*ਕੋਰੋਨਾ ਮਹਾਂਮਾਰੀ ਦੇ ਚਲਦਿਆਂ ਕੀਵੀ ਅਤੇ ਕੱਚੇ ਨਾਰੀਅਲ ਦੇ ਰੇਟ ਚ ਹੋਇਆ ਵਾਧਾ,ਫਰੂਟ ਵਾਲਿਆਂ ਨੇ ਮਚਾਈ ਲੁੱਟ,ਲੋਕਾਂ ਵਿਚ ਹਾਹਾਕਾਰ*

0
200

ਬੁਢਲਾਡਾ 17 ਮਈ (ਅਮਨ ਮਹਿਤਾ): ਕੋਰੋਨਾ ਮਹਾਮਾਰੀ ਦੇ ਚਲਦੇ ਫਲਾਂ ਦੇ ਰੇਟ ਅਸਮਾਨ ਛੂਹ ਰਹੇ ਹਨ ਉਥੇ ਹੀ ਹੁਣ ਥੋਕ ਅਤੇ ਰਿਟੇਲ ਦੇ ਰੇਟਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਕਿਉਂਕਿ ਸਭ ਤੋਂ ਵੱਧ ਉਛਾਲ ਕੀਵੀ ਫ਼ਲ ਅਤੇ ਕੱਚੇ ਨਾਰੀਅਲ ਦੇ ਰੇਟ ਚ ਆਇਆ ਹੈ। ਕੀਵੀ ਫਲ 60 ਤੋਂ 80 ਰੁਪਏ ਪ੍ਰਤੀ ਪੀਸ ਲੋਕਾਂ ਨੂੰ ਰਿਟੇਲ ਚ ਮਿਲ ਰਿਹਾ ਹੈ ਜਦੋਂਕਿ ਨਾਰੀਅਲ ਪ੍ਰਤੀ ਪੀਸ 80 ਰੁਪਏ ਲੋਕਾਂ ਨੂੰ ਬਾਜ਼ਾਰ ਵਿੱਚ ਮਿਲ ਰਿਹਾ ਹੈ। ਦੋਵਾਂ ਹੀ ਪੌਸ਼ਟਿਕ ਹੋਣ ਦੇ ਨਾਲ ਨਾਲ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਵਿਚ ਸਹਾਇਕ ਹਨ। ਕੋਰੋਨਾ ਕਾਲ ਚ ਇਕ ਪਾਸੇ ਜਿੱਥੇ  ਰੋਜ਼ੀ ਰੋਟੀ ਦੇ ਸਾਧਨ ਘੱਟ ਹੋਏ ਹਨ ਉਥੇ ਹੀ ਦੂਸਰੇ ਪਾਸੇ ਮਹਿੰਗਾਈ ਨੇ ਲੋਕਾਂ ਦੀ ਕਮਰ ਤੋੜ ਦਿੱਤੀ ਹੈ। ਬਾਜ਼ਾਰ ਬੰਦ ਹੈ, ਕੰਮ ਬੰਦ ਹੋ ਗਏ ਹਨ। ਅਜਿਹੇ ਚ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਕਰੋਨਾ ਦੇ ਵਧਦੇ ਮਾਮਲੇ ਲੋਕਾਂ ਚ ਸਹਿਮ ਦਾ ਮਾਹੌਲ ਪੈਦਾ ਕਰ ਰਹੇ ਹਨ। ਅਜਿਹੇ ਚ ਡਾਕਟਰਾਂ ਵੱਲੋਂ ਵੀ ਵਧੀਆ ਪੌਸ਼ਟਿਕ ਖਾਣ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਮੌਸਮੀ ਫਲ ਆਹਾਰ ਚ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ। ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਚ ਸਹਾਇਕ ਮੰਨਿਆ  ਜਾਣ ਵਾਲਾ ਕੀਵੀ ਫਲ ਦੀ ਮੰਗ ਵਧਣ ਕਰਕੇ ਹੁਣ ਇਹ ਕਾਫ਼ੀ ਮਹਿੰਗੇ ਰੇਟ ਚ ਮਿਲ ਰਿਹਾ ਹੈ। ਥੋਕ ਚ ਕੀਵੀ ਦੇ ਦਾਮ 300 ਰੁਪਏ ਤੋਂ 400 ਰੁਪਏ ਪ੍ਰਤੀ ਕਿਲੋ ਹੈ। ਆਲਮ ਇਹ ਹੈ ਕਿ ਇਹ ਫਲ ਹੁਣ ਥੋਕ ਚ ਪ੍ਰਤੀ ਪੀਸ ਦੇ ਆਧਾਰ ਤੇ ਮਿਲ ਰਿਹਾ ਹੈ। ਰਿਟੇਲ  ਚ ਕੀਵੀ ਫਲ ਪ੍ਰਤੀ ਪੀਸ 60 ਤੋਂ 80 ਰੁਪਏ ਦਿੱਤਾ ਜਾ ਰਿਹਾ ਹੈ। 

