ਕੋਰੋਨਾਵਾਇਰਸ: ਪੀਜੀਆਈ ਨੇ ਓਪੀਡੀ ਸੇਵਾ ਕੀਤੀ ਬੰਦ, ਲੋਕਾਂ ਦਾ ਇਕੱਠ 50 ਤੋਂ ਘਟਾ ਕੇ 20 ਕੀਤਾ ਗਿਆ

0
13

ਚੰਡੀਗੜ੍ਹ: ਚੰਡੀਗੜ੍ਹ ਪੀਜੀਆਈ ਦੀ ਐਮਰਜੈਂਸੀ ਤੋਂ ਇਲਾਵਾ ਬਾਕੀ ਸਾਰੀਆਂ ਓਪੀਡੀ ਸੇਵਾਵਾਂ ਬੰਦ ਕਰਨ ਦਾ ਫੈਸਲਾ ਕੀਤਾ ਹੈ। ਪੀਜੀਆਈ ਡਾਇਰੈਕਟਰ ਦੀ ਉੱਚ ਪੱਧਰੀ ਬੈਠਕ ਵਿੱਚ ਓਪੀਡੀ ਬੰਦ ਕਰਨ ਦਾ ਇਹ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਲਿਖਤੀ ਆਦੇਸ਼ ਜਲਦ ਹੀ ਜਾਰੀ ਹੋਣਗੇ।

ਕੱਲ ਤੋਂ ਓਪੀਡੀ ਸੇਵਾਵਾਂ ਬੰਦ ਹੋ ਜਾਣਗੀਆਂ। ਪੀਜੀਆਈ ਐਮਰਜੈਂਸੀ ਵਿੱਚ ਪੂਰੇ ਉਤਰ ਭਾਰਤ ਤੋਂ ਰੋਜ਼ਾਨਾ 25 ਹਜ਼ਾਰ ਮਰੀਜ਼ ਆਉਂਦੇ ਹਨ। ਓਪੀਡੀ ਵਿੱਚ ਇਹ ਗਿਣਤੀ ਕਾਫ਼ੀ ਵੱਡੀ ਹੈ।

ਉਧਰ, ਪੰਜਾਬ ਸਰਕਾਰ ਨੇ ਨਵੇਂ ਆਦੇਸ਼ ਜਾਰੀ ਕੀਤੇ ਹਨ। ਸਰਕਾਰ ਨੇ ਲੋਕਾਂ ਦਾ ਇਕੱਠ 50 ਤੋਂ ਘਟਾ ਕਿ 20 ਕਰ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਸ਼ੁੱਕਰਵਾਰ ਰਾਤ ਤੋਂ ਸਰਕਾਰੀ ਤੇ ਪ੍ਰਾਈਵੇਟ ਬੱਸਾਂ, ਟੈਂਪੂ ਤੇ ਆਟੋ ਵੀ ਬੰਦ ਕਰਨ ਦਾ ਫੈਸਲਾ ਲਿਆ ਹੈ।

ਪੰਜਾਬ ਦੇ ਸਾਰੇ ਹੋਟਲ, ਰੈਸਟੋਰੈਂਟ, ਮੈਰਿਜ ਪੈਲੇਸ ਤੇ ਹੋਰ ਇੱਕਠ ਵਾਲੇ ਸਮਾਗਮ ਬੰਦ ਕਰ ਦਿੱਤੇ ਗਏ ਹਨ। ਸਿਰਫ਼ ਟੇਕ ਅਵੇ ਤੇ ਹੋਮ ਡਿਲਿਵਰੀ ਸਰਵਿਸ ਜਾਰੀ ਰਹੇਗੀ।

ਇਸ ਦੇ ਨਾਲ ਹੀ ਕੋਰੋਨਾ ਦੇ ਫੈਲਾ ਨੂੰ ਵੇਖਦੇ ਹੋਏ 10ਵੀਂ ਤੇ 12ਵੀਂ ਜਮਾਤ ਦੀਆਂ CBSE ਤੇ ICSE ਬੋਰਡ ਦੀ ਪ੍ਰਖਿਆਵਾਂ ਰੱਦ ਕੀਤੀਆਂ ਗਈਆਂ ਹਨ। ਕੋਰੋਨਾ ਦੇ ਮਰੀਜ਼ਾਂ ਦੇ ਲਾਪਤਾ ਹੋਣ ਦੇ ਕਈ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੇ ਮਰੀਜ਼ਾਂ ਦੇ ਮੁਹਰ ਲਾਉਣ ਦਾ ਫੈਸਲਾ ਕੀਤਾ ਹੈ।

NO COMMENTS