*ਕੋਰੋਨਾ ਨੂੰ ਲੈ ਕੇ ਵੱਡੀ ਖਬਰ! AIIMS ਦੇ ਮਾਹਰ ਦਾ ਵੱਡਾ ਦਾਅਵਾ, ਐਂਡੈਮਿਕ ਪੜਾਅ ਵੱਲ ਵਧ ਰਹੀ ਮਹਾਮਾਰੀ*

0
140

24,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼)  ਦੇਸ਼ ‘ਚ ਕੋਰੋਨਾ ਦੇ ਵੱਧਦੇ ਮਾਮਲਿਆਂ ਵਿਚਾਲੇ ਏਮਜ਼ ਦਿੱਲੀ ਦੇ ਸੀਨੀਅਰ ਐਪੀਡੈਮੋਲੋਜਿਸਟ (Epidemiologist) ਡਾ. ਸੰਜੇ ਰਾਏ ਨੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਕੋਰੋਨਾ ਮਹਾਂਮਾਰੀ ਹੁਣ ਐਂਡੈਮਿਕ ਦੇ ਪੜਾਅ ਵੱਲ ਵਧ ਰਹੀ ਹੈ ਤੇ ਕੋਰੋਨਾ ਟੀਕਾਕਰਨ ਦੀ ਸਥਿਤੀ ਨੂੰ ਦੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਬਹੁਤ ਜਲਦੀ ਇਹ ਲਗਪਗ ਸਾਰੇ ਲੋਕਾਂ ਨੂੰ ਲੱਗ ਜਾਵੇਗਾ। ਇਸ ਤੋਂ ਬਾਅਦ ਇਹ ਇੱਕ ਸਥਾਨਕ ਵਾਇਰਸ ਵਿੱਚ ਬਦਲ ਜਾਵੇਗਾ।

ਤੁਹਾਨੂੰ ਦੱਸ ਦਈਏ ਕਿ ਜਦੋਂ ਕਿਸੇ ਖੇਤਰ ਵਿੱਚ ਕੋਈ ਬਿਮਾਰੀ ਨਿਯਮਿਤ ਤੌਰ ‘ਤੇ ਬਣੀ ਰਹਿੰਦੀ ਹੈ, ਪਰ ਇਸ ਦੇ ਕੇਸ ਖਤਰਨਾਕ ਤੌਰ ‘ਤੇ ਨਹੀਂ ਵਧਦੇ ਹਨ, ਸਿਰਫ ਕੁਝ ਹੀ ਮਾਮਲੇ ਸਾਹਮਣੇ ਆਉਂਦੇ ਹਨ, ਤਾਂ ਉਸ ਨੂੰ ਐਂਡੈਮਿਕ ਘੋਸ਼ਿਤ ਕੀਤਾ ਜਾਂਦਾ ਹੈ।

ਡਾ. ਸੰਜੇ ਰਾਏ ਨੇ ਇਹ ਵੀ ਕਿਹਾ ਕਿ ਵਿਗਿਆਨਕ ਸਬੂਤ ਦੱਸਦੇ ਹਨ ਕਿ ਜਿਹੜੇ ਲੋਕ ਕੋਰੋਨਾ ਤੋਂ ਠੀਕ ਹੋ ਗਏ ਹਨ, ਉਹ ਇਸ ਵਾਇਰਸ ਤੋਂ ਸਭ ਤੋਂ ਸੁਰੱਖਿਅਤ ਹਨ। ਇਸ ਤੋਂ ਬਾਅਦ, ਜਿਨ੍ਹਾਂ ਲੋਕਾਂ ਨੇ ਕੋਰੋਨਾ ਦੇ ਵੈਕਸੀਨ ਲਈ ਹੈ, ਉਹ ਵੀ ਇਸ ਵਾਇਰਸ ਤੋਂ ਲਗਪਗ ਸੁਰੱਖਿਅਤ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕੋਰੋਨਾ ਦੇ ਨਵੇਂ ਵੇਰੀਐਂਟ Omicron ਬਾਰੇ ਕਿਹਾ ਕਿ ਇਸ ਦੇ ਲੱਛਣ ਗੰਭੀਰ ਨਹੀਂ ਹਨ ਤੇ ਜ਼ਿਆਦਾਤਰ ਲੋਕ ਇਸ ਵੇਰੀਐਂਟ ਤੋਂ ਵੀ ਇਨਫੈਕਟਡ ਹੋ ਜਾਣਗੇ।

ਭਾਰਤ ‘ਚ ਕੋਰੋਨਾ ਫੈਲਣ ਦੀ ਦਰ 1.57 ਹੋਈ-
ਉਨ੍ਹਾਂ ਕਿਹਾ ਕਿ ਦਿੱਲੀ ਅਤੇ ਮੁੰਬਈ ਵਰਗੇ ਮਹਾਨਗਰਾਂ ਵਿੱਚ ਸੰਘਣੀ ਆਬਾਦੀ ਕਾਰਨ Omicron ਤੇਜ਼ੀ ਨਾਲ ਫੈਲ ਰਿਹਾ ਹੈ। ਹਾਲਾਂਕਿ, ਪੇਂਡੂ ਖੇਤਰਾਂ ਵਿੱਚ ਇਸਦਾ ਪ੍ਰਭਾਵ ਘੱਟ ਹੈ। ਇਸ ਦੌਰਾਨ, INSACOG ਵੱਲੋਂ 23 ਜਨਵਰੀ ਨੂੰ ਜਾਰੀ ਕੀਤੇ ਗਏ ਬੁਲੇਟਿਨ ਵਿੱਚ ਕਿਹਾ ਗਿਆ ਹੈ ਕਿ Omicron ਮਹਾਨਗਰਾਂ ਵਿੱਚ ਕਮਿਊਨਿਟੀ ਟਰਾਂਸਮਿਸ਼ਨ ਪੜਾਅ ‘ਤੇ ਪਹੁੰਚ ਗਿਆ ਹੈ ਅਤੇ ਇਸ ਕਾਰਨ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ (IIT) ਮਦਰਾਸ ਵੱਲੋਂ ਕਰਵਾਏ ਗਏ ਇੱਕ ਅਧਿਐਨ ਵਿੱਚ, ‘ਆਰ-ਵੈਲਿਊ’, ਜੋ ਕਿ ਭਾਰਤ ਵਿੱਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਫੈਲਣ ਦੀ ਦਰ ਨੂੰ ਦੱਸਦਾ ਹੈ, 14 ਤੋਂ 21 ਜਨਵਰੀ ਦਰਮਿਆਨ ਹੋਰ ਘਟ ਕੇ 1.57 ਰਹਿ ਗਿਆ ਹੈ।

NO COMMENTS