*ਕੋਰੋਨਾ ਨੇ ਖੋਹਿਆ ਰੰਗਮੰਚ ਦਾ ਮੰਝਿਆ ਅਦਾਕਾਰ ਚਰਨਜੀਤ ਚੰਨੀ*

0
72

ਚੰਡੀਗੜ੍ਹ 20,ਮਈ(ਸਾਰਾ ਯਹਾਂ/ਬਿਊਰੋ ਰਿਪੋਰਟ):: ਕੋਰੋਨਾ ਵਾਇਰਸ ਦੀ ਲਪੇਟ ‘ਚ ਆਉਣ ਮਗਰੋਂ ਥੀਏਟਰ ਅਦਾਕਾਰ ਚਰਨਜੀਤ ਚੰਨੀ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ ਕੁਝ ਸਮਾਂ ਵੈਂਟੀਲੇਟਰ ‘ਤੇ ਰਹੇ। ਉਨ੍ਹਾਂ ਦੀ ਮੌਤ ਦੀ ਖ਼ਬਰ ਨੇ ਰੰਗਮੰਚ ਦੇ ਖੇਤਰ ਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ।

ਨੈਸ਼ਨਲ ਸਕੂਲ ਡਰਾਮਾ ਦੇ ਵਿਦਿਆਰਥੀ ਰਹਿ ਚੁੱਕੇ ਚੰਨੀ ਦੀਆਂ ਬੇਅੰਤ ਪ੍ਰਾਪਤੀਆਂ ਹਨ।  ਸੈਂਟਰ ਫਾਰ ਐਜੂਕੇਸ਼ਨ ਐਂਡ ਵਾਲੰਟਰੀ ਐਕਸ਼ਨ (CEVA) ਦੇ ਡਾਇਰੈਕਟਰ ਚੰਨੀ ਬੋਸਟਨ ਯੂਨੀਵਰਸਿਟੀ ਕਾਲਜ ਆਫ ਕਮਿਊਨੀਕੇਸ਼ਨ ਦੇ ਸਕੌਲਰ ਸਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਨਾਲ ਨਿਵਾਜਿਆ ਜਾ ਚੁੱਕਾ ਹੈ।

ਇਸ ਤੋਂ ਇਲਾਵਾ ਉਨ੍ਹਾਂ ਦੇ ਕਲਾਵੇ ਐਕਟ ਨੇ ਹਸਪਤਾਲਾਂ ‘ਚ ਕਈ ਮਰੀਜ਼ਾਂ ਦੇ ਚਿਹਰੇ ‘ਤੇ ਮੁਸਕੁਰਾਹਟ ਲਿਆਂਦੀ। ਉਨ੍ਹਾਂ ਦਾ ਪਹਿਲਾ ਨਾਟਕ ਸੀ ਦਫਾ 144, ਇਸ ਤੋਂ ਇਲਾਵਾ ਜ਼ਿੰਦਗੀ ਰਿਟਾਇਰ ਨਹੀਂ ਹੋਤੀ, ਰੌਕੇਟ ਹੋ ਜਾਂ ਬੌਂਬ, ਪਹਿਨੋ ਕੌਂਡਮ ਪ੍ਰਸਿੱਧ ਨਾਟਕ ਹਨ।  ਇਸ ਤੋਂ ਇਲਾਵਾ ਕਈ ਟੈਲੀਫਿਲਮਾਂ ਦਾ ਸਿਹਰਾ ਚੰਨੀ ਨੂੰ ਜਾਂਦਾ ਹੈ।

NO COMMENTS