*ਕੋਰੋਨਾ ਦੇ ਕਹਿਰ ‘ਚ ਰਾਹਤ ਦੀ ਵੱਡੀ ਖਬਰ! ਐਂਟੀ ਕੋਰੋਨਾ ਦਵਾਈ 11-12 ਮਈ ਤੋਂ ਮਿਲੇਗੀ*

0
160

ਨਵੀਂ ਦਿੱਲੀ 09 ਮਈ(ਸਾਰਾ ਯਹਾਂ/ਬਿਊਰੋ ਰਿਪੋਰਟ) : DRDO ਦੀ ਐਂਟੀ ਕੋਵਿਡ ਦਵਾਈ ‘2-ਡੀਆਕਸੀ-ਡੀ–ਗਲੂਕੋਜ਼’ ਨੂੰ ਪਿੱਛੇ ਜਿਹੇ ਹੰਗਾਮੀ ਵਰਤੋਂ ਲਈ DCGI ਨੇ ਪ੍ਰਵਾਨਗੀ ਦਿੱਤੀ ਹੈ। DRDO ਦੇ ਚੇਅਰਮੈਨ ਜੀ. ਸਤੀਸ਼ ਰੈਡੀ ਨੇ ਕਿਹਾ ਕਿ 11 ਜਾਂ 12 ਮਈ ਤੋਂ ਇਹ ਐਂਟੀ ਕੋਵਿਡ ਦਵਾ ਬਾਜ਼ਾਰ ’ਚ ਉਪਲਬਧ ਹੋਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼ੁਰੂਆਤ ’ਚ ਦਵਾਈ ਦੀਆਂ ਘੱਟੋ-ਘੱਟ 10 ਹਜ਼ਾਰ ਡੋਜ਼ ਬਾਜ਼ਾਰ ਵਿੱਚ ਆ ਸਕਦੀਆਂ ਹਨ। ਉਨ੍ਹਾਂ ਇਹ ਦਾਅਵਾ ਇੱਕ ਟੀਵੀ ਪ੍ਰੋਗਰਾਮ ਦੌਰਾਨ ਕੀਤਾ। ਇਹ ਜਾਣਕਾਰੀ ਕੋਰੋਨਾ ਨਾਲ ਲੜਨ ਲਈ ਬਹੁਤ ਕੰਮ ਆ ਸਕਦੀ ਹੈ।

DRDO ਦੇ ਚੇਅਰਮੈਨ ਜੀ. ਸਤੀਸ਼ ਰੈਡੀ ਨੇ ਕਿਹਾ- ਡੀਆਰਡੀਓ ਤੇ ਡਾ. ਰੈਡੀ ਲੈਬ ਵੱਲੋਂ ਬਣਾਈ ਜਾਣ ਵਾਲੀ ਇਸ ਦਵਾ ਨੂੰ DCGI ਨੇ ਪ੍ਰਵਾਨਗੀ ਦੇ ਦਿੱਤੀ ਹੈ। ਇਸ ਦਵਾ ਦੇ ਨਾਲ ਆਕਸੀਜਨ ਉੱਤੇ ਨਿਰਭਰ ਕੋਰੋਨਾ ਮਰੀਜ਼ ਦੋ-ਤਿੰਨ ਦਿਨਾਂ ਅੰਦਰ ਹੀ ਆਕਸੀਜਨ ਸਪੋਰਟ ਛੱਡ ਦੇਣਗੇ। ਉਹ ਛੇਤੀ ਠੀਕ ਹਣਗੇ। ਛੇਤੀ ਹੀ ਇਹ ਦਵਾਈ ਹਸਪਤਾਲਾਂ ’ਚ ਉਪਲਬਧ ਹੋਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਮਰੀਜ਼ ਇਹ ਦਵਾਈ ਡਾਕਟਰ ਦੀ ਸਲਾਹ ਮੁਤਾਬਕ ਹੀ ਲੈਣ।

ਕਲੀਨਿਕਲ ਟੈਸਟ ਤੋਂ ਪਤਾ ਲੱਗਾ ਹੈ ਕਿ ਇਹ ਦਵਾਈ ਹਸਪਤਾਲ ’ਚ ਭਰਤੀ ਮਰੀਜ਼ਾਂ ਦੀ ਤੇਜ਼ੀ ਨਾਲ ਰੀਕਵਰੀ ’ਚ ਮਦਦ ਕਰਦਾ ਹੈ ਤੇ ਬਾਹਰ ਤੋਂ ਆਕਸੀਜਨ ਦੇਣ ਉੱਤੇ ਨਿਰਭਰਤਾ ਘਟਾਉਂਦਾ ਹੈ। ਵੱਧ ਮਾਤਰਾ ’ਚ ਕੋਵਿਡ ਮਰੀਜ਼ਾਂ ਦੇ 2 ਡੀਜੀ ਨਾਲ ਇਲਾਜ ਨਾਲ ਉਨ੍ਹਾਂ ਵਿੱਚ ਆਰਟੀ-ਪੀਸੀਆਰ ਨਕਾਤਰਾਤਮਕ ਰੂਪਾਂਤਰਣ ਵੇਖਿਆ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਅਪ੍ਰੈਲ 2020 ’ਚ ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ ਆਈਐਨਐਮਏਐਸ-ਡੀਆਰਡੀਓ ਦੇ ਵਿਗਿਆਨੀਆਂ ਨੇ ਸੈਂਟਰ ਫ਼ਾਰ ਸੈਲਿਯੂਲਰ ਐਂਡ ਮੌਲੀਕਿਊਲਰ ਬਾਇਓਲੌਜੀ (CCMB) ਹੈਦਰਾਬਾਦ ਦੀ ਮਦਦ ਨਾਲ ਪ੍ਰਯੋਗਸ਼ਾਲਾ ਪ੍ਰੀਖਣ ਕੀਤੇ। ਉਨ੍ਹਾਂ ਪਾਇਆ ਕਿ ਇਹ ਦਵਾਈ ਸਾਰਸ-ਸੀਓਵੀ-2 ਵਾਇਰਸ ਵਿਰੁੱਧ ਪ੍ਰਭਾਵੀ ਤਰੀਕੇ ਕੰਮ ਕਰਦੀ ਹੈ ਤੇ ਵਾਇਰਲ ਵਧਣ ਤੋਂ ਰੋਕਦੀ ਹੈ।

NO COMMENTS