ਕੋਵਾ ਐਪ ਦੀ ਵਿਲੱਖਣ ਵਿਸ਼ੇਸ਼ਤਾ ਜ਼ਰੀਏ ਤੁਸੀਂ ਨੇੜਲੇ ਕੋਵਿਡ-19 ਪਾਜ਼ੇਟਿਵ ਮਰੀਜ਼ ਤੋਂ ਵੇਖ ਸਕਦੇ ਹੋ ਆਪਣੀ ਦੂਰੀ

0
80

ਚੰਡੀਗੜ•, 19 ਅਪ੍ਰੈਲ(ਸਾਰਾ ਯਹਾ, ਬਲਜੀਤ ਸ਼ਰਮਾ) ਕੋਵਾ ਐਪ ਆਪਣੀ ਵਿਲੱਖਣ ਵਿਸ਼ੇਸ਼ਤਾ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਰਹਿਣ ਵਿਚ ਸਹਾਇਤਾ ਕਰ ਰਹੀ ਹੈ। ਇਸ ਐਪ ਰਾਹੀਂ ਹਰ ਵਿਅਕਤੀ ਆਪਣੇ ਨੇੜਲੇ ਕਰੋਨਾ ਪਾਜ਼ੇਟਿਵ ਵਿਅਕਤੀ ਤੋਂ ਆਪਣੀ ਦੂਰੀ ਵੇਖ ਸਕਦਾ ਹੈ। ਇਸ ਤੋਂ ਇਲਾਵਾ ਇਹ ਐਪ ਜ਼ਿਲ•ਾ ਪ੍ਰਸ਼ਾਸਨ ਨੂੰ ਇਕਾਂਤਵਾਸ ਕੀਤੇ ਜਾਂ ਸ਼ੱਕੀ ਮਰੀਜ਼ ਵੱਲੋਂ ਆਪਣੀ ਥਾਂ ਤੋਂ 100 ਮੀਟਰ ਦੂਰ ਜਾਣ ਸਬੰਧੀ ਸੂਚਨਾ ਵੀ ਮੁਹੱਈਆ ਕਰਵਾ ਰਹੀ ਹੈ।

ਇਹ ਵਿਸ਼ੇਸ਼ਤਾ ਜਿੱਥੇ ਅਧਿਕਾਰੀਆਂ ਨੂੰ ਕੁਆਰੰਟੀਨ ਪਾਬੰਦੀਆਂ ਲਾਗੂ ਕਰਨ ਵਿੱਚ ਸਹਾਇਤਾ ਕਰ ਰਹੀ ਹੈ, ਉਥੇ ਇਹ ਸੂਬੇ ਦੇ ਲੋਕਾਂ ਨੂੰ ਇੱਕ ਸਵੈ-ਨਿਯੰਤਰਣ ਵਿਧੀ ਰਾਹੀਂ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ / ਦੋਸਤਾਂ ਆਦਿ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਸਹਾਇਤਾ ਕਰ ਰਹੀ ਹੈ।

ਪਾਜ਼ੇਟਿਵ ਮਰੀਜ਼ਾਂ ਦੀ ਜੀਓਟੈਗਿੰਗ ਨਾਲ ਇਹ ਐਪ ਜ਼ਿਲ•ਾ ਪ੍ਰਸ਼ਾਸਨ ਨੂੰ ਉਨ•ਾਂ ਥਾਵਾਂ ਦਾ ਪਤਾ ਲਗਾਉਣ ਵਿਚ ਸਹਾਇਤਾ ਕਰਦੀ ਹੈ ਜਿੱਥੇ ਕੋਵਿਡ ਪਾਜ਼ੇਟਿਵ ਵਿਅਕਤੀ ਪਿਛਲੇ ਕੁਝ ਦਿਨਾਂ ਵਿੱਚ ਗਿਆ ਹੈ। ਜੇ ਕੋਵਾ ਐਪ ਨਾਲ ਮੋਬਾਈਲ ਫੋਨ ਵਿੱਚ ਬਲਿਊਟੁੱਥ ਚਲਾਇਆ ਜਾਂਦਾ ਹੈ ਤਾਂ ਇਹ ਐਪ ਕੋਵਿਡ -19 ਦੇ ਸ਼ੱਕੀ ਜਾਂ ਪਾਜ਼ੇਟਿਵ ਵਿਅਕਤੀ ਦੇ ਬਲਿਊਟੁੱਥ ਰੇਂਜ ਵਿੱਚ ਆਉਣ ਤੇ ਨਾਗਰਿਕ ਨੂੰ ਸੂਚਿਤ ਕਰੇਗੀ। ਇਹ ਸਿਹਤ ਵਿਭਾਗ ਅਤੇ ਜ਼ਿਲ•ਾ ਪ੍ਰਸ਼ਾਸਨ ਨੂੰ ਪਾਜ਼ੇਟਿਵ ਮਰੀਜ਼ਾਂ ਦੀ ਟਰੈਵਲ ਹਿਸਟਰੀ ਦਾ ਪਤਾ ਲਗਾਉਣ ਵਿੱਚ ਵੀ ਮਦਦ ਕਰਦੀ ਹੈ।

