ਕੈੰਸਰ ਦੇ ਦੈੰਤ ਨੇ 22 ਦਿਨਾਂ ਚ ਸੱਸ-ਨੂਹ ਨੂੰ ਵਿਧਵਾ ਬਣਾਇਆ

0
96

ਮਾਨਸਾ  19 ਜੁਲਾਈ  (ਸਾਰਾ ਯਹਾ, ਬਪਸ):ਮਾਲਵਾ ਪੱਟੀ ਵਿੱਚ ਕੈਂਸਰ ਦਾ ਕਹਿਰ ਲਗਾਤਾਰ ਜਾਰੀ ਹੈ। ਹਲਕਾ ਸਰਦੂਲਗੜ੍ਹ ਦੇ ਪਿੰਡ ਪੇਰੋੰ ਚ ਸਿਰਫ 22 ਦਿਨਾਂ ਵਿੱਚ ਇੱਕ ਪਰਿਵਾਰ ਦੋ ਵਿਅਕਤੀਆਂ ਦੀ ਕੈੰਸਰ ਕਾਰਨ ਮੌਤ ਹੋ ਗਈ। ਜੋ ਆਪਸ ਵਿੱਚ ਪਿਓ ਪੁੱਤਰ ਸਨ। ਪਿੰਡ ਪੈੰਰੋ ਅਮਨਦੀਪ ਕੌਰ ਪਤਨੀ ਕੁਲਦੀਪ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਪਤੀ ਤਲਵੰਡੀ ਸਾਬੋ ਪਾਵਰ ਪਲਾਟ ਬਣਾਂਵਾਲੀ ਵਿਖੇ ਕੰਮ ਕਰਦਾ ਸੀ ਉਹ ਥਰਮਲ ਅੰਦਰ ਕੋਇਲੇ ਦੇ ਕੰਮ ਚ ਲੇਬਰ ਕਰਦਾ ਸੀ। ਉਸ ਨੂੰ ਕੰਮ ਕਰਦੇ ਦੌਰਾਨ ਬਲੱਡ ਕੈੰਸਰ ਹੋ ਗਿਆ ਸੀ। ਜਿਸ ਦਾ ਅਸੀ ਬਠਿੰਡਾ, ਚੰਡੀਗੜ੍ਹ, ਹਿਸਾਰ ਅਤੇ ਬੀਕਾਨੇਰ ਆਦਿ ਹਸਪਤਾਲਾਂ ਚੋ ਇਲਾਜ ਕਰਵਾਇਆ। ਕਰੀਬ 6-7 ਮਹੀਨੇ ਉਸ ਦਾ ਇਲਾਜ ਚੱਲਿਆ। ਕੁਲਦੀਪ ਸਿੰਘ ਦੇ ਇਲਾਜ ਤੇ 6 ਲੱਖ ਤੋ ਵੀ ਜਿਆਦਾ ਖਰਚ ਆ ਗਿਆ ਜੋ ਅਸੀਂ ਆਪਣਾ ਕੁਝ ਸਮਾਨ ਆਦਿ ਵੇਚਕੇ, ਰਿਸਤੇਦਾਰਾਂ ਅਤੇ ਹੋਰ ਸਕੇ-ਸਬੰਧੀਆਂ ਤੇ ਪਿੰਡ ਵਾਸੀਆਂ ਤੋਂ ਫੱੜਕੇ ਪੂਰਾ ਕੀਤਾ ਪਰ ਫਿਰ ਵੀ ਅਸੀ ਉਸ ਦੀ ਜਿੰਦਗੀ ਨਹੀਂ ਬਚਾ ਸਕੇ।

