ਕੋਰੋਨਾ ਕਰਕੇ ਹੋਲੀ ਮਨਾਉਣ ‘ਤੇ ਪਾਬੰਦੀ, ਇਨ੍ਹਾਂ ਰਾਜਾਂ ਨੇ ਦਿੱਤੀ ਛੋਟ, ਵੇਖੋ ਪੂਰੀ ਸੂਚੀ

0
83

ਨਵੀਂ ਦਿੱਲੀ 28 ,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਕੋਰੋਨਾ ਦੇ ਵਧਦੇ ਮਾਮਲਿਆਂ ਕਾਰਣ ਹੋਲੀ ਦੇ ਤਿਉਹਾਰ ਮੌਕੇ ਇਸ ਵਰ੍ਹੇ ਵੀ ਗ੍ਰਹਿਣ ਲੱਗ ਗਿਆ ਹੈ। ਦਿੱਲੀ, ਮਹਾਰਾਸ਼ਟਰ, ਬਿਹਾਰ, ਮੱਧ ਪ੍ਰਦੇਸ਼ ਸਮੇਤ ਕਈ ਰਾਜਾਂ ਨੇ ਕੋਰੋਨਾ ਕਰਕੇ ਹੋਲੀ ਮਨਾਉਣ ’ਤੇ ਰੋਕ ਲਾ ਦਿੱਤੀ ਹੈ। ਰਾਜਸਥਾਨ ਸਮੇਤ ਕੁਝ ਰਾਜਾਂ ਨੇ ਜਨਤਕ ਪ੍ਰੋਗਰਾਮਾਂ ਵਿੱਚ ਕੁਝ ਢਿੱਲ ਵੀ ਦਿੱਤੀ ਹੈ। ਪਿਛਲੇ 11 ਦਿਨਾਂ ’ਚ ਕੋਰੋਨਾ ਦੀ ਲਾਗ ਦੇ ਨਵੇਂ ਮਾਮਲਿਆਂ ਦੀ ਗਿਣਤੀ ਦੁੱਗਣੀ ਤੋਂ ਵੀ ਜ਼ਿਆਦਾ ਹੋ ਗਈ ਹੈ।

ਕੋਰੋਨਾ ਦੀ ਨਵੀਂ ਲਹਿਰ ਕਾਰਨ ਕਈ ਰਾਜਾਂ ਦੀਆਂ ਸਰਕਾਰਾਂ ਨੇ ਪਹਿਲਾਂ ਹੀ ਲੌਕਡਾਊਨ ਅਤੇ ਰਾਤ ਦਾ ਕਰਫ਼ਿਊ ਲਾਇਆ ਹੋਇਆ ਹੈ। ਲੋਕਾਂ ਨੂੰ ਤਿਉਹਾਰੀ ਸੀਜ਼ਨ ਵਿੱਚ ਕੋਰੋਨਾ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।

ਦੇਸ਼ ਦੀ ਰਾਜਧਾਨੀ ਦਿੱਲੀ ’ਚ ਹੋਲੀ ਸਮੇਤ ਕਿਸੇ ਵੀ ਤਿਉਹਾਰ ਮੌਕੇ ਜਨਤਕ ਇਕੱਠ ਕਰਨ ਉੱਤੇ ਰੋਕ ਲਾ ਦਿੱਤੀ ਗਈ ਹੈ। ਉੱਧਰ ਮਹਾਰਾਸ਼ਟਰ ’ਚ ਵੀ ਕੋਰੋਨਾ ਨਾਲ ਸਬੰਧਤ ਕਈ ਪਾਬੰਦੀਆਂ 15 ਅਪ੍ਰੈਲ ਤੱਕ ਵਧਾ ਦਿੱਤੀਆਂ ਗਈਆਂ ਹਨ। ਮੁੰਬਈ ’ਚ ਜਿਹੜੀ ਵੀ ਰਿਹਾਇਸ਼ੀ ਸੁਸਾਇਟੀ ’ਚ ਪੰਜ ਜਾਂ ਵੱਧ ਮਾਮਲੇ ਮਿਲਣਗੇ, ਉਸ ਨੂੰ ਸੀਲ ਕਰ ਦਿੱਤਾ ਜਾਵੇਗਾ। ਜਨਤਕ ਸਥਾਨ ਉੱਤੇ ਬਿਨਾ ਮਾਸਕ ਵਾਲੇ ਵਿਅਕਤੀ ਤੋਂ ਹੁਣ 500 ਰੁਪਏ ਜੁਰਮਾਨਾ ਵਸੂਲਿਆ ਜਾਵੇਗਾ।

ਬਿਹਾਰ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਣ ਹੋਲੀ ਮੌਕੇ ਕਿਸੇ ਵੀ ਤਰ੍ਹਾਂ ਦੇ ਜਨਤਕ ਇਕੱਠ ਕਰਨ ਉੱਤੇ ਰੋਕ ਲਾ ਦਿੱਤੀ ਗਈ ਹੈ। ਫ਼ੇਸ ਮਾਸਕ, ਸਮਾਜਕ ਦੂਰੀ ਜਿਹੇ ਪ੍ਰੋਟੋਕੋਲ ਦੀ ਪਾਲਣਾ ਲਾਜ਼ਮੀ ਹੈ। ਉੱਤਰਾਖੰਡ ਸਰਕਾਰ ਨੇ ਹੋਲੀ, ਮਹਾਂਕੁੰਭ ਤੇ ਹੋਰ ਤਿਉਹਾਰਾਂ ਦੇ ਮੱਦੇਨਜ਼ਰ ਕੋਰੋਨਾ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ। ਉੱਧਰ ਗੋਆ ’ਚ ਹੋਲੀ, ਸ਼ੋਬ-ਏ-ਬਾਰਾਤ, ਈਸਟਰ ਤੇ ਈਦ ਤੋਂ ਪਹਿਲਾਂ ਧਾਰਾ 144 ਲਾਗੂ ਕਰ ਦਿੱਤੀ ਹੈ। 

NO COMMENTS