*ਕੋਰੋਨਾ ਟੈਸਟਿੰਗ ਅਤੇ ਵੈਕਸੀਨ ਲਗਾਉਣ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ ਡਾ ਵਰੁਣ ਮਿੱਤਲ*

0
55

ਮਾਨਸਾ 12ਮਈ  (ਸਾਰਾ ਯਹਾਂ/ਬੀਰਬਲ ਧਾਲੀਵਾਲ)  : ਮਾਨਸਾ  ਸ਼ਹਿਰ ਦੇ ਅੰਡਰ ਬਰਿੱਜ ਕੋਲ ਸਥਿਤ ਸਰਕਾਰੀ ਡਿਸਪੈਂਸਰੀ ਵਿੱਚ  ਰੋਜ਼ਾਨਾ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ ਤੇ ਵੈਕਸੀਨ ਦੀ ਲਗਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦੇ ਹੋਏ ਡਾ ਵਰੁਣ ਮਿੱਤਲ ਨੇ ਦੱਸਿਆ  ਕੇਂਦਰ ਵਿੱਚ ਰੋਜ਼ਾਨਾ ਆਣ ਵਾਲੇ ਮਰੀਜ਼ਾਂ ਦੀ ਟੈਸਟਿੰਗ ਕੀਤੀ ਜਾਂਦੀ ਹੈ। ਅਤੇ ਵੈਕਸੀਨ ਵੀ ਲਗਾਈ ਜਾਂਦੀ ਹੈ ।ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਾਸਕ ਜੀ ਵਰਤੋਂ ਅਤੇ ਦੂਰੀ ਜਿਹੀਆਂ ਹਦਾਇਤਾਂ ਦੀ ਪਾਲਣਾ ਕਰਨ  । ਇਸ ਸਿਹਤ ਕੇਂਦਰ ਦੇ ਸਟਾਫ ਵਿੱਚ ਵੀਰਪਾਲ ਕੌਰ, ਮੁਕੇਸ਼ ਆਸ਼ਾ ਵਰਕਰ ਰਮਨਦੀਪ ਕੋਰ, ਸੋਨੀਆ ਆਸ਼ਾ ਵਰਕਰਾਂ ਦੀ ਟੀਮ ਬੜੀ ਤਨਦੇਹੀ ਨਾਲ ਡਿਊਟੀ ਨਿਭਾ ਰਹੀ ਹੈ ।ਕੋਰੋਨਾ ਮਹਾਂਮਾਰੀ ਨੇ ਮਾਨਸਾ ਜਿਲੇ ਦੇ ਪਿੰਡਾਂ ਵਿੱਚ ਵੀ ਆਪਣੇ ਪੈਰ ਪਸਾਰ ਲਏ ਹਨ ਅਤੇ ਜਿਲੇ ਦੇ ਕਈ ਪਿੰਡ ਕੋਰੋਨਾ ਦੀ ਚਪੇਟ ਵਿੱਚ ਹਨ ਪਿੰਡ ਨੰਗਲ ਕਲਾਂ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਘੋਸਿ਼ਤ ਕੀਤਾ ਹੈ
ਪਿੰਡ ਨੰਗਲ ਕਲਾਂ ਡਿਸਪੈਂਸਰੀ ਨਾਲ ਸਬੰਧਤ ਪਿੰਡਾਂ ਵਿੱਚ   ਵਿੱਚ ਕੋਰੋਨਾ ਦੇ 125 ਪਾਜਟਿਵ ਕੇਸ ਹਨ ਤੇ ਲੋਕਾਂ ਦੇ ਘਰ ਘਰ ਜਾ ਸੈਂਪਲ ਵੀ ਲਏ ਜਾ ਰਹੇ ਤੇ ਵੈਕਸੀਨੇਸ਼ਨ ਵੀ ਕੀਤਾ ਜਾ ਰਿਹਾ ਸਰਪੰਚ ਪਰਮਜੀਤ ਸਿੰਘ ਨੇ ਵੀ ਲੋਕਾਂ ਨੂੰ ਸੈਂਪਲ ਕਰਵਾਉਣ ਅਤੇ ਵੈਕਸੀਨੇਸ਼ਨ ਲਗਵਾਉਣ ਦੀ ਅਪੀਲ ਕੀਤੀ ਹੈ ਉਨਾਂ ਪਿੰਡ ਵਿੱਚ ਆਉਣ ਵਾਲੇ ਰਿਸ਼ਤੇਦਾਰਾਂ ਨੂੰ ਨਾ ਆਉਣ ਦੀ ਅਪੀਲ ਕੀਤੀ ਹੈ। 
ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੰਗਲ ਕਲਾਂ ਨੂੰ ਕੰਟੇਨਮੈਂਟ ਜ਼ੋਨ ਘੋਸਿ਼ਤ ਕੀਤਾ ਹੈ ਤੇ ਪੀਐਚਸੀ ਵਿਖੇ ਸੈਂਪਲ ਲਏ ਜਾ ਰਹੇ ਹਨ। ਤੇ ਵੈਕਸੀਨੇਸ਼ਨ ਵੀ ਕੀਤੀ ਜਾ ਰਹੀ ਹੈ ਉਨਾਂ ਦੱਸਿਆ ਕਿ ਪਾਜਟਿਵ ਮਰੀਜਾਂ ਫਤਿਹ ਕਿਟ ਵੀ ਮੁਹੱਈਆ ਕਰਵਾਈ ਜਾ ਰਹੀ ਹੈ।

NO COMMENTS