ਅਜੇ ਤਾਂ ਪਤੀ ਦੇ ਫੁੱਲ ਵੀ ਨਹੀਂ ਪਾਏ ਸਨ ਕਿ ਮੇਰੇ ਸਹੁਰੇ ਕਰਮਜੀਤ ਸਿੰਘ ਦੀ ਵੀ ਇਸ ਭਿਆਨਕ ਬਿਮਾਰੀ ਕੈਂਸਰ ਨਾਲ ਮੌਤ ਹੋ ਜਾਣ ਕਰਕੇ ਸਾਡੇ ਤੇ ਦੁੱਖਾ ਦਾ ਪਹਾੜ ਹੀ ਡਿੱਗ ਪਿਆ। ਕੈੰਸਰ ਕਾਰਨ ਆਪਣਾ ਪੁੱਤ ਤੇ ਪਤੀ ਗਵਾ ਚੁੱਕੀ ਰਣਜੀਤ ਕੌਰ ਨੇ ਦੱਸਿਆ ਕਿ ਕੈੰਸਰ ਦੇ ਦੈੰਤ ਨੇ ਸਿਰਫ 22 ਦਿਨਾਂ ਚ ਹੀ ਸਾਨੂੰ ਦੋਵਾਂ ਸੱਸ-ਨੂਹ ਨੂੰ ਵਿਧਵਾ ਬਣਾ ਦਿੱਤਾ। ਇਸ ਸੱਸ-ਨੂਹ ਨੇ ਸਰਕਾਰ ਅਤੇ ਪ੍ਰਸ਼ਾਸਨ ਰੋਸ਼ ਜਿਤਾਉਦਿਆਂ ਕਿਹਾ ਕਿ ਉਨ੍ਹਾਂ ਦੀ ਕਿਸੇ ਨੇ ਵੀ ਕੋਈ ਸਹਾਇਤਾ ਨਹੀਂ ਕੀਤੀ। ਸਰਕਾਰਾਂ ਦੇ ਮੁੱਫਤ ਇਲਾਜ ਕਰਾਉਣ ਦੇ ਦਾਅਵੇ ਤੇ ਕੈੰਸਰ ਪੀੜਤਾਂ ਲਈ ਰੱਖਿਆ ਫੰਡ ਵੀ ਸਿਰਫ ਅਸਰ-ਰਾਸੂਖ ਵਾਲੇ ਵਿਅਕਤੀਆਂ ਤੱਕ ਹੀ ਸੀਮਤ ਹੋਕੇ ਰਹਿ ਗਿਆ ਹੈ।  ਉਨ੍ਹਾਂ ਕਿਹਾ ਕਿ ਕੁਲਦੀਪ ਸਿੰਘ ਬਣਾਵਾਲੀ ਥਰਮਲ ਚ ਕੰਮ ਕਰਦਾ ਸੀ ਪਰ ਉਸ ਦੀ ਤੀਹ ਹਜਾਰ ਰੁਪਏ ਵੀ ਥਰਮਲ ਵੱਲ ਤਨਖਾਹ ਦੇ ਰਹਿੰਦੇ ਹਨ ਪਰ ਉਸ ਦੀ ਮੌਤ ਤੋ ਬਾਅਦ ਥਰਮਲ ਵਾਲੇ ਉਨ੍ਹਾਂ ਦੀ ਗੱਲ ਸੁਣਨ ਨੂੰ  ਤਿਆਰ ਨਹੀ।ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਧਨੋਆ ਨੇ ਦੱਸਿਆ ਕਿ ਇਸ ਗਰੀਬ ਕੋਲ ਸਿਰਫ 5 ਕਨਾਲ ਜਮੀਨ ਹੈ ਇਹ ਮਜਦੂਰੀ ਆਦਿ ਕਰਕੇ ਪਰਿਵਾਰ ਪਾਲ ਰਹੇ ਸਨ। ਕਰੀਬ ਡੇਢ ਸਾਲ ਪਹਿਲਾ ਨੌਜਵਾਨ ਕੁਲਦੀਪ ਸਿੰਘ ਥਰਮਲ ਪਲਾਟ ਬਣਾਂਵਾਲੀ ਵਿਖੇ ਕੰਮ ਤੇ ਲੱਗਿਆ ਸੀ ਪਰ ਕੈੰਸਰ ਦੀ ਬਿਮਾਰੀ ਹੋਣ ਕਾਰਨ ਉਸ ਦੀ 22 ਦਿਨ ਪਹਿਲਾਂ ਮੌਤ ਹੋ ਗਈ ਸੀ ਤੇ ਹੁਣ ਉਸ ਦੇ ਪਿਤਾ ਦੀ ਵੀ ਕੈੰਸਰ ਕਾਰਨ ਮੌਤ ਹੋ ਗਈ। ਪਰਿਵਾਰ ਸਿਰ 10-12 ਲੱਖ ਰੁਪਏ ਦਾ ਕਰਜ਼ਾ ਹੈ। ਹੁਣ ਪਰਿਵਾਰ ਚ ਦੋਵੇ ਸੱਸ-ਨੂਹ ਤੇ ਦੋ ਛੋਟੇ ਬੱਚੇ ਰਹਿ ਗਏ ਹਨ ਜਿੰਨ੍ਹਾਂ ਚੋ ਇੱਕ ਬੱਚਾ ਬਿਮਾਰ ਰਹਿੰਦਾ ਹੈ। ਉਨ੍ਹਾਂ ਸੂਬਾ ਸਰਕਾਰ, ਜ਼ਿਲਾ ਪ੍ਰਸ਼ਾਸਨ ਅਤੇ ਥਰਮਲ ਅਧਿਕਾਰੀਆਂ ਤੋ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਦੀ ਆਰਥਿਕ ਮਦਦ ਕੀਤੀ ਜਾਵੇ ਤੇ ਉਨ੍ਹਾਂ ਸਿਰ ਚੜਿਆਂ ਸਾਰਾ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਾ ਮੁਆਫ਼ ਕੀਤਾ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

NO COMMENTS