ਪ੍ਰਸ਼ਾਸਨਿਕ ਸੁਧਾਰਾਂ ਅਤੇ ਜਨਤਕ ਸ਼ਿਕਾਇਤਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਅਨੁਸਾਰ ਐਪ ਦੇ ਪ੍ਰਭਾਵਸ਼ਾਲੀ ਹੋਣ ਲਈ ਕੋਵਿਡ-19 ਦੇ ਮਰੀਜ਼ਾਂ ਦੇ ਮੋਬਾਈਨ ਫੋਨਾਂ `ਤੇ ਬਲਿਊਟੂੱਥ ਅਤੇ ਜੀ.ਪੀ.ਐਸ. ਲੋਕੇਸ਼ਨ ਸਵਿੱਚ-ਆਨ ਕਰਨੀ ਲੋੜੀਂਦੀ
ਹੈ।

ਇਸ ਤੋਂ ਇਲਾਵਾ ਕੋਵਾ ਡੈਸ਼ਬੋਰਡ ਇਕਾਂਤਵਾਸ ਕੀਤੇ ਵਿਅਕਤੀਆਂ ਦਾ ਪਤਾ ਲਗਾਉਣ ਅਤੇ ਉਨ•ਾਂ ਦੇ ਆਪਣੀ ਬੇਸ ਲੋਕੇਸ਼ਨ ਤੋਂ ਦੂਰ ਜਾਣ ‘ਤੇ ਨਿਗਰਾਨੀ ਰੱਖਣ ਲਈ ਜ਼ਿਲ•ਾ ਪ੍ਰਸ਼ਾਸਨ ਦੀ ਸਹਾਇਤਾ ਕਰਦਾ ਹੈ। ਜੇ ਲੋਕੇਸ਼ਨ ਜਾਂ ਬਲਿਊਟੁੱਥ ਬੰਦ ਹੋਵੇ ਤਾਂ ਉਨ•ਾਂ ਦੀ ਹਲਚਲ ਦਾ ਪਤਾ ਲਗਾਉਣ ਲਈ ਟੈਲੀਕਾਮ ਪ੍ਰੋਵਾਇਡਰਾਂ ਵੱਲੋਂ ਉਨ•ਾਂ ਦੇ ਮੋਬਾਇਲ ਵੀ ਵਰਤੇ ਜਾ ਸਕਦੇ ਹਨ। ਟੈਲੀਕਾਮ ਕੰਪਨੀਆਂ ਹਰੇਕ ਜ਼ਿਲ•ੇ ਵਿਚ ਹੋਣ ਵਾਲੀਆਂ ਉਲੰਘਣਾਵਾਂ ਬਾਰੇ ਸਿਹਤ ਵਿਭਾਗ ਨੂੰ ਹਰ ਘੰਟੇ ਦੀ ਰਿਪੋਰਟ ਭੇਜਦੀਆਂ ਹਨ।

ਕਾਬਲੇਗੌਰ ਹੈ ਕਿ ਕੋਵਾ ਐਪ ਦੇ ਹੁਣ ਤੱਕ 10 ਲੱਖ ਤੋਂ ਵੱਧ ਡਾਉਨਲੋਡ ਹੋ ਚੁੱਕੇ ਹਨ।ਇਹ ਐਪ ਨਾਗਰਿਕਾਂ ਦੇ ਨਾਲ ਨਾਲ ਸਰਕਾਰੀ ਅਧਿਕਾਰੀਆਂ ਨੂੰ ਲਾਕਡਾਊਨ ਅਤੇ ਸਮਾਜਕ ਦੂਰੀਆਂ ਦੇ ਨਿਯਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਜ਼ਰੂਰੀ ਵਸਤਾਂ ਅਤੇ ਹੋਰ ਮਹੱਤਵਪੂਰਨ ਸੇਵਾਵਾਂ ਤੱਕ ਪਹੁੰਚ  ਉਪਲਬਧਤ ਕਰਾਉਣ ਵਿੱਚ ਸਹਾਇਤਾ ਕਰ ਰਹੀ ਹੈ।
—————

NO COMMENTS