*ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਮਾਨਸਾ ਵਿਚ 117 ਅਨਾਜ ਮੰਡੀਆਂ ਵਿੱਚ ਹੱਥ ਧੋਣ ਲਈ ਪੈਰਾਂ ਨਾਲ ਚੱਲਣ ਵਾਲੀਆਂ ਮਸ਼ੀਨਾਂ ਸਥਾਪਤ*

0
19

ਮਾਨਸਾ, 7 ਅਪ੍ਰੈਲ (ਸਾਰਾ ਯਹਾਂ/(ਸਾਰਾ ਯਹਾਂ/ਮੁੱਖ ਸੰਪਾਦਕ)):ਸ਼ਨੀਵਾਰ ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋਣ ਵਾਲੀ ਹੈ ਅਤੇ ਮੰਡੀਆਂ ਵਿੱਚ ਵਧਣ ਵਾਲੀ ਚਹਿਲ ਪਹਿਲ ਦੇ ਸਨਮੁੱਖ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਸਾਰੀਆਂ 117 ਅਨਾਜ ਮੰਡੀਆਂ ਵਿੱਚ ਹੱਥ ਧੋਣ ਲਈ ਪੈਰਾਂ ਨਾਲ ਚੱਲਣ ਵਾਲੀਆਂ ਮਸ਼ੀਨਾਂ ਸਥਾਪਤ ਕਰ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਦੱਸਿਆ ਕਿ
 ਇਨ੍ਹਾਂ ਪੈਰ ਚਲਿਤ ਮਸ਼ੀਨਾਂ ਵਿੱਚ ਪਾਣੀ ਅਤੇ ਹੱਥ ਧੋਣ ਵਾਲੀ ਸਮੱਗਰੀ ਲਈ ਦੋ ਵੱਖਰੇ-ਵੱਖਰੇ ਪੈਡਲ ਲਗਾਏ ਗਏ ਹਨ।
ਉਨ੍ਹਾਂ ਨੇ ਦੱਸਿਆ ਕਿ ਖ਼ਾਸ ਤੌਰ ‘ਤੇ ਤਿਆਰ ਕੀਤੇ ਗਏ ਇਹ  ਬਿਨਾਂ ਛੂਹੇ ਹੱਥ ਧੋਣ ਵਿਚ ਸਹਾਇਤਾ ਕਰਨਗੇ। ਉਨਾਂ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਣ ਲਈ ਹੱਥ ਧੋਣਾ ਲਾਜ਼ਮੀ ਹੈ ਅਤੇ ਇਹ ਬਿਨਾਂ ਟੂਟੀਆਂ ਨੂੰ ਛੋਹੇ ਹੱਥ ਧੋਣ ਦੀ ਸਹੂਲਤ ਪ੍ਰਦਾਨ ਕਰਨਗੇ।
ਉਨਾਂ ਦੱਸਿਆ ਕਿ ਇਨਾਂ ਵਿੱਚ ਦੋ ਪੈਡਲ ਲਗਾਏ ਗਏ ਹਨ, ਇਕ ਪੈਡਲ ਨਾਲ ਪਾਣੀ ਅਤੇ ਦੂਜੇ ਪੈਡਲ ਨਾਲ ਹੱਥ ਧੋਣ ਵਾਲੀ ਸਮੱਗਰੀ ਬਾਹਰ ਆਵੇਗੀ। ਉਨਾਂ ਕਿਹਾ ਕਿ ਇਹ  ਪਾਣੀ ਦੀ ਬੱਚਤ ਵਿਚ ਵੀ ਸਹਾਈ ਹੋਣਗੇ ਅਤੇ ਜਿੰਨਾਂ ਪਾਣੀ ਹੱਥ ਧੋਣ ਲਈ ਲੋੜੀਂਦਾ ਹੋਵੇਗਾ ਪੈਡਲ ਉਪਰ ਪੈਰ ਰੱਖਣ ਨਾਲ ਓਨਾ ਹੀ ਪਾਣੀ ਬਾਹਰ ਆਵੇਗਾ ਅਤੇ ਪੈਰ ਚੁੱਕਣ ਤੋਂ ਬਾਅਦ ਪਾਣੀ ਰੁਕ ਜਾਵੇਗਾ। ਜ਼ਿਲ੍ਹਾ ਮੰਡੀ ਅਫ਼ਸਰ ਸ਼੍ਰੀ ਰਜਨੀਸ਼ ਗੋਇਲ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਦੀਆਂ ਟੀਮਾਂ ਵਲੋਂ ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ ਕਿ ਕਿਸਾਨ, ਮਜ਼ਦੂਰ, ਆੜ੍ਹਤੀ, ਟਰਾਂਸਪੋਰਟਰ ਅਤੇ ਹੋਰ ਚੰਗੀ ਤਰਾਂ ਹੱਥਾਂ ਨੂੰ ਧੋ ਸਕਣ। ਉਨਾਂ ਕਿਹਾ ਕਿ ਮੰਡੀ ਸਕੱਤਰਾਂ ਅਤੇ ਸੁਪਰਵਾਈਜ਼ਰਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਇਨਾਂ ਵਿੱਚ ਪਾਣੀ ਅਤੇ ਹੱਥ ਧੋਣ ਵਾਲੀ ਸਮੱਗਰੀ ਦੀ ਕਮੀ ਨਹੀਂ ਆਉਣੀ ਚਾਹੀਦੀ।
ਉਨਾਂ ਦੱਸਿਆ ਕਿ ਮੰਡੀ ਬੋਰਡ ਦੀ ਟੀਮ ਵਲੋਂ ਇਹ ਵੀ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਕਿਸਾਨ, ਮਜ਼ਦੂਰ ਅਤੇ ਹੋਰਨਾਂ ਵਲੋਂ ਮਾਸਕ ਪਹਿਨਣ ਦੀ ਸਿਹਤ ਸਲਾਹ ਸਮੇਤ ਸਮਾਜਿਕ ਦੂਰੀ ਨੂੰ ਬਰਕਰਾਰ ਰੱਖਿਆ ਜਾਵੇ।

NO COMMENTS