*ਕੋਰੋਨਾ ਕਾਰਨ ਮਿ੍ਰਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਲਈ ਐਕਸਗ੍ਰੇਸ਼ੀਆ ਰਾਸ਼ੀ ਲਈ ਆਨਲਾਈਨ ਜਾਂ ਦਸਤੀ ਤੌਰ ’ਤੇ ਭੇਜੀਆਂ ਜਾ ਸਕਦੀਆਂ ਨੇ ਪ੍ਰਤੀਬੇਨਤੀਆਂ*

0
48

 ਮਾਨਸਾ, 8 ਮਈ  (ਸਾਰਾ ਯਹਾਂ/ ਮੁੱਖ ਸੰਪਾਦਕ ) : ਸਰਕਾਰ ਵੱਲੋਂ ਕੋਵਿਡ-19 ਦੀ ਬਿਮਾਰੀ ਕਾਰਨ ਕਿਸੇ ਵਿਅਕਤੀ ਦੀ ਮੌਤ ਹੋਣ ’ਤੇ ਮਿ੍ਰਤਕ ਦੇ ਕਾਨੂੰਨੀ ਵਾਰਸਾਂ ਨੂੰ 50,000/- ਰੁਪਏ ਐਕਸ ਗ੍ਰੇਸੀਆ ਦੇਣ ਲਈ ਗਾਇਡਲਾਇਨ ਜਾਰੀ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਐਕਸ ਗਰੇਸੀਆ ਲਈ ਪ੍ਰਤੀ ਬੇਨਤੀਆਂ ਆਨਲਾਈਨ ਜਾਂ ਆਫਲਾਈਨ ਭੇਜੀਆਂ ਜਾ ਸਕਦੀਆਂ ਹਨ। ਆਨਲਾਈਨ ਪ੍ਰਤੀਬੇਨਤੀਆਂ ਭੇਜਣ ਲਈ covidexgratia.punjab.gov.in ਵੈਬ ਪੋਰਟਲ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਫਲਾਈਨ ਦਰਖਾਸਤਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਪਹਿਲੀ ਮੰਜ਼ਿਲ, ਕਮਰਾ ਨੰਬਰ 26 ਵਿਖੇ ਦਿੱਤੀਆਂ ਜਾ ਸਕਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਿਡ-19 ਕਾਰਨ 20 ਮਾਰਚ, 2022 ਤੱਕ ਹੋਈਆਂ ਮੌਤਾਂ ਸਬੰਧੀ ਐਕਸ ਗ੍ਰੇਸ਼ੀਆ ਪ੍ਰਾਪਤ ਕਰਨ ਲਈ ਪ੍ਰਤੀਬੇਨਤੀਆਂ 5 ਮਈ 2022 ਤੋਂ ਅਗਲੇ 60 ਦਿਨਾਂ ਤੱਕ ਅਤੇ 20 ਮਾਰਚ, 2022 ਤੋਂ ਬਾਅਦ ਹੋਣ ਵਾਲੀਆਂ ਮੌਤਾਂ ਸਬੰਧੀ ਐਕਸ ਗ੍ਰੇਸ਼ੀਆ ਪ੍ਰਾਪਤ ਕਰਨ ਲਈ ਪ੍ਰਤੀਬੇਨਤੀਆਂ ਮੌਤ ਵਾਲੇ ਦਿਨ ਤੋਂ ਅਗਲੇ 90 ਦਿਨਾਂ ਤੱਕ ਪ੍ਰਾਪਤ ਕੀਤੀਆਂ ਜਾਣਗੀਆਂ।
          ਉਨ੍ਹਾਂ ਦੱਸਿਆ ਕਿ ਪ੍ਰਤੀਬੇਨਤੀਆਂ ਦੇਣ ਸਮੇਂ ਮਿ੍ਰਤਕ ਵਿਅਕਤੀ ਦੇ ਵਾਰਿਸਾਂ ਨੂੰ ਉਪਰੋਕਤ ਲਾਭ ਲੈਣ ਲਈ ਨਿਰਧਾਰਤ ਪ੍ਰੋਫਾਰਮੇ ਦੇ ਨਾਲ ਮਿ੍ਰਤਕ ਵਿਅਕਤੀ ਦੇ ਆਧਾਰ ਕਾਰਡ ਦੀ ਕਾਪੀ, ਕਲੇਮ ਕਰਤਾ ਦਾ ਆਧਾਰ ਕਾਰਡ, ਕੋਰੋਨਾ ਪਾਜ਼ੀਟਿਵ ਟੈਸਟ ਦੀ ਰਿਪੋਰਟ, ਹਸਪਤਾਲ ਵੱਲੋਂ ਜਾਰੀ ਹੋਏ ਮੌਤ ਦੇ ਕਾਰਣਾਂ ਦਾ ਸੰਖੇਪ ਸਾਰ, ਮਿ੍ਰਤਕ ਵਿਅਕਤੀ ਦੀ ਮੌਤ ਦਾ ਸਰਟੀਫਿਕੇਟ,ਕਾਨੂੰਨੀ ਵਾਰਸਾਂ ਸਬੰਧੀ ਸਰਟੀਫਿਕੇਟ, ਕਲੇਮ ਕਰਤਾ ਦੇ ਬੈਂਕ ਖਾਤੇ ਦਾ ਰੱਦ ਹੋਇਆ ਬੈਂਕ ਚੈਕ ਅਤੇ ਮਿ੍ਰਤਕ ਵਿਅਕਤੀ ਦੇ ਕਾਨੂੰਨੀ ਵਾਰਸਾਂ ਦਾ ਇਤਰਾਜ਼ਹੀਣਤਾ ਸਰਟੀਫਿਕੇਟ ਦੀ ਕਾਪੀ ਨਾਲ ਲਗਾਉਣੀ ਲਾਜ਼ਮੀ ਹੈ।

NO COMMENTS