ਕੋਰੋਨਾ ਦੀ ਕਹਿਰ ਰੇਲ ਗੱਡੀਆਂ ਵੀ ਕੀਤੀਆਂ ਰੱਦ, ਯਾਤਰੀਆਂ ਨੂੰ ਮਿਲੇਗਾ 100% ਰਿਫੰਡ

0
98


ਨਵੀਂ ਦਿੱਲੀ: ਕੋਰੋਨਾਵਾਇਰਸ ਮਹਾਮਾਰੀ ਕਾਰਨ ਯਾਤਰੀਆਂ ਦੀ ਘੱਟ ਗਿਣਤੀ ਦੇ ਮੱਦੇਨਜ਼ਰ ਰੇਲਵੇ ਨੇ ਵੀਰਵਾਰ ਨੂੰ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ 168 ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ। ਇਹ ਰੇਲ ਗੱਡੀਆਂ 20 ਤੋਂ 31 ਮਾਰਚ ਤੱਕ ਬੰਦ ਰਹਿਣਗੀਆਂ। ਰੇਲਵੇ ਦਾ ਕਹਿਣਾ ਹੈ ਕਿ ਜਿਹੜੀਆਂ 155 ਟ੍ਰੇਨਾਂ ਰੱਦ ਕੀਤੀਆਂ ਗਈਆਂ ਹਨ, ਉਨ੍ਹਾਂ ‘ਤੇ ਯਾਤਰੀਆਂ ਤੋਂ ਪੈਸੇ ਨਹੀਂ ਲਏ ਜਾਣਗੇ ਅਤੇ ਸਾਰੀਆਂ ਨੂੰ 100 ਪ੍ਰਤੀਸ਼ਤ ਕਿਰਾਇਆ ਵਾਪਸ ਮਿਲੇਗਾ।

ANI@ANI

Indian Railways has cancelled 168 trains due to low occupancy in view of COVID19, from 20th March to 31st March. #Coronavirus

1,39810:01 AM – Mar 19, 2020Twitter Ads info and privacy554 people are talking about this

ਮਹਾਰਾਸ਼ਟਰ ਦੇ ਸੀਐਮ ਉਧਵ ਠਾਕਰੇ ਦੀ ਲੋਕਾਂ ਨੂੰ ਗ਼ੈਰ-ਜ਼ਰੂਰੀ ਯਾਤਰਾ ਤੋਂ ਬਚਣ ਦੀ ਅਪੀਲ ਕਰਨ ਤੋਂ ਬਾਅਦ ਮੰਗਲਵਾਰ ਨੂੰ ਪੱਛਮੀ ਰੇਲਵੇ ਦੀਆਂ ਉਪਨਗਰ ਰੇਲ ਗੱਡੀਆਂ ਵਿਚ ਯਾਤਰੀਆਂ ਦੀ ਗਿਣਤੀ 8 ਲੱਖ ਤੋਂ ਵੀ ਘੱਟ ਹੋ ਗਈ। ਵੀਰਵਾਰ ਨੂੰ ਭਾਰਤ ‘ਚ ਕੋਰੋਨੋਵਾਇਰਸ ਦੇ 13 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਦੇਸ਼ ਵਿਚ ਇਸ ਦੀ ਕੁੱਲ ਗਿਣਤੀ 169 ਹੋ ਗਈ ਹੈ।

ਸਿਹਤ ਮੰਤਰਾਲੇ ਵੱਲੋਂ ਦਿੱਤੇ ਅਧਿਕਾਰਤ ਅੰਕੜਿਆਂ ਅਨੁਸਾਰ, ਵਾਇਰਸ ਨਾਲ ਸੰਕਰਮਿਤ 15 ਲੋਕਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕਿਸੇ ਦੀ ਮੌਤ ਹੋਣ ਦੀ ਖ਼ਬਰ ਨਹੀਂ ਹੈ।

Press Trust of India@PTI_News

All passengers having tickets in cancelled trains are being informed about it individually: Officials1599:55 AM – Mar 19, 2020Twitter Ads info and privacy21 people are talking about this

Press Trust of India@PTI_News

Number of commuters on Western Railway suburban trains reduced by over 8 lakh on Tuesday, the day Maharashtra CM Uddhav Thackeray appealed to people to avoid non-essential travel. #coronavirus #COVID1911810:48 AM – Mar 19, 2020Twitter Ads info and privacy22 people are talking about this


NO COMMENTS