*ਕੋਮੀ ਯੁਵਾ ਹਫਤੇ ਦੇ ਖੇਡ ਦਿਵਸ ਤੇ ਖੇਡਾਂ ਵਿੱਚ ਪ੍ਰਪਾਤੀਆਂ ਕਰਨ ਵਾਲੇ ਖਿਡਾਰੀਆਂ ਨੁੰ ਕੀਤਾ ਸਨਮਾਨਿਤ*

0
12

ਮਾਨਸਾ 16 ਜਨਵਰੀ (ਸਾਰਾ ਯਹਾਂ/ ਬੀਰਬਲ ਧਾਲੀਵਾਲ ) :ਨਹਿਰੂ ਯੁਵਾ ਕੇਂਦਰ ਮਾਨਸਾ ਵੱਲ੍ਹੋਂ ਸਵਾਮੀ ਵਿਵੇਕਾਨੰਦ ਦੀ ਯਾਦ ਚ ਮਨਾਏ ਜਾ ਰਹੇ ਕੌਮੀ ਯੁਵਾ ਹਫਤੇ ਤਹਿਤ ਖੇਡ ਦਿਵਸ ਸ਼ਹੀਦ ਉਧਮ ਸਿੰਘ ਯੂਥ ਕਲੱਬ ਰੜ੍ਹ ਦੇ ਸਹਿਯੋਗ ਨਾਲ ਸਰਕਾਰੀ ਹਾਈ ਸਕੂਲ ਰੜ੍ਹ ਵਿਖੇ ਮਨਾਇਆ ਗਿਆ। ਖੇਡ ਦਿਵਸ ਦੌਰਾਨ ਸਕੂਲੀ ਬੱਚਿਆਂ ਦੇ ਟੇਬਲ ਟੈਨਿਸ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ ਸਤਨਾਮ ਸਿੰਘ,ਸੁਖਦੀਪ ਕੌਰ,ਪ੍ਰਦੀਪ ਕੌਰ,ਕਰਨਦੀਪ ਸਿੰਘ,ਸੁਖਮਨ ਸਿੰਘ ਅਤੇ ਅਮੋਲਪ੍ਰੀਤ ਸਿੰਘ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਹਾਜਰ ਦਰਸ਼ਕਾ ਦੀ ਵਾਹ ਵਾਹ ਖੱਟੀ।ਇਸ ਮੌਕੇ ਜ਼ਿਲ੍ਹਾ ਅਤੇ ਰਾਜ ਪੱਧਰ ‘ਤੇ ਵੱਖ ਵੱਖ ਖੇਡਾਂ ਚ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਜਿੰਨਾ ਵਿੱਚ ਬਲਜਿੰਦਰ ਸਿੰਘ ਜਵੰਧਾ,ਮਹਿਕਪ੍ਰੀਤ ਕੌਰ,ਸਿਮਰਪ੍ਰੀਤ ਕੌਰ,ਪ੍ਰਭਜੋਤ ਕੌਰ,ਜਸਲੀਨ ਕੌਰ ਅੰਡਰ-17 ਵਿੱਚ ਸਤਨਾਮ ਸਿੰਘ,ਤਰਨਵੀਰ ਸਿੰਘ, ਗਗਨਦੀਪ ਸਿੰਘ,ਰਣਜੋਤ ਸਿੰਘ,ਗੁਰਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ,ਸੀਮ ਕੌਰ,ਅਰਸ਼ਦੀਪ ਕੌਰ,ਸੰਦੀਪ ਕੋਰ,ਰਮਨਪ੍ਰੀਤ ਕੌਰ ਅਤੇ ਸੁਖਪ੍ਰੀਤ ਕੋਰ ਸ਼ਾਮਲ ਸਨ ਨੁੰ ਉਹਨਾਂ ਦੀਆਂ ਪ੍ਰਪਾਤੀਆਂ ਲਈ ਸਨਮਾਨਿਤ ਕੀਤਾ ਗਿਆ। ਸਨਮਾਨਿਤ ਕਰਨ ਦੀ ਰਸਮ ਅਦਾ ਕਰਦਿਆਂ ਜ਼ਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਲੇਖਾ ਤੇ ਪ੍ਰੋਗਰਾਮ ਅਫਸਰ ਡਾ ਸੰਦੀਪ ਘੰਡ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਦੇ ਵਿਚਾਰ ਨੋਜਵਾਨਾਂ ਵਿੱਚ ਆਤਮ ਵਿਸ਼ਵਾਸ਼ ਪੈਦਾ ਕਰਦੇ ਹਨ ਅਤੇ ਨੋਜਵਾਨਾਂ ਨੂੰ ਉਨ੍ਹਾਂ ਦੇ ਵਿਚਾਰਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਸਰਕਾਰੀ ਹਾਈ ਸਕੂਲ ਦੇ ਅਧਿਆਪਕਾਂ ਦੀ ਇਸ ਗੱਲੋਂ ਪ੍ਰਸ਼ੰਸਾ ਕੀਤੀ ਕਿ ਉਨ੍ਹਾਂ ਨੇ ਸ਼ਹਿਰੀ ਸਕੂਲਾਂ ਚ ਖੇਡੀ ਜਾਂਦੀ ਟੇਬਲ ਟੈਨਿਸ ਵਰਗੀ ਖੇਡ ਨਾ ਸਿਰਫ ਪੇਂਡੂ ਸਕੂਲ ਚ ਸ਼ੁਰੂ ਕੀਤੀ ਸਗੋਂ ਅਧਿਆਪਕਾਂ ਦੀ ਮਿਹਨਤ ਨਾਲ

