*ਕੋਰੋਨਾ ਦੀ ਦੂਜੀ ਲਹਿਰ ਬੱਚਿਆਂ ਲਈ ਘਾਤਕ! ਬੱਚਿਆਂ ‘ਚ ਇਹ ਲੱਛਣ ਨਜ਼ਰ ਆਉਣ ’ਤੇ ਤੁਰੰਤ ਕਰੋ ਇਹ ਉਪਾਅ*

0
316

ਨਵੀਂ ਦਿੱਲੀ14,ਅਪ੍ਰੈਲ (ਸਾਰਾ ਯਹਾਂ /ਬਿਓਰੋ ਰਿਪੋਰਟ): ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਇੱਕ ਵਾਰ ਫਿਰ ਦੁਨੀਆ ਨੂੰ ਪੁਰਾਣੀ ਸਥਿਤੀ ਦੇ ਨੇੜੇ ਲਿਆ ਦਿੱਤਾ ਹੈ। ਇੱਕ ਸਦੀ ਪਹਿਲਾਂ ਸਪੈਨਿਸ਼ ਫਲੂ ਦੀ ਦੂਜੀ ਲਹਿਰ ਪਹਿਲਾਂ ਦੇ ਮੁਕਾਬਲੇ ਵੱਧ ਖ਼ਤਰਨਾਕ ਸੀ। ਦੂਜੀ ਲਹਿਰ ਨੂੰ ਤੁਸੀਂ ਸਮੁੰਦਰ ਦੀਆਂ ਲਹਿਰਾਂ ਦੀ ਤਰ੍ਹਾਂ ਸਮਝ ਸਕਦੇ ਹੋ। ਲਾਗ ਦਾ ਅੰਕੜਾ ਉੱਪਰ ਜਾਂਦਾ ਹੈ ਤੇ ਫਿਰ ਹੇਠਾਂ ਆਉਂਦਾ ਹੈ। ਹਰੇਕ ਚੱਕਰ ਕੋਰੋਨਾ ਵਾਇਰਸ ਦੀ ਇੱਕ ਲਹਿਰ ਹੁੰਦੀ ਹੈ। ਫਿਰ ਵੀ ਦੂਜੀ ਲਹਿਰ ਦੀ ਕੋਈ ਰਸਮੀ ਪਰਿਭਾਸ਼ਾ ਨਹੀਂ। ਹਰੇਕ ਉਮਰ ਦੇ ਬੱਚੇ ਕੋਰੋਨਾ ਵਾਇਰਸ ਤੋਂ ਬਿਮਾਰ ਪੈ ਸਕਦੇ ਹਨ ਪਰ ਬਹੁਤੇ ਬੱਚੇ ਆਮ ਤੌਰ ’ਤੇ ਸੰਕਰਮਿਤ ਹੁੰਦੇ ਹਨ, ਪਰ ਉਹ ਓਨਾ ਬਿਮਾਰ ਹੁੰਦੇ ਹਨ, ਜਿੰਨਾ ਬਾਲਗ ਜਾਂ ਕੁਝ ’ਚ ਬਿਲਕੁਲ ਲੱਛਣ ਨਜ਼ਰ ਨਹੀਂ ਆਉਂਦੇ।

ਕੋਵਿਡ-19 ਦਾ ਇਲਾਜ ਕਰਨ ਵਾਲੇ ਡਾਕਟਰਾਂ ਨੇ ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਵੱਖਰੇ ਰੁਝਾਨ ਨੂੰ ਨਿਸ਼ਾਨਬੱਧ ਕੀਤਾ। ਕੋਰੋਨਾਵਾਇਰਸ ਹੁਣ ਬੱਚਿਆਂ ਨੂੰ ਵੱਧ ਪ੍ਰਭਾਵਿਤ ਕਰਦਾ ਨਜ਼ਰ ਆ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਪਹਿਲੀ ਲਹਿਰ ਦੇ ਮੁਕਾਬਲੇ ਬੱਚਿਆਂ ਤੇ ਬਾਲਗਾਂ ’ਚ ਹੁਣ ਸਪਸ਼ਟ ਲੱਛਣ ਜਿਵੇਂ ਲੰਮੇ ਸਮੇਂ ਤਕ ਬੁਖਾਰ ਤੇ ਗੈਸਟ੍ਰੋਇੰਟੇਰਾਇਟਸ ਪ੍ਰਤੀਤ ਹੋ ਰਿਹਾ ਹੈ।

