*ਕੈਬਨਿਟ ਮੰਤਰੀ ਪੰਜਾਬ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਜੀ ਨੇ ਜੌੜਕੀਆਂ ਥਾਣੇ ਦੀ ਨਵੀਂ ਤਕਨੀਕ ਨਾਲ ਬਣੀ ਬਿਲਡਿੰਗ ਦਾ ਕੀਤਾ ਉਦਘਾਟਨ*

0
198


—ਲੋੜਵੰਦ ਨੂੰ ਸੁਣ ਕੇ ਸਮਾਂਬੱਧ ਇੰਨਸਾਫ ਮੁਹੱਈਆ ਕਰਨਾ ਮਾਨਸਾ ਪੁਲਿਸ ਦਾ ਮੁੱਖ ਉਦੇਸ ਼ —ਐਸ.ਐਸ.ਪੀ. -ਡਾ. ਭਾਰਗਵ

ਮਾਨਸਾ, 14—08—2021 (ਸਾਰਾ ਯਹਾਂ/ਮੁੱਖ ਸੰਪਾਦਕ) : ਡਾ. ਨਰਿੰਦਰ ਭਾਰਗਵ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ

ਦੱਸਿਆ ਗਿਆ ਕਿ ਅੱਜ ਉਚੇਚੇ ਤੌਰ *ਤੇ ਪਹੁੰਚੇ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਮਾਨਯੋਗ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ

ਮੰਤਰੀ ਪੰਜਾਬ ਸਰਕਾਰ ਜੀ ਵੱਲੋਂ ਆਪਣੇ ਕਰ ਕਮਲਾਂ ਨਾਲ ਥਾਣਾ ਜੌੜਕੀਆਂ ਦੀ ਨਵੀਂ ਬਣੀ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ

ਬਿਲਡਿੰਗ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸ੍ਰੀ ਮਹਿੰਦਰਪਾਲ, ਆਈ.ਏ.ਐਸ. ਡਿਪਟੀ ਕਮਿਸ਼ਨਰ ਮਾਨਸਾ, ਵਧੀਕ ਡਿਪਟੀ

ਕਮਿਸ਼ਨਰ ਮਾਨਸਾ ਸਮੇਤ ਜਿਲਾ ਪੁਲਿਸ ਦੇ ਗਜਟਿਡ ਅਧਿਕਾਰੀ ਮੌਕਾ ਪਰ ਹਾਜ਼ਰ ਸਨ।

ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ

ਕੈਪਟਨ ਅਮਰਿੰਦਰ ਸਿੰਘ ਜੀ ਅਤੇ ਸ੍ਰੀ ਦਿਨਕਰ ਗੁਪਤਾ, ਆਈ.ਪੀ.ਐਸ. ਡਾਇਰੈਕਟਰ ਜਨਰਲ ਪੁਲਿਸ ਪੰਜਾਬ ਜੀ ਵੱਲੋਂ ਆਦੇਸ਼

ਦਿੱਤੇ ਗਏ ਹਨ ਕਿ ਥਾਣਾ ਪੱਧਰ ਤੇ ਆਮ ਜਨਤਾ ਨੂੰ ਕੋਈ ਪ੍ਰੇਸ਼ਾਨੀ ਨਹੀ ਹੋਣੀ ਚਾਹੀਦੀ ਅਤੇ ਹਰੇਕ ਲੋੜਵੰਦ ਨੂੰ ਸਮੇਂ ਅੰਦਰ ਪੂਰਾ

ਇੰਨਸਾਫ ਮੁਹੱਈਆ ਕਰਵਾਇਆ ਜਾਵੇ। ਇਸੇ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਥਾਣਾ ਜੌੜਕੀਆਂ ਦੀ ਨਵੀਂ ਅਤੇ ਅਤੀ ਆਧੁਨਿਕ

ਬਿਲਡਿੰਗ ਕਰੀਬ 3 ਕਨਾਲ 1 ਮਰਲਾ ਜਗ੍ਹਾ ਦੇ 7000 ਸੁਕੇਅਰ ਫੁੱਟ ਏਰੀਆ ਵਿੱਚ ਉਸਾਰੀ ਗਈ ਹੈ। ਜਿਥੇ ਬਜੁਰਗ ਅਤੇ ਅਪੰਗ

ਵਿਆਕਤੀਆਂ ਲਈ ਰੈਂਪ ਬਣਿਆ ਹੋਇਆ ਹੈ ਤਾਂ ਜੋ ਕੋਈ ਬਜੁਰਗ ਜਾਂ ਵਿਕਲਾਂਗ ਵਿਅਕਤੀ ਵੀਲ੍ਹ ਚੇਅਰ ਰਾਹੀ ਆ ਕੇ ਆਪਣੀ ਦੁੱਖ

ਤਕਲੀਫ ਦੱਸ ਕੇ ਬਣਦਾ ਇੰਨਸਾਫ ਲੈ ਸਕਦਾ ਹੈ। ਇਸ ਤਕਨੀਕੀ ਥਾਣੇ ਵਿੱਚ ਆਧੁਨਿਕ ਸਹੂਲਤਾਂ ਹਨ, ਜਿਵੇਂ ਪਬਲਿਕ ਦੇ ਬੈਠਣ

