ਕੋਰੋਨਾ ਵਾਇਰਸ ਨੇ ਝੰਬਿਆ ਰੁਪਇਆ, ਹੁਣ ਤਕ ਦੇ ਹੇਠਲੇ ਪੱਧਰ ‘ਤੇ

0
106

ਨਵੀਂ ਦਿੱਲੀ: ਘਰੇਲੂ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਣ ਤੇ ਦੇਸ਼ ‘ਚ ਤੇਜ਼ੀ ਨਾਲ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਣ ਕਾਰਨ ਅੱਜ ਸ਼ੁਰੂਆਤੀ ਕਾਰੋਬਾਰ ‘ਚ ਰੁਪਇਆ 36 ਪੈਸੇ ਦੀ ਗਿਰਾਵਟ ਨਾਲ ਹੇਠਲੇ ਪੱਧਰ ‘ਤੇ ਰਿਹਾ। ਸ਼ੁਰੂਆਤ ‘ਚ ਰੁਪਇਆ 76.75 ਪ੍ਰਤੀ ਡਾਲਰ ਤੇ ਖੁੱਲ੍ਹਾ ਤੇ ਕੁਝ ਹੀ ਦੇਰ ‘ਚ 36 ਪੈਸੇ ਦੀ ਗਿਰਾਵਟ ਨਾਲ 76.80 ਪ੍ਰਤੀ ਡਾਲਰ ‘ਤੇ ਆ ਗਿਆ, ਜੋ ਕਿ ਹੁਣ ਤਕ ਦੀ ਸਭ ਤੋਂ ਵੱਡੀ ਗਿਰਾਵਟ ਹੈ।

ਕਾਰੋਬਾਰੀਆਂ ਮੁਤਾਬਕ ਕੌਮਾਂਤਰੀ ਬਜ਼ਾਰਾਂ ‘ਚ ਜ਼ੋਖ਼ਮ ਦੇਖਦਿਆਂ ਨਿਵੇਸ਼ਕ ਸੁਰੱਖਿਅਤ ਨਿਵੇਸ਼ ਵੱਲ ਜਾ ਰਹੇ ਹਨ। ਅਜਿਹੇ ‘ਚ ਡਾਲਰ ਦੀ ਖਰੀਦ ਵਧਣ ‘ਤੇ ਦੂਜੀ ਕਰੰਸੀ ‘ਤੇ ਦਬਾਅ ਬਣਿਆ ਹੋਇਆ ਹੈ। ਬੁੱਧਵਾਰ ਰੁਪਇਆ 76.44 ਪ੍ਰਤੀ ਡਾਲਰ ‘ਤੇ ਬੰਦ ਹੋਇਆ ਸੀ।

ਸ਼ੁਰੂਆਤੀ ਅੰਕੜਿਆਂ ਮੁਤਾਬਕ ਵਿਦੇਸ਼ੀ ਪੋਰਟਫੋਲਿਓ ਨਿਵੇਸ਼ਕਾਂ ਨੇ ਬੁੱਧਵਾਰ ਘਰੇਲੂ ਸ਼ੇਅਰ ਬਜ਼ਾਰ ‘ਚ 1358.66 ਕਰੋੜ ਰੁਪਏ ਦੀ ਸ਼ੁੱਧ ਖਰੀਦਦਾਰੀ ਕੀਤੀ। ਇਸ ਦਰਮਿਆਨ ਕੱਚਾ ਤੇਲ 1.44 ਫੀਸਦ ਤੇਜ਼ੀ ਨਾਲ 28.09 ਡਾਲਰ ਪ੍ਰਤੀ ਬੈਰਲ ਚੱਲ ਰਿਹਾ ਸੀ।

ਅੱਜ ਭਾਰਤੀ ਸ਼ੇਅਰ ਬਜ਼ਾਰ ਦੀ ਸ਼ੁਰੂਆਤ ਵੀ ਗਿਰਾਵਟ ਨਾਲ ਹੋਈ ਸੀ। ਨਿਫਟੀ ਕਰੀਬ 75 ਅੰਕ ਅਤੇ ਸੈਂਸੇਕਸ ਕਰੀਬ 250 ਅੰਕਾਂ ਦੀ ਗਿਰਾਵਟ ਨਾਲ ਬੰਦ ਹੋਇਆ ਸੀ।

NO COMMENTS