-ਕੋਰੋਨਾ ਦੇ ਖਾਤਮੇ ਲਈ ਲੋਕਾਂ ਨੂੰ ਜਾਗਰੂਕ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ ਤੇ ਯੂਥ ਕਲੱਬਾਂ ਨੂੰ ਕੀਤਾ ਸਨਮਾਨਿਤ

0
12

ਮਾਨਸਾ, 23 ਜੂਨ (ਸਾਰਾ ਯਹਾ/ਬਲਜੀਤ ਸ਼ਰਮਾ) : ਜ਼ਿਲ੍ਹਾ ਮਾਨਸਾ ਵਿੱਚ ਕੋਰੋਨਾ ਮਹਾਮਾਰੀ ਪ੍ਰਤੀ ਲੋਕਾਂ ਨੁੰ ਜਾਗਰੂਕ ਕਰਨ ਅਤੇ ਲੋੜਵੰਦਾਂ ਨੂੰ ਜਰੂਰਤ ਸਮੇਂ ਖਾਣਾ ਮਹੁੱਈਆ ਕਰਨ ਵਿੱਚ ਯੂਥ ਕਲੱਬਾਂ ਵੱਲੋਂ ਅਹਿਮ ਭੂਮਿਕਾ ਅਦਾ ਕੀਤੀ ਗਈ ਹੈ। ਇਸ ਗੱਲ ਦਾ ਪ੍ਰਗਟਾਵਾ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸ਼੍ਰੀ ਪ੍ਰੇਮ ਮਿੱਤਲ ਨੇ ਯੂਥ ਕਲੱਬਾਂ ਨੂੰ ਸਨਮਾਨਿਤ ਕਰਦਿਆਂ ਕੀਤਾ।
ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ, ਕੈਪਟਨ ਅਮਰਿੰਦਰ ਸਿੰਘ ਦੇ ਯਤਨਾਂ ਨਾਲ ਕੋਰੋਨਾ ਵਰਗੀ ਭਿਆਨਕ ਮਹਾਂਮਾਰੀ ਦੇ ਚਲਦਿਆਂ ਪੰਜਾਬ ਦੀ ਸਥਿਤੀ ਨੂੰ ਬਹੁਤ ਹੱਦ ਤੱਕ ਕੰਟਰੋਲ ਕੀਤਾ ਗਿਆ ਹੈ ਅਤੇ ਸਰਕਾਰ ਦੁਆਰਾ ਚਲਾਈ ਗਈ ਮਿਸ਼ਨ ਫਤਿਹ ਮੁਹਿੰਮ ਤਹਿਤ ਲਾਜ਼ਮੀ ਹੀ ਕੋਰੋਨਾ ਤੇ ਫਤਿਹ ਪਾਈ ਜਾਵੇਗੀ। ਸ਼੍ਰੀ ਮਿੱਤਲ ਨੇ ਕਿਹਾ ਸਾਡੇ ਲਈ ਇਹ ਮਾਣ ਦੀ ਗੱਲ ਹੈ ਕਿ ਬਾਕੀ ਰਾਜ ਵੀ ਆਪਣੇ ਆਪਣੇ ਰਾਜਾਂ ਵਿੱਚ ਪੰਜਾਬ ਮਾਡਲ ਨੂੰ ਅਪਣਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਮਿਸ਼ਨ ਫਤਿਹ ਮੁਹਿੰਮ ਵਿੱਚ ਹਰ ਵਿਅਕਤੀ, ਹਰ ਵਰਗ ਦਾ ਸਹਿਯੋਗ ਲਿਆ ਜਾ ਰਿਹਾ ਹੈ। ਉਨ੍ਹਾਂ ਇਸ ਮੌਕੇ ਹਾਜਰ ਕਲੱਬਾਂ ਨੂੰ ਪ੍ਰਸ਼ੰਸ਼ਾ ਪੱਤਰ, ਮੈਡਲ ਅਤੇ ਮਿਸ਼ਨ ਫਤਿਹ ਦੇ ਬੈਜ ਲਗਾ ਕੇ ਸਨਮਾਨਿਤ ਕੀਤਾ। ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸੀਨੀਅਰ ਲੇਖਾਕਾਰ ਸ਼੍ਰੀ ਸੰਦੀਪ ਸਿੰਘ ਘੰਡ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਲੱਬਾਂ ਵੱਲੋ ਕੋਰੋਨਾ ਦੇ ਖਾਤਮੇ ਅਤੇ ਲੋਕਾਂ ਨੂੰ ਜਾਗਰੂਕ ਕਰਨ ਵਿੱਚ ਇੱਕ ਮਿਸ਼ਨ ਬਣਾ ਕੇ ਕੰਮ ਕੀਤਾ ਹੈ।ਯੂਥ ਕਲੱਬਾਂ ਵੱਲੋ ਮਾਸਕ ਬਣਾ ਕੇ ਵੰਡਣ, ਲੋੜਵੰਦਾਂ ਨੂੰ ਰਾਸ਼ਨ ਮੁਹੱਈਆ ਕਰਵਾਉਣ ਤੋਂ ਇਲਾਵਾ ਪੁਲਿਸ ਮੁਲਾਜ਼ਮਾ ਦੀ ਅਨਾਜ ਮੰਡੀਆਂ ਅਤੇ ਪਿੰਡ ਵਿੱਚ ਠੀਕਰੀ ਪਹਿਰੇ ਲਈ ਵਲੰਟੀਅਰਾਂ ਵੱਲੋ ਵੀ ਸੇਵਾਵਾਂ ਦਿੱਤੀਆਂ ਗਈਆਂ ਹਨ। ਸਨਮਾਨਿਤ ਹੋਣ ਵਾਲੇ ਕਲੱਬਾਂ ਜਿੰਨ੍ਹਾਂ ਵਿੱਚ ਉਮੀਦ ਸ਼ੋਸ਼ਲ ਵੈਲਫੇਅਰ ਕਲੱਬ ਬੋੜਾਵਾਲ ਦੇ ਪ੍ਰਧਾਨ ਬਲਜੀਤ ਅਤੇ ਵੀਰ ਸਿੰਘ ਨੋਜਵਾਨ ਏਕਤਾ ਕਲੱਬ ਭਾਈ ਦੇਸਾ ਵੱਲੋਂ ਕੇਵਲ ਸਿੰਘ, ਗ੍ਰੇਟ ਥਿੰਕਰਜ ਕਲੱਬ ਬੁਰਜ ਢਿਲਵਾਂ ਦੇ ਹਰਪ੍ਰੀਤ ਸ਼ਿੰਘ ਅਤੇ ਇੰਦਰਜੀਤ ਸਿੰਘ, ਸ਼ਹੀਦ ਨਛੱਤਰ ਸਿੰਘ ਭਲਾਈ ਕਲੱਬ ਗੇਹਲੇ ਦੇ ਜਗਸੀਰ ਸਿੰਘ ਨਿਰਵੈਰ ਕਲੱਬ ਮਾਨਸਾ ਦੇ ਗੁਰਵਿੰਦਰ ਸਿੰਘ, ਸ਼ਹੀਦ ਭਗਤ ਸਿੰਘ ਕਲੱਬ ਉਡਤ ਭਗਤ ਰਾਮ ਦੇ ਅਵਤਾਰ ਚੰਦ,ਫਤਿਹ ਵੈਲਫੇਅਰ ਕਲੱਬ ਕਰਮਗੜ ਅੋਤਾਵਾਲੀ ਦੇ ਸ਼ਮਸ਼ੇਰ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਉਹ ਕੋਰੋਨਾ ਦੇ ਖਾਤਮੇ ਤੱਕ ਮਿਸ਼ਨ ਫਤਿਹ ਮੁਹਿੰਮ ਹੇਠ ਆਪਣੇ ਯਤਨ ਨਿਰੰਤਰ ਜਾਰੀ ਰੱਖਣਗੇ। ਸਮਾਗਮ ਵਿੱਚ  ਨਹਿਰੂ ਯੂਵਾ ਕੇਂਦਰ ਦੇ ਵਲੰਟੀਅਰਜ ਸੁਖਵਿੰਦਰ ਸਿੰਘ ਚਕੇਰੀਆਂ,ਖੁਸ਼ਵਿੰਦਰ ਸਿੰਘ ਫੁਲ਼ੂਵਾਲਾ ਡੋਡ,ਲੱਡੂ ਧੰਜਲ ਮਾਨਸਾ,ਗੁਰਵਿੰਦਰ ਸਿੰਘ ਮਾਨਸਾ,ਸ਼ੀਤਲ ਕੋਰ ਫਤਿਹਪੁਰ.ਮਨਦੀਪ ਕੋਰ ਚਚਹੋਰ,ਸੰਦੀਪ ਸਿੰਘ ਘੁਰਕੱਣੀ,ਰਮਨਦੀਪ ਕੋਰ ਸਿਰਸੀਵਾਲਾ ਮਨੋਜ ਕੁਮਾਰ ਨੇ ਵੀ  ਸ਼ਮੂਲੀਅਤ ਕੀਤੀ

NO COMMENTS