀਨ ਆਦਿ ਭਰਪੂਰ ਮਾਤਰਾ ਵਿੱਚ ਹਨ | ਪਰ IMA ਸਰਕਾਰ ਨੂੰ ਅਪੀਲ ਕਰਦੀ ਹੈ ਕਿ ਵੱਖ- ਵੱਖ ਵਿਭਾਗਾਂ ਨੂੰ ਨਿਰਦੇਸ਼ ਦੇ ਕੇ ਐਂਮਰਜੈਂਸੀ ਦਵਾਈਆਂ, ਆਕਸੀਜਨ ਅਤੇ ਐਂਬੂਲੈਂਸ ਆਦਿ ਦੀਆਂ ਸੇਵਾਵਾਂ ਪਹਿਲਾ ਤੋਂ ਹੀ ਯਕੀਨੀ ਬਣਾਵੇ ਤਾਂ ਜੋ  2021 ਵਾਂਗ ਸਮੱਸਿਆ ਨਾ ਆਵੇ | ਸਰਕਾਰ ਨੂੰ ਚੀਨ ਜਾਂ ਕਿਸੇ ਹੋਰ ਪ੍ਰਭਾਵਿਤ ਦੇਸ਼ ਤੋਂ ਆਉਣ ਵਾਲੀਆਂ ਹਵਾਈ ਉਡਾਣਾਂ ਜਾਂ ਤਾਂ ਰੱਦ ਕਰ ਦੇਣੀਆਂ ਚਾਹੀਦੀਆਂ ਹਨ ਜਾਂ ਫੇਰ ਹਰ ਇਕ ਯਾਤਰੀ ਟੈਸਟ ਕਰਾਉਣ ਤੋਂ ਬਾਅਦ ਏਅਰਪੋਰਟ ਤੋਂ ਬਾਹਰ ਆਉਣਾ ਚਾਹੀਦਾ ਹੈ। XBB ਜਾਂ BF 7 ਦਾ ਪਤਾ ਲਗਾਉਣ ਲਈ ਹਰ ਮਰੀਜ ਦੀ ਜਿਨੋਮ ਸਿਕੁਐਂਸਿੰਗ ਹੋਣੀ ਚਾਹੀਦੀ ਹੈ। IMA ਆਪਣੇ ਮੈਂਬਰ ਡਾਕਟਰਾ ਨੂੰ ਵੀ ਅਪੀਲ ਕਰਦੀ ਹੈ ਕਿ ਉਹ ਵੀ ਪਿਛਲੇ ਸਾਲਾਂ ਵਾਂਗ ਐਕਟਿਵ ਹੋ ਕੇ ਕੋਵਿਡ ਦੀ ਇਸ ਲਹਿਰ ਨਾਲ ਲੜਨ  ਲਈ ਅਤੇ ਪਬਲਿਕ ਲਈ ਹਰ ਸੰਭਵ ਮਦਦ ਕਰਨ ਲਈ ਤਿਆਰ ਰਹਿਣ ।
      ਜਿਵੇਂ ਕਿ ਹੁਣ ਸਥਿਤੀ ਬਹੁਤ ਖਤਰੇ ਵਾਲੀ ਨਹੀਂ ਹੈ ਇਸ ਕਰਕੇ ਡਰਨ ਦੀ ਲੋੜ ਨਹੀਂ ਹੈ | ਸਰਦੀਆਂ ਦੇ ਦਿਨਾਂ ਵਿੱਚ ਵੈਸੇ ਵੀ ਖੰਘ ਜੁਕਾਮ ਆਦਿ ਦੇ ਮਰੀਜ ਬਹਤ ਹੁੰਦੇ ਹਨ ਜੋ ਕੇ ਸਾਰੇ ਕੋਵਿਡ ਨਹੀਂ ਹੁੰਦੇ।ਜਿਵੇਂ ਕਿ ਕਿਹਾ ਜਾਂਦਾ ਹੈ ਕਿ ਇਲਾਜ ਨਾਲੋਂ ਪਰਹੇਜ਼ ਚੰਗਾ ਇਸ ਲਈ ਸੰਭਾਵਿਤ ਖਤਰੇ ਨੂੰ ਦੇਖ ਹੇਠ ਲਿਖੀਆਂ ਸਾਵਧਾਨੀਆਂ ਦੀ ਜ਼ਰੂਰ ਪਾਲਣਾ ਕਰੋ :-
    1.ਸਾਂਝੀਆਂ ਥਾਂਵਾਂ ਤੇ ਮਾਸਕ ਪਹਿਣ ਕੇ ਰੱਖੋ |
    2.ਸਮਾਜਿਕ ਦੂਰੀ ਬਣਾ ਕੇ ਰੱਖੋ |
    3.ਇਕੱਠ ਵਾਲੀਆਂ ਥਾਵਾ  ਤੇ ਜਿ਼ਹਨਾਂ ਹੋ ਸਕੇ ਬਚਤ ਰੱਖੋ |
    4.ਸਾਬਣ ਅਤੇ ਪਾਣੀ ਨਾਲ ਵਾਰ- ਵਾਰ ਹੱਥ ਧੋਂਦੇ ਰਹੋ |
     5.ਬਾਹਰਲੇ ਦੇਸ਼ਾਂ ਦੀ ਯਾਤਰਾ ਤੋਂ ਸੰਕੋਚ ਕਰੋ |
     6.ਖੰਘ,ਬੁਖਾਰ ਜਾਂ ਸਾਹ ਔਖਾ ਹੋਵੇ ਤਾਂ ਆਪਣੇ ਡਾਕਟਰ ਨੂੰ ਮਿਲੋ |
      7. ਆਪਣਾ ਕੋਵਿਡ ਟੀਕਾਕਰਨ ਜਲਦੀ ਤੋਂ ਜਲਦੀ ਆਪਣੀ ਜਿਮੇਵਾਰੀ ਸਮਝ ਕੇ ਕਰਵਾਓ | ਟੀਕਾਕਰਨ ਦੀ ਤੀਸਰੀ ਖ਼ੁਰਾਕ ਵੀ ਜਲਦੀ ਤੋਂ ਜਲਦੀ ਲਗਵਾਓ।
     8.ਸਮੇਂ ਸਮੇਂ ਸਿਰ ਡਾਕਟਰਾਂ ਅਤੇ ਸਰਕਾਰਾਂ ਦੀ ਸਲਾਹਾਂ ਦੀ ਪਾਲਣਾ ਕਰੋ |
    IMA ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਨੂੰ ਕੋਵਿਡ ਪ੍ਰਤੀ ਸਭ ਗਤੀਵਿਧੀਆਂ ਵਿੱਚ ਪੂਰਨ ਸਹਿਯੋਗ ਦਾ ਵਿਸ਼ਵਾਸ ਦਵਾਉਦੀ ਹੈ |

NO COMMENTS