ਕੋਰੋਨਾ ਮਹਾਮਾਰੀ: ਕਿਸਾਨਾਂ ਤੇ ਪੈਨਸ਼ਨਧਾਰਕਾਂ ਦੇ ਖਾਤਿਆਂ ‘ਚ ਪਾਓ ਕੈਸ਼, ਕਾਂਗਰਸ ਨੇ ਰੱਖੀ ਮੋਦੀ ਕੋਲ ਮੰਗ

0
39

ਨਵੀਂ ਦਿੱਲੀ: ਕਾਂਗਰਸ ਨੇ ਮੋਦੀ ਸਰਕਾਰ ਤੋਂ ਮੰਗ ਕੀਤੀ ਹੈ ਕਿ 7500 ਰੁਪਏ ਹਰ ਜਨ ਧਨ ਖਾਤੇ, ਪ੍ਰਧਾਨ ਮੰਤਰੀ ਕਿਸਾਨੀ ਖਾਤੇ ਤੇ ਬਜ਼ੁਰਗਾਂ, ਵਿਧਵਾਵਾਂ ਤੇ ਅਪਾਹਜਾਂ ਦੇ ਪੈਨਸ਼ਨ ਖਾਤੇ ‘ਚ ਭੇਜੇ ਜਾਣ। ਕਾਂਗਰਸ ਨੇ ਕੇਂਦਰ ਸਰਕਾਰ ਨੂੰ ਕਿਹਾ ਕਿ ਕੋਰੋਨਾਵਾਇਰਸ ਕਾਰਨ ਗਰੀਬ ਲੋਕਾਂ ਦਾ ਰੁਜ਼ਗਾਰ ਖ਼ਤਮ ਹੋ ਗਿਆ ਹੈ, ਅਜਿਹੀ ਸਥਿਤੀ ਵਿੱਚ ਉਹ ਦੋ ਸਮੇਂ ਦੀ ਰੋਟੀ ਖਾ ਸਕਣ ਇਸ ਲਈ ਸਰਕਾਰ ਸਾਰੇ ਜਨ ਧਨ ਖਾਤਿਆਂ ‘ਚ 7500 ਰੁਪਏ ਤੁਰੰਤ ਜਮ੍ਹਾ ਕਰਾਵੇ।

ਸਾਬਕਾ ਮੰਤਰੀ ਤੇ ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਕਿਹਾ, ਛੋਟੇ ਉਦਯੋਗ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੇ ਹਨ। ਅਜਿਹੀ ਸਥਿਤੀ ਵਿੱਚ ਜਨ ਧਨ ਖਾਤੇ ਦੇ ਨਾਲ-ਨਾਲ ਪ੍ਰਧਾਨ ਮੰਤਰੀ ਕਿਸਾਨ ਖਾਤਾ, ਬਜ਼ੁਰਗ, ਵਿਧਵਾ ਤੇ ਅਪਾਹਜ ਖਾਤਿਆਂ ‘ਚ ਵੀ ਤੁਰੰਤ 7500 ਰੁਪਏ ਕੇਂਦਰ ਸਰਕਾਰ ਨੂੰ ਜਮ੍ਹਾ ਕਰਵਾਉਣੇ ਚਾਹਿਦੇ ਹਨ ਤਾਂ ਜੋ ਅਗਲੇ ਇੱਕ ਮਹੀਨੇ ਤੱਕ ਇਨ੍ਹਾਂ ਸਾਰੀਆਂ ਲੋੜਵੰਦਾਂ ਦੀ ਰੋਟੀ ਦਾ ਪ੍ਰਬੰਧ ਕੀਤਾ ਜਾ ਸਕੇ।

ਦੱਸ ਦਈਏ ਕਿ ਤਿੰਨ ਦਿਨ ਪਹਿਲਾਂ, ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਵਿਚਾਰ-ਵਟਾਂਦਰੇ ਦਾ ਗਠਨ ਕੀਤਾ, ਜਿਸ ਵਿੱਚ ਰਾਹੁਲ ਗਾਂਧੀ, ਪੀ ਚਿਦੰਬਰਮ ਸਮੇਤ ਕੁੱਲ 11 ਕਾਂਗਰਸੀ ਆਗੂ ਸੀ। ਇਸ ਸਮੂਹ ਦੀ ਪਹਿਲੀ ਮੀਟਿੰਗ ਅੱਜ ਮਨਮੋਹਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ‘ਚ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਇਨ੍ਹਾਂ ਸਾਰੇ ਖਾਤਿਆਂ ‘ਚ 7500 ਰੁਪਏ ਕੇਂਦਰ ਸਰਕਾਰ ਵਲੋਂ ਭੇਜੇ ਜਾਣੇ ਚਾਹੀਦੇ ਹਨ।

NO COMMENTS