*ਕੋਰੋਨਾ ਤੋਂ ਬਚਾਅ ਲਈ ਹੁਣ ਤੱਕ ਜ਼ਿਲ੍ਹਾ ਮਾਨਸਾ ਵਿੱਚ 28 ਹਜ਼ਾਰ 287 ਨਾਗਰਿਕਾਂ ਨੇ ਕਰਵਾਇਆ ਟੀਕਾਕਰਨ*

0
17

ਮਾਨਸਾ, 19 ਅਪ੍ਰੈਲ  ( ਸਾਰਾ ਯਹਾਂ /ਬੀਰਬਲ ਧਾਲੀਵਾਲ) :ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫ਼ਤਿਹ ਤਹਿਤ ਡਿਪਟੀ ਕਮਿਸ਼ਨਰ ਸ਼ਰ੍ੀ ਮਹਿੰਦਰ ਪਾਲ ਦੀਆਂ ਹਦਾਇਤਾਂ ‘ਤੇ ਹੁਣ ਤੱਕ ੽ਿਲਹ੍ਾ ਮਾਨਸਾ ਵਿਖੇ 28 ਹਜ਼ਾਰ 287 ਨਾਗਰਿਕਾਂ ਵੱਲੋਂ ਟੀਕਾਕਰਨ ਕਰਵਾਇਆ ਜਾ ਚੁੱਕਾ ਹੈ। ਜ਼ਿਲ੍ਹਾ ਪਰ੍ਸ਼ਾਸਨ ਨੇ ਮਹਾਂਮਾਰੀ ਨੂੰ ਰੋਕਣ ਲਈ ਸਮੂਹ ਸਿਹਤ ਬਲਾਕਾਂ ਅੰਦਰ ਸੈਂਪਲਿੰਗ ਦੀ ਪਰ੍ਕਿਰਿਆ ਵੀ ਤੇਜ਼ ਕੀਤੀ ਹੈ ਜਿਸ ਦੇ ਚਲਦਿਆਂ ਅੱਜ ਸਿਹਤ ਵਿਭਾਗ ਦੀਆਂ ਟੀਮਾਂ ਦੁਆਰਾ 639 ਸੈਂਪਲ ਲਏ ਗਏ ਜਦਕਿ ਹੁਣ ਤੱਕ ਕੁਲ 1 ਲੱਖ 35 ਹਜ਼ਾਰ 643 ਸ਼ੱਕੀ ਸੈਂਪਲ ਭਰੇ ਜਾ ਚੁੱਕੇ ਹਨ।


ਇਸ ਦੌਰਾਨ ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹੁਣ ੽ਿਲਹ੍ੇ ਵਿੱਚ 757 ਐਕਟਿਵ ਕੇਸ ਹਨ ਅਤੇ ਥੋੜੀ ਜਿਹੀ ਲਾਪਰਵਾਹੀ ਵੀ ਕੀਮਤੀ ਜਾਨਾਂ ਨੂੰ ਖ਼ਤਰੇ ਵਿੱਚ ਪਾ ਸਕਦੀ ਹੈ। ਉਨਹ੍ਾਂ ਕਿਹਾ ਕਿ ਅੱਜ ਦੋ ਵਸਨੀਕਾਂ ਦੀ ਮੌਤ ਕੋਰੋਨਾ ਕਾਰਨ ਹੋਣ ਕਾਰਨ ੽ਿਲਹ੍ੇ ਵਿੱਚ ਇਸ ਬਿਮਾਰੀ ਕਾਰਨ ਮਰਨ ਵਾਲਿਆਂ ਦੀ ਗਿਣਤੀ 60 ਹੋ ਗਈ ਹੈ। ਸਿਵਲ ਸਰਜਨ ਨੇ ਦੱਸਿਆ ਕਿ ੽ਿਲਹ੍ੇ ਵਿੱਚ ਹੁਣ ਤੱਕ 4001 ਵਿਅਕਤੀ ਕੋਰੋਨਾ ਕਾਰਨ ਪਾਜ਼ੀਟਿਵ ਪਾਏ ਗਏ ਜਿਨਹ੍ਾਂ ਵਿੱਚੋਂ 3184 ਸਿਹਤਯਾਬ ਹੋ ਚੁੱਕੇ ਹਨ। ਉਨਹ੍ਾਂ ਦੱਸਿਆ ਕਿ ਅੱਜ 44 ਵਿਅਕਤੀ ਕੋਰੋਨਾ ‘ਤੇ ਫ਼ਤਿਹ ਪਾਉਣ ਵਿੱਚ ਕਾਮਯਾਬ ਰਹੇ.
ਇਸ ਦੌਰਾਨ ੽ਿਲਹ੍ਾ ਪਰ੍ਬੰਧਕੀ ਕੰਪਲੈਕਸ ਵਿਖੇ ਤਾਇਨਾਤ ਸਟਾਫ਼ ਵੱਲੋਂ ਵੀ ਅਹਿਤਿਆਤ ਦੇ ਤੌਰ ‘ਤੇ ਕੋਰੋਨਾ ਸੈਂਪਲਿੰਗ ਕਰਵਾਈ ਗਈ।

NO COMMENTS