ਵਿਦਿਆਰਥੀਆਂ ਨੇ ਰਾਜ ਪੱਧਰ ਤੱਕ ਚੰਗੀ ਖੇਡ ਦਾ ਪ੍ਰਦਰਸ਼ਨ ਕਰਕੇ ਅਧਿਆਪਕਾਂ ਦੀ ਮਿਹਨਤ ਨੂੰ ਬੂਰ ਪਾਇਆ।ਸਿੱਖਿਆ ਵਿਕਾਸ ਮੰਚ ਮਾਨਸਾ ਦੇ ਪ੍ਰਧਾਨ ਹਰਦੀਪ ਸਿੱਧੂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਅਧਿਆਪਕਾਂ ਦੀ ਮਿਹਨਤ ਸਦਕਾ ਵਿਦਿਆਰਥੀਆਂ ਨੇ ਹਰ ਵਰਗ ਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ। ਸਕੂਲ ਅਧਿਆਪਕ ਡਾ ਕੁਲਵਿੰਦਰ ਸਿੰਘ, ਹਰਦੀਪ ਸਿੰਘ, ਸੁਖਜਿੰਦਰ ਕੌਰ,ਸੁਖਦੀਪ ਕੌਰ,ਅੰਗਰੇਜ਼ ਸਿੰਘ ਨੇ ਸਕੂਲ ਖਿਡਾਰੀਆਂ ਦੇ ਸਨਮਾਨ ਅਤੇ ਸਮਾਗਮ ਲਈ ਨਹਿਰੂ ਯੁਵਾ ਕੇਂਦਰ ਮਾਨਸਾ ਅਤੇ ਸ਼ਹੀਦ ਉਧਮ ਸਿੰਘ ਯੂਥ ਕਲੱਬ ਰੜ੍ਹ ਦਾ ਧੰਨਵਾਦ ਕੀਤਾ।ਕਲੱਬ ਦੇ ਪ੍ਰਧਾਨ ਬੁੱਗਰ ਸਿੰਘ, ਸਕੱਤਰ ਸੁਖਦੀਪ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਮੋਕੇ ਅਧਿਆਪਕ ਅਕਬਰ ਸਿੰਘ ਨੇ ਵੀ ਸ਼ਮੂਲੀਅਤ ਕਰਕੇ ਬੱਚਿਆਂ ਦੀ ਹੌਸਲਾ ਅਫ਼ਜਾਈ ਕੀਤੀ।

NO COMMENTS