ਜਾਣੋ, ਬੱਚਿਆਂ ’ਚ ਕੋਵਿਡ-19 ਦੇ ਲੱਛਣ ਤੇ ਸੰਕੇਤ, ਕਿਉਂ ਬੱਚੇ ਕੋਵਿਡ-19 ਨਾਲ ਵੱਖਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਹਨ ਤੇ ਤੁਸੀਂ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੀ ਕਰ ਸਕਦੇ ਹੋ ?

ਕੋਵਿਡ-19 ਨਾਲ ਬੱਚੇ ਕਿਵੇਂ ਪ੍ਰਭਾਵਤ ਹੁੰਦੇ ਹੈ?

1 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਚ ਕੋਵਿਡ-19 ਦੀ ਗੰਭੀਰ ਬਿਮਾਰੀ ਦਾ ਖ਼ਤਰਾ ਵੱਧ ਉਮਰ ਦੇ ਬੱਚਿਆਂ ਦੇ ਮੁਕਾਬਲੇ ਜਿਆਦਾ ਹੁੰਦਾ ਹੈ। ਅਜਿਹਾ ਉਨ੍ਹਾਂ ਦੇ ਅਪੂਰਣ ਇਮਿਊਨਿਟੀ ਸਿਸਟਮ ਅਤੇ ਛੋਟੇ ਹਵਾਈ ਮਾਰਗਾਂ ਕਾਰਨ ਹੈ, ਜਿਸ ਨਾਲ ਉਨ੍ਹਾਂ ਨੂੰ ਵਾਇਰਸ ਕਾਰਨ ਸਾਹ ਦੀ ਸਮੱਸਿਆ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਨਵਜੰਮਿਆ ਬੱਚਾ ਜਨਮ ਲੈਣ ਵੇਲੇ ਜਾਂ ਦੇਖਭਾਲ ਕਰਨ ਵਾਲਿਆਂ ਨਾਲ ਸੰਪਰਕ ਕਰਕੇ ਕੋਵਿਡ-19 ਦੇ ਵਾਇਰਸ ਨਾਲ ਸੰਕਰਮਿਤ ਹੋ ਸਕਦੇ ਹਨ।

ਬੱਚਿਆਂ ਵਿੱਚ ਕੋਵਿਡ-19 ਦੇ ਲੱਛਣ

ਹਾਲਾਂਕਿ ਬੱਚੇ ਅਤੇ ਬਾਲਗ਼ ਇਕੋ ਕਿਸਮ ਦੇ ਕੋਵਿਡ-19 ਲੱਛਣਾਂ ਦਾ ਸਾਹਮਣਾ ਕਰਦੇ ਹਨ ਪਰ ਬੱਚਿਆਂ ਦੇ ਲੱਛਣ ਹਲਕੇ ਤੇ ਜੁਕਾਮ ਵਰਗੇ ਹੁੰਦੇ ਹਨ। ਬਹੁਤੇ ਬੱਚੇ ਇਕ ਤੋਂ ਦੋ ਹਫ਼ਤਿਆਂ ਵਿਚਕਾਰ ਠੀਕ ਹੋ ਜਾਂਦੇ ਹਨ।

