*ਕੋਰੋਨਾ ਮਹਾਂਮਾਰੀ ਦੌਰਾਨ ਵਧੀਆ ਸੇਵਾਵਾਂ ਨਿਭਾਉਣ ਲਈ ਮਾਨਸਾ ਦੇ ਯੂਥ ਕਾਂਗਰਸ ਪ੍ਰਧਾਨ ਚੁਸ਼ਪਿੰਦਰਵੀਰ ਸਿੰਘ ਚਹਿਲ ਦਾ ਰਾਹੁਲ ਗਾਂਧੀ ਨੇ ਕੀਤਾ ਵਿਸ਼ੇਸ਼ ਸਨਮਾਨ*

0
125

ਜੋਗਾ 10 ਅਗਸਤ ( ਸਾਰਾ ਯਹਾਂ/ਗੋਪਾਲ ਅਕਲੀਆ)-ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਦੀ ਮੱਦਦ ਕਰਨ, ਮਰੀਜ਼ਾਂ ਦਾ ਸਹਾਰਾ ਬਣਨ, ਲੋੜਵੰਦਾਂ ਨੂੰ ਦਵਾਈਆਂ ਮੁਹੱਈਆ ਕਰਵਾਉਣ ਅਤੇ ਸੰਕਟ ਦੀ ਘੜੀ ਵਿੱਚੋਂ ਘਰੋਂ ਬਾਹਰ ਨਿਕਲ ਅਤੇ ਮਸੀਹਾ ਬਣ ਦੇ ਕੋਰੋਨਾ ਮਰੀਜ਼ਾਂ ਲਈ ਕੰਮ ਕਰਨ ਦੇ ਬਦਲੇ ਜਿ਼ਲ੍ਹਾ ਯੂਥ ਕਾਂਗਰਸ ਮਾਨਸਾ ਦੇ ਪ੍ਰਧਾਨ ਚੁਸ਼ਪਿੰਦਰਵੀਰ ਸਿੰਘ ਚਹਿਲ ਦਾ ਦਿੱਲੀ ਵਿਖੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਉਨ੍ਹਾਂ ਵੱਲੋਂ ਇਸ ਦੌਰਾਨ ਦੇਸ਼ ਭਰ ਦੇ ਯੂਥ ਆਗੂਆਂ ਦਾ ਸਨਮਾਨ ਕਰਨ ਤੋਂ ਇਲਾਵਾ ਪੰਜਾਬ ਦੇ ਜਿ਼ਲ੍ਹੇ ਦੇ ਹੋਰ ਆਗੂਆਂ ਦਾ ਵੀ ਸਨਮਾਨ ਕੀਤਾ ਗਿਆ। ਮਾਨਸਾ ਵਿਖੇ ਕੋਰੋਨਾ ਮਹਾਮਾਰੀ ਦੌਰਾਨ ਚੁਸ਼ਪਿੰਦਰਵੀਰ ਸਿੰਘ ਚਹਿਲ ਨੇ ਆਪਣੀ ਟੀਮ ਨਾਲ ਕੰਮ ਕਰਦੇ ਸਮੇਂ ਜਿੰਦਗੀ ਦੀ ਪਰਵਾਹ ਕੀਤੇ ਬਗੈਰ ਕੋਰੋਨਾ ਮਰੀਜ਼ਾਂ ਦੀ ਆਕਸੀਜਨ, ਰਾਸ਼ਨ, ਦਵਾਈਆਂ, ਉਨ੍ਹਾਂ ਨੂੰ ਦਾਖਲ ਕਰਵਾਉਣ ਅਤੇ ਮਰੀਜ਼ਾਂ ਦੀ ਘਰ-ਘਰ ਜਾ ਕੇ ਸਾਰ ਲੈਣ ਦੀ ਵੀ ਮੁਹਿੰਮ ਚਲਾਈ ਸੀ। ਇਸੇ ਤਹਿਤ ਉਨ੍ਹਾਂ ਵੱਲੋਂ ਸੈਂਕੜੇ ਮਰੀਜ਼ਾਂ ਨੂੰ ਘਰੋਂ ਲਿਆ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਜਿੰਦਗੀ ਅਤੇ ਮੌਤ ਨਾਲ ਲੜਦੇ ਸਰਕਾਰੀ ਹਸਪਤਾਲ ਦੇ ਮਰੀਜ਼ਾਂ ਨੂੰ ਆਕਸੀਜਨ ਅਤੇ ਦਵਾਈਆਂ ਦੇ ਨਿੱਜੀ ਤੌਰ ਤੇ ਪ੍ਰਬੰਧ ਕੀਤੇ ਗਏ। ਚੁਸ਼ਪਿੰਦਰਵੀਰ ਚਹਿਲ ਨੇ ਕਿਹਾ ਕਿ ਪਾਰਟੀ ਦੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਉਨ੍ਹਾਂ ਦੀ ਟੀਮ ਨੇ ਲਾਮਿਸਾਲ ਕੰਮ ਕੀਤਾ ਅਤੇ ਕੋਰੋਨਾ ਦੌਰਾਨ ਕੰਮ ਕਰਕੇ ਇੱਕ ਰਿਕਾਰਡ ਬਣਾਇਆ। ਉਨ੍ਹਾ ਕਿਹਾ ਕਿ ਜਿੰਨਾਂ ਮਰੀਜ਼ਾਂ ਦੀ ਸਾਰ ਨਹੀਂ ਲਈ ਜਾ ਰਹੀ, ਉਨ੍ਹਾਂ ਦੀ ਵੀ ਯੂਥ ਵਿੰਗ ਨੇ ਘਰ ਬੈਠੇ ਲੋੜੀਦੀ ਸਮੱਗਰੀ ਮੁਹੱਈਆ ਕਰਵਾਈ। ਇਸ ਦੇ ਬਦਲੇ ਉਨ੍ਹਾਂ ਨੂੰ ਦਿੱਲੀ ਤੋਂ ਬੁਲਾਵਾ ਭੇਜਿਆ ਗਿਆ। ਚਹਿਲ ਨੇ ਕਿਹਾ ਕਿ ਪਾਰਟੀ ਦੇ ਆਗੂ ਰਾਹੁਲ ਗਾਂਧੀ ਵੱਲੋਂ ਉਨ੍ਹਾਂ ਦੇ ਕੰਮ ਦੀ ਪ੍ਰੰਸ਼ਸ਼ਾ ਕਰਦਿਆਂ ਕੋਵਿਡ ਦੌਰਾਨ ਲੋਕ ਸੇਵਾ ਦਾ ਕੰਮ ਕਰਨ ਬਦਲੇ ਸਾਰਟੀਫਿਕੇਟ ਦੇ ਕੇ ਸਨਮਾਨ ਕੀਤਾ ਗਿਆ ਅਤੇ ਹੱਲਾਸ਼ੇਰੀ ਦਿੱਤੀ ਕਿ ਅੱਗੇ ਤੋਂ ਵੀ ਅਜਿਹੇ ਕੰਮਾਂ ਵਿੱਚ ਯੂਥ ਕਾਂਗਰਸ ਧੜੱਲੇ ਨਾਲ ਕੰਮ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਉਨ੍ਹਾਂ ਦਾ ਮਾਨ ਸਤਿਕਾਰ ਕਰਨ ਤੋਂ ਇਲਾਵਾ ਨੌਜਵਾਨਾਂ ਨੂੰ ਪਾਰਟੀ ਵਿੱਚ ਹੋਰ ਉਚਾ ਸਥਾਨ ਦੇਣ ਦਾ ਵੀ ਵਾਅਦਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੂਰੇ ਦੇਸ਼ ਭਰ ਵਿੱਚੋਂ ਯੂਥ ਵਿੰਗ ਦੇ ਸੂਬਾ ਪ੍ਰਧਾਨ ਤੇ ਜਿ਼ਲ੍ਹਾ ਪ੍ਰਧਾਨ ਬੁਲਾਏ ਗਏ ਸਨ। ਪੰਜਾਬ ਵਿੱਚ ਜਿ਼ਲ੍ਹਾ ਮਾਨਸਾ ਸਭ ਤੋਂ ਮੋਹਰੀ ਰਿਹਾ ਅਤੇ ਅਮ੍ਰਿੰਤਸਰ ਅਤੇ ਫਾਜਲਿਕਾ ਜ਼ਿਲ੍ਹੇ ਵੀ ਸਨਮਾਨੇ ਗਏ ਹਨ। ਇਸ ਮੌਕੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਟੀਸੀ ਨਿਵਾਸਨ, ਪੰਜਾਬ ਦੇ ਇੰੰਚਾਰਜ ਵਨੀਤ ਕੰਬੋਜ,ਪੰਜਾਬ ਦੇ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ, ਰੂਬੀ ਗਿੱਲ ਫਾਜਲਿਕਾ ਪ੍ਰਧਾਨ, ਅੰਮ੍ਰਿਤਸਰ ਦੇ ਪ੍ਰਧਾਨ ਦਾ ਵੀ ਸਨਮਾਨ ਕੀਤਾ ਗਿਆ।

NO COMMENTS