*ਕੋਰੋਨਾ ਮਹਾਂਮਾਰੀ ਤੇ ਸਮਾਜ ਸੇਵੀ ਕੰਮਾਂ ‘ਚ ਯੋਗਦਾਨ ਪਾਉਣ ਵਾਲੇ ਨੌਜਵਾਨਾਂ ਨੂੰ ਜ਼ਿਲਾ ਯੂਥ ਪ੍ਰਧਾਨ ਨੇ ਦਿੱਤੇ ਅਹੁਦੇ*

0
157

ਜੋਗਾ, 25 ਅਪ੍ਰੈਲ  (ਸਾਰਾ ਯਹਾਂ/ਗੋਪਾਲ ਅਕਲੀਆ)-ਕੋਰੋਨਾ ਮਹਾਂਮਾਰੀ ਸਮੇਂ ਲਾਕਡਾਊਨ ਤੇ ਸਮਾਜ ਸੇਵਾ ਵਿਚ ਵੱਡਾ ਯੋਗਦਾਨ ਪਾਉਣ ਵਾਲਿਆਂ ਨੂੰ ਯੂਥ ਕਾਂਗਰਸ ਨੇ ਵੱਡਾ ਯੋਗਦਾਨ ਤੇ ਭਾਵਨਾ ਨੂੰ ਦੇਖਦਿਆਂ ਯੂਥ ਕਾਂਗਰਸ ਵਿਚ ਅਹੁਦਿਆਂ ਨਾਲ ਨਿਵਾਜਿਆ ਹੈ। ਜ਼ਿਲਾ ਯੂਥ ਕਾਂਗਰਸ ਦੇ ਪ੍ਰਧਾਨ ਚੁਸ਼ਪਿੰਦਰਬੀਰ ਚਹਿਲ ਨੇ ਮੀਟਿੰਗ ਕਰਕੇ ਇਹ ਅਹੁਦੇਦਾਰ ਨਿਯੁਕਤ ਕੀਤੇ। ਉਨਾਂ ਕਿਹਾ ਕਿ ਪਾਰਟੀ ਦੇ ਯੂਥ ਵਿੰਗ ਦੇ ਸੂੁਬਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਵਿਚ ਇਹ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿੰਨਾਂ ਨੇ ਮਿਹਨਤੀ ਨੌਜਵਾਨਾਂ ਦੀਆਂ ਮੁਸ਼ਕਿਲਾਂ ਤੇ ਵਿਚਾਰਾਂ ਨੂੰ ਪਰਖਿਆ ਹੈ। ਜ਼ਿਲਾ ਪ੍ਰਧਾਨ ਚੁਸ਼ਪਿੰਦਰਬੀਰ ਸਿੰਘ ਚਹਿਲ ਕਿਹਾ ਕਿ ਜ਼ਿਲਾ ਯੂਥ ਕਾਂਗਰਸ ਨੇ ਮਾਨਸਾ ਵਿਚ ਕੀਰਤੀਮਾਨ ਕਾਰਜ਼ ਕੀਤੇ ਹਨ ਤੇ ਅੱਗੇ ਤੋਂ ਵੀ ਇਸ ਤਰਾਂ ਦੀਆਂ ਕਾਰਵਾਈਆਂ ਤੇ ਸੇਵਾ ਜਾਰੀ ਰਹੇਗੀ। ਉਨਾਂ ਸਮੂਹ ਅਹੁਦੇਦਾਰਾਂ ਦੇ ਕੰਮਕਾਜ ਦੀ ਪ੍ਰਸੰਸਾ ਕੀਤੀ। ਇਸ ਮੌਕੇ ਉਨਾਂ ਲਖਵਿੰਦਰ ਸਿੰਘ ਉਪ ਜ਼ਿਲਾ ਪ੍ਰਧਾਨ, ਗੁਰਪ੍ਰੀਤ ਸਿੰਘ ਬਲਾਕ ਬੁਢਲਾਡਾ ਪ੍ਰਧਾਨ, ਗੁਰਦੀਪ ਸਿੰਘ ਸੀਨੀਅਰ ਉਪ ਪ੍ਰਧਾਨ ਬੁਢਲਾਡਾ, ਸੁਖਚੈਨ ਸ਼ਰਮਾ ਸੀਨੀਅਰ ਉਪ ਪ੍ਰਧਾਨ ਬੁਢਲਾਡਾ, ਹਰਮੰਦਰ ਸਿੰਘ ਉਪ ਪ੍ਰਧਾਨ ਬੁਢਲਾਡਾ, ਦੀਪਕ ਕੁਮਾਰ ਸ਼ਹਿਰੀ ਪ੍ਰਧਾਨ ਬੁਢਲਾਡਾ, ਮਲਕੀਤ ਸਿੰਘ ਅਕਲੀਆ ਬਲਾਕ ਪ੍ਰਧਾਨ ਭੀਖੀ, ਬੂਟਾ ਸਿੰਘ ਬਲਾਕ ਪ੍ਰਧਾਨ ਮਾਨਸਾ, ਸੁਰਿੰਦਰ ਸਿੰਘ ਬਲਾਕ ਜਨਰਲ ਸੈਕਟਰੀ ਮਾਨਸਾ, ਕੁਲਵਿੰਦਰ ਸਿੰਘ ਉਪ ਪ੍ਰਧਾਨ ਮਾਨਸਾ, ਬਿਕਰਮ ਸਿੰਘ ਜਨਰਲ ਸੈਕਟਰੀ ਹਲਕਾ ਮਾਨਸਾ, ਗੁਰਪ੍ਰੀਤ ਸਿੰਘ ਊਪ ਪ੍ਰਧਾਨ ਹਲਕਾ ਮਾਨਸਾ, ਨਿਰਮਲ ਸਿੰਘ ਜਰਨਲ ਸੈਕਟਰੀ ਮਾਨਸਾ, ਜਗਤਾਰ ਸਿੰਘ ਬਲਾਕ ਜਨਰਲ ਸੈਕਟਰੀ ਭੀਖੀ, ਹਰਜਿੰਦਰ ਸਿੰਘ ਜਰਨਲ ਸੈਕਟਰੀ ਭੀਖੀ, ਸਿਮਰਜੀਤ ਸਿੰਘ ਜਨਰਲ ਸੈਕਟਰੀ  ਸੈਕਟਰੀ ਭੀਖੀ, ਰਜ਼ਨੀਸ਼ ਸ਼ਰਮਾ ਜਰਨਲ ਸੈਕਟਰੀ ਮਾਨਸਾ ਨਿਯੁਕਤ ਕੀਤੇ ਗਏ ਹਨ।

NO COMMENTS