ਕੋਰੋਨਾ ਨੂੰ ਲੈ ਕੇ ਲਾਪਰਵਾਹ ਹੋਏ ਲੋਕ, ਤਾਂ ਪੰਜਾਬ ‘ਚ ਵੀ ਵਧਣ ਲੱਗੀ ਮਰੀਜ਼ਾਂ ਦੀ ਗਿਣਤੀ

0
40

ਚੰਡੀਗੜ੍ਹ 24,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ‘ਚ ਪਿਛਲੇ ਲਗਭਗ ਇਕ ਹਫਤੇ ਤੋਂ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਹਨ। ਇਸ ਬਾਰੇ ਗੱਲ ਕਰਦਿਆਂ ਮੁਖ ਸਕੱਤਰ ਸਿਹਤ ਵਿਭਾਗ ਹੁਸਨ ਲਾਲ ਨੇ ਕਿਹਾ ਕਿ ਕੋਰੋਨਾ ਦੇ ਮਾਮਲਿਆਂ ‘ਚ ਵਾਧਾ ਇਸ ਕਰਕੇ ਹੋ ਹੋਇਆ ਹੈ ਕਿਉਂਕਿ ਲੋਕ ਇਸ ਨੂੰ ਲੈ ਕੇ ਲਾਪਰਵਾਹ ਹੋ ਗਏ ਸੀ ਅਤੇ ਸੋਸ਼ਲ ਡਿਸਟੇਨਸਿੰਗ ਤੇ ਮਾਸਕ ਪਹਿਨਣ ‘ਤੇ ਧਿਆਨ ਨਹੀਂ ਦਿੱਤਾ ਜਾ ਰਿਹਾ। 

ਉਨ੍ਹਾਂ ਨੇ ਕਿਹਾ ਇਸ ਕਰਕੇ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਰੋਜ਼ਾਨਾਂ ਟੈਸਟਾਂ ਦੀ ਗਿਣਤੀ 30,000 ਕੀਤੀ ਜਾਵੇਗੀ ਅਤੇ ਕੰਟੈਕਟ ਟਰੇਸਿੰਗ ਵੀ ਵਧਾਈ ਜਾ ਰਹੀ ਹੈI ਉਨ੍ਹਾਂ ਕਿਹਾ ਕਿ ਕੋਰੋਨਾ ਦੇ ਨਵੇਂ ਸਟ੍ਰੇਨ ਵੀ ਦੇਸ਼ ‘ਚ ਆਏ ਹਨ ਤੇ ਪੰਜਾਬ ‘ਚ ਇਨ੍ਹਾਂ ਦਾ ਪਤਾ ਲਗਾਉਣ ਲਈ 400 ਦੇ ਕਰੀਬ ਸੈਂਪਲ ਪੁਣੇ ਦੀ ਲੈਬ ‘ਚ ਭੇਜੇ ਹਨ। ਜਿਨ੍ਹਾਂ ‘ਚੋਂ 23 ਦੀ ਰਿਪੋਰਟ ਅਜੇ ਤੱਕ ਨੈਗੇਟਿਵ ਆਈ ਹੈ। ਜਦਕਿ ਬਾਕੀ ਸੈਂਪਲਸ ਦੀ ਰਿਪੋਰਟ ਆਉਣੀ ਬਾਕੀ ਹੈI 

ਉਨ੍ਹਾਂ ਕਿਹਾ ਕਿ ਪੰਜਾਬ ‘ਚ ਹੈਲਥ ਵਰਕਰਾਂ ਅਤੇ ਫਰੰਟਲਾਈਨ ਵਰਕਰਾਂ ਦੀ ਵੈਕਸੀਨੇਸ਼ਨ ਨੂੰ ਹੋਰ ਤੇਜ਼ ਕਰਨ ਦੀ ਕੋਸ਼ਿਸਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਦੇ ਇਸ ਬਾਰੇ ਜੋ ਵੀ ਸ਼ੰਕੇ ਹਨ ਉਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈI ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ‘ਚ ਕੋਰੋਨਾ ਤੋਂ ਮੌਤ ਦੀ ਦਰ ਘਟ ਕਾਰਨ ਵਾਸਤੇ ਵੀ ਖਾਸ ਉਪਰਾਲੇ ਕੀਤੇ ਜਾ ਰਹੇ ਹਨI ਸਰਕਾਰ ਨੇ ਸਥਿਤੀ ‘ਤੇ ਨਜ਼ਰ ਬਣਾਈ ਹੋਈ ਹੈ। 

NO COMMENTS