*ਕੋਰੋਨਾ ਕਾਲ ਕਰਕੇ ਬੰਦ ਪਏ ਕੋਚਿੰਗ ਸੈਂਟਰ ਜਲਦੀ ਖੋਲ੍ਹੇ ਜਾਣ*

0
69

ਬੁਢਲਾਡਾ 04,,ਜੂਨ (ਸਾਰਾ ਯਹਾਂ/ਅਮਨ ਮੇਹਤਾ): ਕੋਰੋਨਾ ਦੀ ਦੂਜੀ ਲਹਿਰ ਕਾਰਨ ਲੱਗੀਆਂ ਪਾਬੰਦੀਆਂ ਕਾਰਨ ਕੋਚਿੰਗ ਸੈਂਟਰ ਪ੍ਰਭਾਵਿਤ ਹੋ ਰਹੇ ਹਨ। ਸਰਕਾਰ ਵੱਲੋਂ ਲਾਗੂ ਪਾਬੰਦੀਆਂ ਕਾਰਨ ਪੰਜਾਬ ਵਿੱਚ ਲੰਬੇ ਸਮੇਂ ਤੋਂ ਸਟੱਡੀ ਸੈਂਟਰ ਬੰਦ ਪਏ ਹਨ। ਸਰਕਾਰ ਦੇ ਇਸ ਫੈਸਲੇ ਨਾਲ ਟ੍ਰੇਨਿੰਗ ਲੈਣ ਵਾਲੇ ਵਿਦਿਆਰਥੀ ਤਾਂ ਪ੍ਰਭਾਵਿਤ ਹੋ ਹੀ ਰਹੇ ਹਨ। ਇਸ ਦੇ ਨਾਲ-ਨਾਲ ਇਨ੍ਹਾਂ ਸੈਂਟਰਾਂ ਦੇ ਮਾਲਕ ਵੀ ਰੁਜ਼ਗਾਰ ਪ੍ਰਭਾਵਿਤ ਹੋ ਰਿਹਾ ਹੈ। ਸੈਂਟਰਾਂ ਦੇ ਮਾਲਕਾਂ ਨੂੰ ਬੰਦ ਪਏ ਇਨ੍ਹਾਂ ਸੈਂਟਰਾਂ ਦੇ ਕਿਰਾਏ ਦੇ ਨਾਲ ਹੋਰ ਖਰਚੇ ਵੀ ਪੈ ਰਹੇ ਹਨ, ਪਰ ਉਨ੍ਹਾਂ ਦੀ ਕਮਾਈ ਦਾ ਜ਼ਰੀਆ ਪੂਰੀ ਤਰ੍ਹਾਂ ਬੰਦ ਹੈ। ਇਸ ਸਬੰਧੀ ਸ਼ਹੁਰ ਦੇ ਕੋਚਿਗ ਸੈਂਟਰ ਮਾਲਕਾ ਨੇ ਕਿਹਾ ਕਿ “ਪਿਛਲੇ ਸਾਲ ਵੀ ਅੱਠ ਮਹੀਨੇ ਕੋਰੋਨਾ ਕਰਕੇ ਸੈਂਟਰ ਬੰਦ ਰਹੇ। ਹੁਣ ਜਦੋਂ ਦੋ ਮਹੀਨੇ ਸੈਂਟਰ ਖੁੱਲਣ ਕਰਕੇ ਗੱਡੀ ਮੁੜ ਲੀਹ ’ਤੇ ਆਉਣ ਲੱਗੀ ਸੀ ਤਾਂ ਦੁਬਾਰਾ ਬੰਦ ਕਰਕੇ ਮੁੜ ਮੁਸ਼ਕਲਾਂ ਸ਼ੁਰੂ ਹੋ ਗਈਆਂ ਹਨ।” ਸੈਟਰ ਮਾਲਕਾ  ਪਿਛਲੇ ਸਾਲ ਸਰਕਾਰੀ ਟੈਸਟ ਚਾਲੂ ਹੋਣ ਕਰਕੇ ਆਨਲਾਈਨ ਕਲਾਸਾਂ ਬੱਚਿਆਂ ਨੂੰ ਘਰ ਬੈਠੇ ਦਿੱਤੀਆਂ ਜਾ ਰਹੀਆਂ ਸੀ। ਇਸੇ ਤਰ੍ਹਾਂ ਸੈਂਟਰਾ ਵਿੱਚ ਨੌਕਰੀ ਕਰਦੇ  ਅਧਿਆਪਕਾ ਨੇ ਦੱਸਿਆ ਕਿ ਸੈਂਟਰ ਬੰਦ ਹੋਣ ਕਰਕੇ ਮਾਲਕਾਂ, ਬੱਚਿਆਂ ਤੇ ਅਧਿਆਪਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਸੈਂਟਰ ਬਹੁਤ ਸਾਰੇ ਲੋਕਾਂ ਦੀ ਆਮਦਨ ਦਾ ਸਰੋਤ ਹੈ। ਹੁਣ ਸੈਂਟਰ ਬੰਦ ਹੋਣ ਕਰਕੇ ਰੁਜ਼ਗਾਰ ਖ਼ਤਮ ਹੋ ਰਿਹਾ ਹੈ। ਉਨ੍ਹਾਂ ਸੈਂਟਰ ਖੋਲ੍ਹੇ ਜਾਣ ਦੀ ਮੰਗ ਕੀਤੀ। ਉੱਥੇ ਹੀ ਆਈਲੈਟਸ ਕਰਕੇ ਵਿਦੇਸ਼ ਪੜਾਈ ਕਰਨ ਜਾਣ ਵਾਲੇ ਅਤੇ ਸਰਕਾਰੀ ਟੈਸਟਾਂ ਦੀ ਤਿਆਰੀ ਕਰਕੇ ਪੇਪਰ ਦੇਣ ਵਿਦਿਆਰਥੀਆਂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਲੌਕਡਾਊੂਨ ਕਰਕੇ ਸੈਂਟਰ ਬੰਦ ਹਨ। ਇਸ ਕਰਕੇ ਆਪਣੀ ਪੜਾਈ ਸਹੀ ਤਰੀਕੇ ਨਾਲ ਨਹੀਂ ਕਰ ਸਕਦੇ। ਸੈਂਟਰ ਬੰਦ ਹੋਣ ਕਰਕੇ ਰੈਗੂਲਰ ਪੜ੍ਹਾਈ ਕਰਨ ਵਿੱਚ ਦਿੱਕਤ ਆ ਰਹੀ ਹੈ। ਸੋ ਸ਼ਹਿਰ ਦੇ ਸਮੂਹ ਸੈਂਟਰ ਮਾਲਕਾਂ ਨੇ ਸਰਕਾਰ ਅਤੇ ਡਿਪਟੀ ਕਮਿਸ਼ਨਰ ਮਾਨਸਾ ਤੋਂ ਮੰਗ ਕੀਤੀ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਕੋਚਿੰਗ ਸੈਂਟਰ ਜਲਦੀ ਖੋਲ੍ਹੇ ਜਾਣ।

NO COMMENTS