ਲਈ ਖੁੱਲੀ ਥਾਂ ਭਾਂਵ ਵੇਟਿੰਗ ਹਾਲ ਬਣਿਆ ਹੋਇਆ ਹੈ, ਜਿਥੇ ਪੱਖੇ,

ਕੁਰਸੀਆਂ ਆਦਿ ਦਾ ਸੁਚੱਜਾ ਪ੍ਰਬੰਧ ਹੈ। ਨਾਬਾਲਗ ਬੱਚਿਆ

ਦੀ ਸੁਣਵਾਈ ਲਈ ਇੱਕ ਵੱਖਰਾ ਕਮਰਾ ਬਣਿਆ ਹੋਇਆ ਹੈ, ਜਿੱਥੇ ਖਿਲੌਣੇ ਵਗੈਰਾ ਰੱਖੇ ਹੋਏ ਹਨ ਤਾਂ ਜੋ ਉਥੇ ਬੱਚੇ ਆਪਣੇ ਆਪ

ਨੂੰ ਸੁਖਾਲਾ ਮਹਿਸੂਸ ਕਰਨ ਅਤੇ ਆਪਣੀ ਗੱਲਬਾਤ ਬਿਨਾ ਕਿਸੇ ਡਰ—ਭੈਅ ਜਾਂ ਝਿਜਕ ਦੇ ਦੱਸ ਸਕਣ। ਜਲਦੀ ਇੰਨਸਾਫ ਮੁਹੱਈਆ

ਕਰਨ ਦੇ ਮਕਸਦ ਨਾਲ ਜਨਤਾ ਨੂੰ ਆਪਣਾ ਪੱਖ ਪੇਸ਼ ਕਰਨ ਲਈ 2 ਡਿਊਟੀ ਰੂਮ ਅਤੇ 8 ਤਫਤੀਸੀ ਰੂਮ ਬਣੇ ਹੋਏ ਹਨ। ਇਸਤੋਂ

ਇਲਾਵਾ ਇਸ ਨਵੀਂ ਬਣੀ ਡਬਲ ਸਟੋਰੀ ਬਿਲਡਿੰਗ ਵਿੱਚ ਪੁਲਿਸ ਮੁਲਾਜਮਾਂ ਦੀ ਸੁਚੱਜੀ ਡਿਊਟੀ ਅਤੇ ਰਹਿਣ ਸਹਿਣ ਲਈ ਵੀ

ਵਧੀਆ ਸਹੂਲਤਾਂ ਮੁਹੱਈਆ ਕਰਵਾਈਆ ਗਈਆ ਹਨ, ਜਿਵੇ ਉਹਨਾਂ ਦੇ ਰਹਿਣ ਲਈ ਚੰਗੀਆ ਬੈਰਕਾਂ, ਖਾਣਾ ਖਾਣ ਲਈ ਮੈਸ ਦਾ

ਪ੍ਰਬੰਧ, ਸਾਫ ਸੁਥਰਾ ਪੀਣ ਲਈ ਪਾਣੀ, ਰਿਕਰੇਸ਼ਨ ਰੂਮ ਅਤੇ ਵੱਖਰੇ ਪਖਾਨੇ/ਬਾਥਰੂਮ ਆਦਿ ਬਣਾਏ ਗਏ ਹਨ ਤਾਂ ਜੋ ਕਰਮਚਾਰੀ ਮਨ

ਲਗਾ ਕੇ ਲੋਕਾਂ ਦੀ ਸੇਵਾ ਕਰ ਸਕਣ।

ਉਨ੍ਹਾਂ ਜੌੋੜਕੀਆਂ ਥਾਣੇ ਵਿੱਚ ਤਾਇਨਾਤ ਅਮਲ ੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਥਾਣੇ ਵਿੱਚ ਕੁੱਲ

62 ਕਰਮਚਾਰੀ ਤਾਇਨਾਤ ਹਨ। ਮਾਨਸਾ ਪੁਲਿਸ ਵੱਲੋਂ ਸਾਫ—ਸੁਥਰਾ, ਨਿਰਪੱਖ ਅਤੇ ਪਾਰਦਰਸ਼ੀ ਪ੍ਰਸਾਸ਼ਨ ਮੁਹੱਈਆ ਕਰਾਉਣ

ਵਿੱਚ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮਾਨਸਾ ਪੁਲਿਸ ਲੋਕਾਂ ਦੀ ਸੇਵਾ ਵਿੱਚ ਹਮੇਸ਼ਾ ਤਤਪਰ ਹੈ ਅਤੇ

ਹਰੇਕ ਲੋੜਵੰਦ ਨੂੰ ਬਣਦਾ ਇਨਸਾਫ਼ ਸਮੇਂ ਅੰਦਰ ਮੁਹੱਈਆ ਕਰਾਉਣਾ ਯਕੀਨੀ ਬਨਾਇਆ ਜਾ ਰਿਹਾ ਹੈ। ਅਖੀਰ ਵਿੱਚ

ਐਸ.ਐਸ.ਪੀ. ਮਾਨਸਾ ਵੱਲੋਂ ਸ੍ਰੀ ਗੁਰਪ੍ਰੀਤ ਸਿੰਘ ਕਾਂਗੜ ਮੰਤਰੀ ਸਹਿਬਾਨ, ਡਿਪਟੀ ਕਮਿਸ਼ਨਰ ਮਾਨਸਾ, ਇਸ ਮੌਕੇ ਹਾਜ਼ਰ ਸਿਵਲ

ਅਤੇ ਪੁਲਿਸ ਪ੍ਰਸਾਸ਼ਨ ਦੇ ਅਫਸਰਾਨ ਅਤੇ ਆਏ ਹੋਏ ਮ ੋਹਤਬਰ/ਪਤਵੰਤੇ ਵਿਆਕਤੀਆਂ ਦਾ ਧੰਨਵਾਦ ਕੀਤਾ ਗਿਆ।


NO COMMENTS