ਕੋਰੋਨਾ ਵੈਕਸੀਨ ਦੀ ਕਾਮਯਾਬੀ ਨੇ ਘਟਾਈਆਂ ਸੋਨੇ-ਚਾਂਦੀ ਦੀਆਂ ਕੀਮਤਾਂ, ਜਾਣੋ ਮੰਗਲਵਾਰ ਦੇ ਭਾਅ

0
151

ਨਵੀਂ ਦਿੱਲੀ 17 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਮੋਡਰਨਾ ਇੰਕ. (Modern Inc.) ਵੱਲੋਂ ਕੋਰੋਨਾ ਵੈਕਸੀਨ (Corona Vaccine) ਦੇ ਟ੍ਰਾਇਲ ਨੂੰ 94.5 ਫੀਸਦ ਕਾਮਯਾਬ ਐਲਾਨ ਦਿੱਤਾ ਹੈ। ਇਸ ਦਾ ਅਸਰ ਗਲੋਬਲ ਬਾਜ਼ਾਰ ‘ਚ ਵੇਖਣ ਨੂੰ ਮਿਲਿਆ। ਜੀ ਹਾਂ, ਇਸ ਐਲਾਨ ਮਗਰੋਂ ਗਲੋਬਲ ਬਾਜ਼ਾਰ (Global Market) ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ (Gold-Silver Price) ਵਿੱਚ ਗਿਰਾਵਟ ਦਰਜ ਕੀਤੀ ਗਈ। ਪਿਛਲੇ ਹਫਤੇ ਵਿੱਚ ਮੋਡਰਨਾ ਦੂਜੀ ਕੰਪਨੀ ਹੈ ਜਿਸ ਨੇ ਆਪਣੇ ਟੈਸਟ ਨੂੰ ਸਫਲ ਐਲਾਨਿਆ ਹੈ। ਇਸ ਦਾ ਅਸਰ ਐਮਸੀਐਕਸ ਦੀਆਂ ਕੀਮਤਾਂ ‘ਤੇ ਦੇਖਿਆ ਗਿਆ।

ਦੱਸ ਦਈਏ ਕਿ ਮੰਗਲਵਾਰ ਨੂੰ ਸੋਨੇ ਦੀ ਕੀਮਤ 0.04 ਯਾਨੀ 20 ਰੁਪਏ ਦੀ ਗਿਰਾਵਟ ਨਾਲ 50,810 ਰੁਪਏ ਪ੍ਰਤੀ ਦਸ ਗ੍ਰਾਮ ਰਹਿ ਗਈ। ਸੋਮਵਾਰ ਨੂੰ ਇਸ ਦੀ ਕੀਮਤ 50,830 ਰੁਪਏ ਸੀ। ਪਿਛਲੇ ਕੁਝ ਮਹੀਨਿਆਂ ਦੌਰਾਨ ਸੋਨੇ ਦੀ ਕੀਮਤ 56,379 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪਹੁੰਚ ਗਈ ਹੈ।

ਤਾਜ਼ੀ ਬਰਫਬਾਰੀ ਕਰਕੇ ਡਿੱਗਆ ਤਾਪਮਾਨ,ਸੜਕਾ ਜਾਮ

ਮੰਗਲਵਾਰ ਨੂੰ ਅਹਿਮਦਾਬਾਦ ਦੇ ਸਰਾਫਾ ਬਾਜ਼ਾਰ ਵਿੱਚ ਸਪਾਟ ਗੋਲਡ ਦੀ ਕੀਮਤ 50,738 ਰੁਪਏ ਪ੍ਰਤੀ ਦਸ ਗ੍ਰਾਮ ‘ਤੇ ਪਹੁੰਚ ਗਈ। ਉਧਰ ਗੋਲਡ ਫਿਊਚਰ ਦੀ ਕੀਮਤ 50,760 ਰੁਪਏ ਪ੍ਰਤੀ ਦਸ ਗ੍ਰਾਮ ਦਰਜ ਕੀਤੀ ਗਈ। ਬ੍ਰੋਕਰੇਜ ਕੰਪਨੀਆਂ ਦਾ ਕਹਿਣਾ ਹੈ ਕਿ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਬਹੁਤ ਜ਼ਿਆਦਾ ਉਤਰਾਅ ਚੜਾਅ ਕਰ ਸਕਦੀਆਂ ਹਨ।

ਸੋਨੇ ਦੀ ਕੀਮਤ 49,500 ਤੋਂ 52,400 ਰੁਪਏ ਪ੍ਰਤੀ ਦਸ ਗ੍ਰਾਮ ਤੱਕ ਦਾ ਕਾਰੋਬਾਰ ਕਰ ਸਕਦਾ ਹੈ। ਸਪਾਟ ਸੋਨੇ ਨੇ ਗਲੋਬਲ ਬਾਜ਼ਾਰ ਵਿਚ ਥੋੜੀ ਤਬਦੀਲੀ ਦਿਖਾਈ। ਇਸ ਦੀ ਕੀਮਤ 1,887.99 ਪ੍ਰਤੀ ਔਂਸ ਸੀ। ਇਸ ਦੇ ਨਾਲ ਹੀ ਯੂਐਸ ਗੋਲਡ ਫਿਊਚਰ ਦੀ ਕੀਮਤ 0.1 ਪ੍ਰਤੀਸ਼ਤ ਵਧ ਕੇ 1,888.70 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਈ।

NO COMMENTS