*ਕੋਰੋਨਾ ਵੈਕਸੀਨ ਲਗਾਉਣ ਲਈ ਕੈਂਪ ਲਗਾਇਆ ਗਿਆ*

0
18

ਮਾਨਸਾ 17 ਜੁੂਨ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਸ਼੍ਰੀ ਸ਼ਿਵ ਅਰਾਧਨਾ ਸੇਵਾ ਮੰਡਲ ਅਤੇ ਪੰਚਮੁਖੀ ਬਾਲਾਜੀ ਸੇਵਾ ਸੰਮਤੀ ਦੇ ਸਹਿਯੋਗ ਨਾਲ 9ਵਾਂ ਫਰੀ ਕਰੋਨਾ ਟੀਕਾਕਰਨ ਕੈੰਪ ਲਗਾਇਆ ਗਿਆ।
 ਸ਼੍ਰੀ ਸ਼ਿਵ ਅਰਾਧਨਾ ਸੇਵਾ ਮੰਡਲ ਵੱਲੋਂ ਸਿਹਤ ਵਿਭਾਗ ਦੀ ਸਹਾਇਤਾ ਨਾਲ ਕਰੋਨਾ ਦੀ ਰੋਕਥਾਮ ਲਈ 9ਵਾਂ ਫਰੀ ਵੈਕਸੀਨ ਕੈੰਪ ਲਗਾਇਆ ਗਿਆ।ਜਿਸ ਵਿਚ ਸਹਿਤ ਵਿਭਾਗ ਵੱਲੋਂ ਸ਼੍ਰੀਮਤੀ ਕਰਮਜੀਤ ਕੌਰ ਅਤੇ ਸ਼੍ਰੀ ਮਤੀ ਰੋਸ਼ਨੀ ਰਾਣੀ ਨੇ ਵੈਕਸੀਨ ਲਗਾਉਣ ਦਾ ਕੰਮ ਕੀਤਾ।ਇਸ ਦੌਰਾਨ ਲਗਭਗ 50 ਲੋਕਾਂ ਦੇ ਕਰੋਨਾ ਵੈਕਸੀਨ ਦਾ ਇੰਜੈਕਸ਼ਨ ਲਗਾਇਆ ਗਿਆ ਅਤੇ ਮੁੱਖ ਮਹਿਮਾਨ ਵਜੋਂ ਸ਼੍ਰੋਮਣੀ ਅਕਾਲੀ ਦਲ ਮਾਨਸਾ ਦੇ ਸ਼ਹਿਰੀ ਪ੍ਰਧਾਨ ਸ੍ਰੀ ਪ੍ਰੇਮ ਅਰੋੜਾ ਜੀ ਵਿਸ਼ੇਸ਼ ਤੌਰ ਤੇ ਪਹੁੰਚੇ।ਇਸ ਮੌਕੇ ਤੇ ਪੰਚਮੁਖੀ ਬਾਲਾਜੀ ਸੇਵਾ ਸੰਮਤੀ ਦੇ ਚੇਅਰਮੈਨ ਰਾਘਵ ਸਿੰਗਲਾ ਪ੍ਰਧਾਨ ਸੁਰੇਸ਼ ਕਰੋੜੀ ਜੀ ਅਤੇ ਕੈਸ਼ੀਅਰ ਦਰਸ਼ਨ ਨੀਟਾ ਜੀ ਹਾਜਰ ਸਨ।ਸ੍ਰੀ ਸ਼ਿਵ ਅਰਾਧਨਾ ਸੇਵਾ ਮੰਡਲ ਦੇ ਸਰਪ੍ਰਸਤ ਮਾਸਟਰ ਨਸੀਬ ਚੰਦ, ਪ੍ਰੇਮ ਨਾਥ ਭੋਲਾ,ਰਾਮ ਲਾਲ,ਸ਼ਾਮਲਾਲ ( ਬੰਟੂ) ,ਪ੍ਰਧਾਨ ਐਡਵੋਕੇਟ ਰੋਹਿਤ ਗੋਇਲ,ਸੈਕਟਰੀ ਰਾਮ ਪ੍ਰਸ਼ਾਦ ਜਿੰਦਲ਼,ਕੈਸ਼ੀਅਰ ਰਾਜੀਵ ਕੁਮਾਰ,ਮੈਂਬਰ ਰਕੇਸ਼ ਕੁਮਾਰ,ਅਮਿਤ ਕੁਮਾਰ,ਰਜਨੀਸ਼ ਕੁਮਾਰ,ਹਰਦੀਪ ਸਿੰਘ,ਮੁਲਖ ਰਾਜ ਮਿੱਢਾ,ਮਾਣਸ ਗੋਇਲ, ਨਿਤੇਸ਼ ਅਰੋੜਾ,ਬਿੰਦਰ ਸ਼ਰਮਾਂ, ਲੱਕੀ ਗੋਇਲ,ਪ੍ਰਵੀਨ ਕੁਮਾਰ (ਬੰਟੀ) ਸ਼ਾਮਿਲ ਸਨ।

NO COMMENTS