ਕੋਰੋਨਾ ਦੇ ਕਹਿਰ ‘ਚ ਕੈਪਟਨ ਨੇ ਪੰਜਾਬੀਆਂ ਨੂੰ ਕੀਤਾ ਸਾਵਧਾਨ! ਹੁਣ ਤੱਕ ਦੀ ਦੱਸੀ ਹਕੀਕਤ

0
116

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਹਰ ਤਰ੍ਹਾਂ ਦੀ ਸਵਾਧਾਨੀ ਵਰਤਣ ਲਈ ਕਿਹਾ। ਮੁੱਖ ਮੰਤਰੀ ਨੇ ਟਵੀਟ ਕਰਦਿਆਂ ਜਾਣਕਾਰੀ ਦਿੱਤੀ ਕਿ ਵੀਰਵਾਰ ਤਕ ਕੋਰੋਨਾ ਪੌਜ਼ੇਟਿਵ ਮਰੀਜ਼ਾਂ ਦਾ ਅੰਕੜਾ 2,376 ਹੈ ਜਿਨ੍ਹਾਂ ‘ਚੋਂ ਪੰਜਾਬ ‘ਚ ਇਸ ਵੇਲੇ ਕੁੱਲ ਐਕਟਿਵ ਕੇਸ 300 ਹਨ।

ਕੈਪਟਨ ਨੇ ਕਿਹਾ ਕਿ ਸਾਡੀ ਲੜ੍ਹਾਈ ਬਹੁਤ ਲੰਬੀ ਹੈ ਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਹੀ ਹਰ ਤਰ੍ਹਾਂ ਦੀ ਸਾਵਧਾਨੀ ਵਰਤ ਕੇ ਮਿਸ਼ਨ ਫਤਹਿ ‘ਚ ਸ਼ਾਮਲ ਹੋਵੇ। ਕੋਰੋਨਾ ਵਾਇਰਸ ਖਿਲਾਫ਼ ਵਿੱਡੀ ਜੰਗ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ‘ਮਿਸ਼ਨ ਫਤਹਿ’ ਗੀਤ ਲਾਂਚ ਕੀਤਾ ਜਿਸ ‘ਚ ਅਮਿਤਾਬ ਬਚਨ, ਕਰੀਨ ਕਪੂਰ, ਗੁਰਦਾਸ ਮਾਨ, ਹਰਭਜਨ ਮਾਨ ਜਿਹੇ ਦਿੱਗਜਾਂ ਸਮੇਤ ਪੰਜਾਬੀ ਸਿਨੇਮਾ ਤੇ ਖੇਡ ਜਗਤ ਦੇ ਕਈ ਸਿਤਾਰੇ ਸ਼ਾਮਲ ਹਨ।

ਕੈਪਟਨ ਨੇ ਸੂਬਾ ਵਾਸੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਸੀਂ ਕੋਰੋਨਾ ਵਾਇਰਸ ਦੇ ਪਸਾਰ ਨੂੰ ਵੱਡੇ ਪੱਧਰ ‘ਤੇ ਰੋਕਣ ‘ਚ ਕਾਮਯਾਬ ਹੋਏ ਹਾਂ। ਮਿਸ਼ਨ ਫਤਹਿ ਗੀਤ ਜ਼ਰੀਏ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਬਚਾਅ ਲਈ ਸੋਸ਼ਲ ਡਿਸਟੈਂਸਿੰਗ ਬਰਕਰਾਰ ਰੱਖਣ, ਘਰੋਂ ਬਾਹਰ ਜਾਣ ਵੇਲੇ ਮਾਸਕ ਪਾਉਣ ਤੇ ਹੱਥ ਧੋਣ ਲਈ ਪ੍ਰਏਰਿਤ ਕੀਤਾ ਗਿਆ ਹੈ ਤਾਂ ਜੋ ਕੋਰੋਨਾ ਵਾਇਰਸ ਮਹਾਮਾਰੀ ‘ਤੇ ਫਤਹਿ ਪਾਈ ਜਾ ਸਕੇ।

NO COMMENTS