ਕੋਂਸਲ ਮੁਲਾਜਮਾ ਤੇ ਦੁਕਾਨਦਾਰਾਂ ਚ ਤਕਰਾਰ, ਢੋਆ ਢੋਆਈ ਦਾ ਕੰਮ ਰੁਕਿਆ ਭੱਟੀ ਦੇ ਦਖਲ ਦੇਣ ਤੋ਼ ਬਾਅਦ ਮਾਮਲਾ ਸਾਤ

0
244

ਬੁਢਲਾਡਾ 29, ਜਨਵਰੀ (ਸਾਰਾ ਯਹਾ /ਅਮਨ ਮਹਿਤਾ): ਨਗਰ ਕੋਸਲ ਪ੍ਰਸਾਸਨ ਵੱਲ਼ੋ ਸੁਰੂ ਕੀਤੇ ਗਏ ਵਿਕਾਸ ਕਾਰਜਾ ਅਧੀਨ ਅੱਜ ਜੈਨ ਮੰਦਿਰ ਦੇ ਨਜਦੀਕ ਚਬੂਤਰਿਆ ਦੀ ਢੋਆ ਢੋਆਈ ਸਮੇ ਕੋਸਲ ਮੁਲਾਜਮਾ ਦੀ ਦੁਕਾਨਦਾਰ ਨਾਲ ਤਕਰਾਰ ਹੋ ਗਈ। ਜਿਸ ਕਾਰਨ ਢੋਆ ਢੋਆਈ ਦਾ ਕੰਮ ਰੋਕ ਦਿੱਤਾ ਗਿਆ ਹੈ। ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਰਮੇਸ ਕੁਮਾਰ ਮੇਸੀ ਨੇ ਦੱਸਿਆ ਕਿ ਅਸੀ ਦੁਕਾਨਦਾਰਾਂ ਤੋ਼ ਢੋਆ ਢੋਆਈ ਲਈ ਸਹਿਯੋਗ ਮੰਗਿਆ ਸੀ ਪਰੰਤੂ ਕੁਝ ਦੁਕਾਨਦਾਰ ਗਲਤਫਹਿਮੀ ਦਾ ਸਿਕਾਰ ਹੋਣ ਕਾਰਨ ਮੁਲਾਜਮਾ ਨਾਲ ਬਹਿਸਣ ਲੱਗ ਪਏ ਜਿਸ ਕਾਰਨ ਢੋਆ ਢੋਆਈ ਦਾ ਕੰਮ ਵਿਚਕਾਰ ਛੱਡਣਾ ਪਿਆ। ਦੁਕਾਨਦਾਰਾਂ ਅਤੇ

ਨਗਰਕੋਸਲ ਮੁਲਾਜਮਾ ਖਿਲਾਫ ਸਥਿਤੀ ਤਣਾਅਪੂਰਨ ਹੁੰਦਿਆ ਦੇਖ ਹਲਕਾ ਇੰਚਾਰਜ ਰਣਜੀਤ ਕੋਰ ਭੱਟੀ ਵੱਲੋ ਦਖਲ ਦਿੰਦਿਆ ਦੋਵੇ ਧਿਰਾ ਵਿਚਕਾਰ ਪੈਦਾ ਹੋਈ ਗਲਤਫਹਿਮੀ ਨੂੰ ਦੂਰ ਕਰਵਾ ਦਿੱਤਾ ਜਿਸ ਤੋ਼ ਬਾਅਦ ਕੋਸਲ ਮੁਲਾਜਮਾ ਨੇ ਰਹਿੰਦੇ ਚਬੂਤਰੇ ਢਾਅ ਦਿੱਤੇ। ਇਸ ਮੌਕੇ ਤੇ ਐਸ ਐਚ ਓ ਸਿਟੀ ਸੁਰਜਨ ਸਿੰਘ ਆਦਿ ਹਾਜਰ ਸਨ।  

NO COMMENTS