ਬੱਚਿਆਂ ’ਚ ਸੰਭਾਵਤ ਲੱਛਣ ਇਹ ਹੋ ਸਕਦੇ ਹਨ

ਬੁਖਾਰ ਜਾਂ ਠੰਢ ਲੱਗਣਾ

ਨੱਕ ਦਾ ਬੰਦ ਹੋਣਾ ਜਾਂ ਵੱਗਣਾ

ਖੰਘ, ਗਲੇ ਦੀ ਖਰਾਸ਼

ਸਾਹ ਲੈਣ ’ਚ ਮੁਸ਼ਕਲ

ਥਕਾਵਟ, ਸਿਰ ਦਰਦ

ਮਾਸਪੇਸ਼ੀ ਦਾ ਦਰਦ ਜਾਂ ਸਰੀਰ ਦਰਦ

ਉਲਟੀ ਆਉਣਾ

ਦਸਤ, ਭੁੱਖ ਦੀ ਕਮੀ

ਸੁਆਦ ਜਾਂ ਸੂੰਘਣ ਦੀ ਸ਼ਕਤੀ ਘੱਟ ਜਾਣਾ

ਢਿੱਡ ਦਰਦ

ਕੋਵਿਡ -19 ’ਚ ਬੱਚਿਆਂ ਦੀ ਦੇਖਭਾਲ

ਸਿਹਤ ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ ਦੂਜੀ ਲਹਿਰ ’ਚ ਵੱਧ ਬੱਚੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਹਨ। 1 ਮਾਰਚ ਤੋਂ 4 ਅਪ੍ਰੈਲ ਦੇ ਵਿਚਕਾਰ ਪੰਜ ਸੂਬਿਆਂ – ਮਹਾਰਾਸ਼ਟਰ, ਛੱਤੀਸਗੜ੍ਹ, ਪੰਜਾਬ, ਕਰਨਾਟਕ, ਉੱਤਰ ਪ੍ਰਦੇਸ਼ ਅਤੇ ਦਿੱਲੀ ’ਚ 79,688 ਬੱਚੇ ਵਾਇਰਸ ਨਾਲ ਸੰਕਰਮਿਤ ਹੋਏ ਹਨ। ਜਿਹੜੇ ਅੰਕੜੇ ਸਾਹਮਣੇ ਆ ਰਹੇ ਹਨ, ਉਹ ਦਰਸਾਉਂਦੇ ਹਨ ਕਿ ਬੱਚੇ ਨਾ ਸਿਰਫ ਵਾਇਰਸ ਦੇ ਸੰਕਰਮਣ ’ਚ ਵੱਡੀ ਭੂਮਿਕਾ ਨਿਭਾ ਰਹੇ ਹਨ, ਸਗੋਂ ਉਹ ਨਿਸ਼ਚਤ ਤੌਰ ’ਤੇ ਵੱਧ ਸਿੰਪਟੋਮੈਟਿਕ ਹੋ ਰਹੇ ਹਨ। ਉਨ੍ਹਾਂ ਦੀ ਬਿਮਾਰੀ ਦੀ ਗੰਭੀਰਤਾ ਪਹਿਲੀ ਲਹਿਰ ਦੇ ਮੁਕਾਬਲੇ ਵਧੀ ਹੈ।

ਉਨ੍ਹਾਂ ਦੱਸਿਆ ਕਿ ਮਹਾਰਾਸ਼ਟਰ ’ਚ ਪਾਇਆ ਗਿਆ B1.617 ਨਾਮ ਦਾ ‘ਡਬਲ ਮਿਊਟੇਸ਼ਨ’ ਇਕ ਵੱਡਾ ਫੈਕਟਰ ਹੈ। ਇਸ ਲਈ ਬੱਚੇ ਦੇ ਸੰਕਰਮਿਤ ਹੋਣ ਦੀ ਹਾਲਤ ’ਚ ਡਾਕਟਰ ਦੀ ਮਦਦ ਲਓ। ਜਿੱਥੇ ਤਕ ਸੰਭਵ ਹੋ ਸਕੇ ਬੱਚੇ ਨੂੰ ਘਰ ’ਚ ਦੂਜੇ ਲੋਕਾਂ ਤੋਂ ਦੂਰ ਰੱਖੋ। ਜੇ ਸੰਭਵ ਹੋਵੇ ਤਾਂ ਉਸ ਲਈ ਪਰਿਵਾਰਕ ਮੈਂਬਰਾਂ ਤੋਂ ਵੱਖਰਾ ਬੈਡਰੂਮ ਅਤੇ ਬਾਥਰੂਮ ਦਾ ਪ੍ਰਬੰਧ ਕਰੋ।

NO COMMENTS