*ਕੋਰੋਨਾ ਪੀਡ਼ਤ ਮਰੀਜਾ ਨੂੰ ਪੁਲੀਸ ਹੁਣ ਘਰਾਂ ਚ ਦੇਵੇਗੀ ਖਾਣਾ, ਸ਼ੁਰੂ ਕੀਤਾ ਟਿਫਨ ਸਿਸਟਮ -ਐਸ.ਐਚ.ਓ ਸੁਰਜਨ ਸਿੰਘ*

0
92

ਬੁਢਲਾਡਾ 16 ਮਈ (ਸਾਰਾ ਯਹਾਂ/ਅਮਨ ਮਹਿਤਾ): ਕਰੋਨਾ ਮਹਾਮਾਰੀ ਦੇ ਵਧ ਰਹੇ ਪ੍ਰਕੋਪ ਨੂੰ ਮੱਦੇਨਜ਼ਰ ਰੱਖਦਿਆਂ ਸਿਟੀ ਪੁਲਿਸ ਬੁਢਲਾਡਾ ਵਲੋ ਘਰਾ ਚ ਬੈਠੇ ਪਾਜਟਿਵ ਮਰੀਜਾ ਨੂੰ ਉਨਾ ਦੀ ਮੰਗ ਅਨੁਸਾਰ ਤਿੰਨ ਟਾਈਮ ਖਾਣੇ ਦੇ ਟਿਫ਼ਨ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿਦਿਆ ਅੈਸ ਅੈਚ ਉ ਸਿਟੀ ਸੁਰਜਨ ਸਿੰਘ ਨੇ ਦਸਿਆ ਕਿ ਅੈਸ ਅੈਸ ਪੀ ਮਾਨਸਾ ਸੁਰਿਦਰ ਲਾਬਾ ਦੇ ਦਿਸ਼ਾ ਨਿਰਦੇਸ਼ ਹੇਠ ਮਾਨਵਤਾ ਦੀ ਭਲਾਈ ਨੂੰ ਪਰਮ ਧਰਮ ਮਨਦਿਆ ਘਰਾ ਵਿੱਚ ਬੈਠੇ ਕਰੋਨਾ ਪਾਜਟਿਵ ਮਰੀਜਾ ਦੀ ਮਦਦ ਕਰਦਿਆ ਉਨਾ ਦੀ ਇੱਛਾ ਮੁਤਾਬਕ ਖਾਣੇ ਲਈ ਟਿਫਨ ਸਿਸਟਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਪੁਲਿਸ ਦੇ ਮੁਲਾਜਮ ਹਰ ਕਰੋਨਾ ਪਾਜਟਿਵ ਮਰੀਜ ਦੇ ਨਾਲ ਉਨ੍ਹਾਂ ਦੇ ਘਰ ਸੰਪਰਕ ਕਰਨਗੇ ਜੇਕਰ ਉਨ੍ਹਾਂ ਨੂੰ ਦੁਪਹਿਰ ਸ਼ਾਮ ਸਵੇਰ ਦਾ ਭੋਜਨ ਮੁਹੱਈਆ ਨਹੀਂ ਹੁੰਦਾ ਤਾ ਉਨ੍ਹਾਂ ਦੀ ਇੱਛਾ ਮੁਤਾਬਕ ਪੁਲਿਸ ਵਲੋਂ ਟਿਫਨ ਪੈਕ ਕਰਕੇ ਸੰਤੁਲਿਤ ਭੋਜਨ ਦਿੱਤਾ ਜਾਵੇਗਾ ਜਿਸ ਦੀ ਸ਼ੁਰੂਆਤ ਅੱਜ ਸਿਟੀ ਪੁਲੀਸ ਵਿੱਚ ਐਸਐਚਓ ਵੱਲੋਂ ਪੁਲਿਸ ਮੁਲਾਜਮਾ ਨੂੰ ਟਿਫਨ ਦੇ ਕੇ ਕਰੋਨਾ ਪੀੜਤ ਮਰੀਜਾ ਦੇ ਘਰਾ ਵਲ ਰਵਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਹਰ ਸੰਭਵ ਮਦਦ ਕਰਨ ਲਈ ਵਚਨਬੱਧ ਹੈ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਕਰੋਨਾ ਮਹਾਮਾਰੀ ਦੇ ਦੋਰ ਵਿੱਚ ਕਰੋਨਾ ਪੀੜਤਾ ਦੀ ਮਦਦ ਲਈ ਅੱਗੇ ਆਉਣ। 

NO COMMENTS