ਜਦੋਂ ਕਿ ਇਹ ਆਮ ਦਿਨਾਂ ਵਿੱਚ 30 ਰੁਪਏ ਪੀਸ ਚ ਮਿਲਦਾ ਸੀ। ਫਲ ਵਿਕਰੇਤਾਵਾ ਨੇ ਕਿਹਾ ਕਿ ਫਲਾਂ ਦੀ ਮੰਗ ਵਧ ਰਹੀ ਹੈ ਜਿਸਦੇ ਕਾਰਨ ਪੂਰਤੀ ਕਰਨਾ ਵੀ ਮੁਸ਼ਕਿਲ ਪੈ ਰਿਹਾ ਹੈ। ਥੋਕ ਰੇਟ ਵੀ ਵਧੇ ਹਨ। ਇਸ ਸਮੇਂ ਕੀਵੀ ਫ਼ਲ ਅਤੇ ਕੱਚੇ ਨਾਰੀਅਲ ਦੀ ਡਿਮਾਂਡ ਸਭ ਤੋਂ ਜ਼ਿਆਦਾ ਹੈ ਪ੍ਰੰਤੂ ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਇਨ੍ਹਾਂ ਦੇ ਰੇਟਾਂ ਤੇ ਕੰਟਰੋਲ ਕਰਨ ਦੇ ਸਬੰਧ  ਵਿੱਚ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਜਿਸ ਕਾਰਨ ਲੋਕ ਮਜਬੂਰੀ ਚ ਮਹਿੰਗੇ ਭਾਅ ਤੇ ਫਲ ਖਰੀਦਣ ਲਈ ਮਜਬੂਰ ਹਨ। ਫਰੂਟ  ਵਾਲ਼ੇ ਵੀ ਅਪਣੀ ਮਨਮਰਜ਼ੀ ਕਰਦੇ ਹਨ।ਆਪਣਾ ਹੀ ਰੇਟ ਵਧਾ ਚੜਾ ਕੇ ਹੀ ਪੈਸੇ ਲੈਂਦੇ ਹਨ।ਪਰ ਲੋਕਾਂ ਨੂੰ ਬਿਮਾਰੀ ਕਰਨ ਹੀ ਫਰੂਟ ਖਰੀਦਣਾ ਪੈ ਰਿਹਾ ਹੈ।ਲੋਕਾਂ ਨੇ ਮੰਗ ਕੀਤੀ ਹੈ ਕਿ ਫਰੂਟ ਵਾਲਿਆਂ ਨੂੰ ਇਸ ਕਰੋਨਾ ਬਿਮਾਰੀ ਨੂੰ ਦੇਖਦਾ ਆਪਣੇ ਸਹੀ ਰੇਟਾ ਤੇ ਫਰੂਟ ਵੇਚਨਾ ਚਾਹੀਦਾ ਹੈ।

NO COMMENTS