ਚੰਡੀਗੜ੍ਹ: ਪੰਜਾਬ ਦਾ ਜ਼ਿਲ੍ਹਾ ਮੁਹਾਲੀ ਜਿੱਥੇ ਕੋਰੋਨਾਵਾਇਰਸ ਦਾ ਹੌਟਸਪੌਟ ਬਣਿਆ ਹੋਇਆ ਹੈ, ਉੱਥੇ ਹੀ ਮੁਹਾਲੀ ਦੀ 81 ਸਾਲਾ ਬਜ਼ੁਰਗ ਕੁਲਵੰਤ ਨਿਰਮਲ ਕੋਰੋਨਾ ਦੀ ਲੜਾਈ ਲੜ ਸਿਹਤਯਾਬ ਹੋ ਗਈ ਹੈ। ਕੁਲਵੰਤ ਪਹਿਲਾਂ ਹੀ ਸ਼ੂਗਰ ਤੇ ਹਾਈਪਰਟੈਨਸ਼ਨ ਵਰਗੀਆਂ ਬਿਮਾਰੀਆਂ ਨਾਲ ਪੀੜਤ ਸੀ। ਉਸ ਨੇ ਬੜੀ ਹੀ ਬਹਾਦਰੀ ਤੇ ਮਜ਼ਬੂਤੀ ਨਾਲ ਇਸ ਮਾਰੂ ਵਾਇਰਸ ਨੂੰ ਮਾਤ ਦੇ ਦਿੱਤੀ ਹੈ। ਉਹ ਹੁਣ ਸਿਹਤਮੰਦ ਹੈ ਤੇ ਵਾਪਸ ਘਰ ਆ ਗਈ ਹੈ।
ਬੀਬਾ ਕੁਲਵੰਤ ਨੇ ਸਿਹਤਮੰਦ ਹੋਣ ਤੋਂ ਬਾਅਦ ਇੱਕ ਵੀਡੀਓ ਸੰਦੇਸ਼ ਬਾਕੀ ਲੋਕਾਂ ਨਾਲ ਸਾਂਝਾ ਕੀਤਾ ਹੈ। ਕੁਲਵੰਤ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਹ ਆਪਣੇ ਆਪ ਨੂੰ ਇਸ ਲਾਗ ਤੋਂ ਬਚਾਉਣਾ ਚਾਹੁੰਦੇ ਹਨ ਤਾਂ ਘਰ ਦੇ ਅੰਦਰ ਹੀ ਰਹਿਣ। ਕੁਲਵੰਤ ਨਿਰਮਲ ਦਾ ਇਹ ਵੀਡੀਓ ਸੰਦੇਸ਼ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿੱਟਰ ਅਕਾਉਂਟ ਤੋਂ ਸਾਂਝਾ ਕੀਤਾ ਹੈ।
Capt.Amarinder Singh✔@capt_amarinder
Story of 81 year old Kulwant Nirmal ji of Mohali who has recovered from #Covid19 is truly inspiring. Kulwant Ji had pre-existing conditions like diabetes & hypertension but her will to fight overshadowed everything. She is now healthy & back home. Sharing her video with you all.1,0092:02 PM – Apr 9, 2020Twitter Ads info and privacy281 people are talking about this
ਆਪਣੇ ਵੀਡੀਓ ਸੰਦੇਸ਼ ਵਿੱਚ, ਉਸਨੇ ਹੱਥ ਜੋੜ ਕੇ ਕਿਹਾ:” ਡਾਕਟਰਾਂ ਨੇ ਮੇਰਾ ਖਿਆਲ ਰੱਖਿਆ। ਕਦੇ ਵੀ ਬਿਮਾਰੀ ਤੋਂ ਨਾ ਡਰੋ। ਸਰਕਾਰ ਅਤੇ ਡਾਕਟਰ ਜੋ ਕਹਿ ਰਹੇ ਹਨ ਉਸ ਦਾ ਪਾਲਣ ਕਰੋ। ਆਪਣੀ ਇੱਛਾ ਸ਼ਕਤੀ ਨੂੰ ਮਜ਼ਬੂਤ ਰੱਖੋ। ਹੌਂਸਲਾ ਰੱਖੋ ਤੇ ਪ੍ਰਾਰਥਨਾ ਕਰੋ। ਵਾਹਿਗੁਰੂ ਤੁਹਾਨੂੰ ਬਚਾਏਗਾ। “-
ਉਸ ਦੇ ਬੇਟੇ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਸ ਦੀ ਮਾਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤਾਂ ਉਸਨੂੰ ਪਰਿਵਾਰ ਦੇ ਦੂਜੇ ਮੈਂਬਰਾਂ ਸਮੇਤ ਘਰ ਵਿੱਚ ਅਲੱਗ ਕਰ ਦਿੱਤਾ ਗਿਆ। ਉਸ ਨੇ ਕਿਹਾ ਕਿ ਉਸਦੀ ਮਾਂ, 30 ਸਾਲਾਂ ਤੋਂ ਸ਼ੂਗਰ ਅਤੇ ਹਾਈਪਰਟੈਨਸ਼ਨ ਦੀ ਮਰੀਜ਼ ਸੀ, ਪਰਿਵਾਰ ਵਿੱਚ ਇਕੋ ਕੋਰੋਨਵਾਇਰਸ ਕੇਸ ਸੀ।