*ਕੋਟਲੀ ਕਲਾਂ ਦੇ ਮਾਸੂਮ ਹਰਉਦੈਵੀਰ ਦੇ ਪਰਿਵਾਰ ਵੱਲੋਂ ਇਨਸਾਫ ਲਈ ਬਠਿੰਡਾ ਮਾਨਸਾ ਰੋਡ ਜਾਮ*

0
54

ਮਾਨਸਾ  (ਸਾਰਾ ਯਹਾਂ/  ਬੀਰਬਲ ਧਾਲੀਵਾਲ) : ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਦੇ ਵਿਚ 6 ਸਾਲਾ ਮਾਸੂਮ ਹਰਉਦੇਵੀਰ ਦੇ ਕਤਲ ਮਾਮਲੇ ਦੇ ਵਿੱਚ ਬੇਸ਼ੱਕ ਮਾਨਸਾ ਪੁਲਿਸ ਵੱਲੋਂ ਸੱਤ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਏ ਹਨ ਪਰ ਅਜੇ ਤੱਕ ਕੁਝ ਦੋਸ਼ੀ ਪੁਲਿਸ ਦੀ ਗ੍ਰਿਫਤ ਚੋ ਬਾਹਰ ਹਨ ਜਿਨ੍ਹਾਂ ਨੂੰ ਗ੍ਰਿਫਤਾਰ ਕਰਵਾਉਣ ਲਈ ਮਾਸੂਮ  ਹਰਉਦੇਵੀਰ ਦੇ ਪਰਿਵਾਰ ਵੱਲੋਂ ਬਠਿੰਡਾ ਰੋਡ ਜਾਮ ਕਰਕੇ ਪ੍ਰਸਾਸ਼ਨ ਦੇ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਛੇ ਸਾਲਾ ਮਾਸੂਮ ਹਰਊਦੇਵੀਰ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੁਲੀਸ ਵੱਲੋਂ ਹਮਲਾ ਕਰਨ ਵਾਲੇ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਉਸ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਦੇ ਚਾਰ ਵਿਅਕਤੀਆਂ ਨੂੰ ਹੋਰ ਨਾਮਜ਼ਦ ਕਰ ਲਿਆ ਗਿਆ ਹੈ ਹੁਣ ਤੱਕ ਪੁਲਿਸ ਨੇ 5 ਵਿਅਕਤੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਪਰ ਅਜੇ ਵੀ ਕੁਝ ਦੋਸ਼ੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ ਜਿਨ੍ਹਾਂ ਨੂੰ ਗ੍ਰਿਫਤਾਰ ਕਰਵਾਉਣ ਦੇ ਲਈ ਪਰਿਵਾਰ ਵੱਲੋਂ ਸੰਘਰਸ਼ਸ਼ੀਲ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਬਠਿੰਡਾ ਮਾਨਸਾ ਰੋਡ ਜਾਮ ਕਰ ਕੇ ਪ੍ਰਸ਼ਾਸਨ ਦੇ ਖ਼ਿਲਾਫ਼ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਮਾਸੂਮ ਬੱਚੇ ਹਰਉਦੇਵੀਰ ਦੇ ਪਿਤਾ ਜਸਪ੍ਰੀਤ ਸਿੰਘ ਤੇ ਮਿਰਤਕ ਮਾਸੂਮ ਦੀ ਦਾਦੀ ਨੇ ਕਿਹਾ ਕਿ ਉਨ੍ਹਾਂ ਦੇ ਸਾਹਮਣੇ ਵਾਲੇ ਘਰਵਾਲੇ ਉਨ੍ਹਾਂ ਤੋਂ ਖਾਰ ਖਾਂਦੇ ਸਨ ਕਿਉਂਕਿ ਉਨ੍ਹਾਂ ਦੇ ਬੇਟਾ ਨਹੀਂ ਸੀ ਜਿਸ ਕਾਰਨ ਅਕਸਰ ਹੀ ਅਜਿਹੀਆਂ ਸਾਜ਼ਿਸ਼ਾਂ ਰਚਦੇ ਰਹਿੰਦੇ ਸਨ ਤਾਂ ਹੁਣ ਉਹਨਾਂ ਵੱਲੋ ਪਿਛਲੇ ਮਹੀਨਿਆਂ ਤੋਂ ਪਿਸਤੌਲ ਖਰੀਦ ਕੇ ਸੱਚ ਨੂੰ ਕਤਲ ਕਰਨ ਦੀ ਸਾਜ਼ਿਸ਼ ਘੜੀ ਗਈ ਸੀ ਜਿਸ ਦੇ ਤਹਿਤ ਉਸ ਨੂੰ ਕਤਲ ਕਰ ਦਿੱਤਾ ਗਿਆ ਪਰ ਅਜੇ ਤੱਕ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਹਰਊਦੇਵੀਰ ਦਾ ਭੋਗ ਹੈ ਉਸ ਤੋਂ ਬਾਅਦ ਜੇਕਰ ਪੁਲਿਸ ਗ੍ਰਿਫਤਾਰ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਡੀਐਸਪੀ ਸੰਜੀਵ ਗੋਇਲ ਨੇ ਕਿਹਾ ਕਿ ਪਿਛਲੇ ਦਿਨੀਂ ਕੋਟਲੀ ਕਲਾਂ ਦੇ ਵਿੱਚ ਮਸ਼ਹੂਰ ਮਾਹਰ ਉਦੇਵੀਰ ਦਾ ਕਤਲ ਕੀਤਾ ਗਿਆ ਸੀ ਜੋ ਕਿ ਬਹੁਤ ਹੀ ਮੰਦਭਾਗੀ ਘਟਨਾ ਸੀ ਉਨ੍ਹਾਂ ਕਿਹਾ ਕਿ ਪਰਿਵਾਰ ਵੱਲੋਂ ਹੁਣ ਤਕ ਇਸ ਮਾਮਲੇ ਦੇ 7 ਵਿਅਕਤੀਆਂ ਦੇ ਨਾਮ ਲਿਖਾਏ ਹਨ ਜਿਨ੍ਹਾਂ ਵਿੱਚੋਂ 5 ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀ ਦੀ ਜਲਦ ਗ੍ਰਿਫਤਾਰੀ ਕਰ ਲਿਆ ਗਿਆ ਹੈ।

NO COMMENTS