ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਡਿਪਟੀ ਕਮਿਸ਼ਨਰ ਮਾਨਸਾ ਵਲੋਂ ਕਰੋਨਾ ਮਹਾਂਮਾਰੀ ਸਬੰਧੀ ਉਲੰਘਣਾ ਕਰਦੇ ਹੋਏ ਖੁਲ੍ਹੇ ਆਮ ਸ਼ਮੂਲੀਅਤ ਕਰਨ ਦਾ ਗੰਭੀਰ ਨੋਟਿਸ ਐਸ.ਐਸ.ਪੀ ਮਾਨਸਾ ਦੇ ਪੇਸ਼ ਕੀਤੀ

0
506

ਮਾਨਸਾ 18 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਅੱਜ ਆਲ ਇੰਡੀਆ ਸੋਸ਼ਲਿਸਟ ਪਾਰਟੀ ਦੇ ਅਹੁਦੇਦਾਰਾਂ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਸ੍ਰH ਗੁਰਪ੍ਰੀਤ ਸਿੰਘ ਕਾਂਗੜ
ਅਤੇ ਡਿਪਟੀ ਕਮਿਸ਼ਨਰ ਮਾਨਸਾ ਵਲੋਂ ਕਰੋਨਾ ਮਹਾਂਮਾਰੀ ਸਬੰਧੀ ਨਿਰਧਾਰਤ ਸਾਵਧਾਨੀਆਂ ਦੀ ਉਲੰਘਣਾ ਕਰਦੇ ਹੋਏ ਪਬਲਿਕ ਸਮਾਰੋਹ ਆਯੋਜਿਤ ਕਰਨ
ਅਤੇ ਉਨ੍ਹਾਂ ਵਿੱਚ ਖੁਲ੍ਹੇ ਆਮ ਸ਼ਮੂਲੀਅਤ ਕਰਨ ਦਾ ਗੰਭੀਰ ਨੋਟਿਸ ਲੈਂਦੇ ਹੋਏ ਇੱਕ ਲਿਖਤੀ ਸ਼ਿਕਾਇਤ ਐਸHਐਸHਪੀH, ਮਾਨਸਾ ਦੇ ਪੇਸ਼ ਕੀਤੀ ਹਾਲਾਂਕਿ
ਖੁਦ ਕੈਬਨਿਟ ਮੰਤਰੀ ਕਰੋਨਾ ਪਾਜੇਟਿਵ ਪਾਏ ਗਏ ਹਨ ਅਤੇ ਗੁਰਪ੍ਰੀਤ ਸਿੰਘ ਕਾਂਗੜ ਦੇ ਮਾਨਸਾ ਵਿਖੇ ਪੁੱਜਣ ਤੋਂ ਪਹਿਲਾਂ ਹੀ ਉਨ੍ਹਾਂ ਵਿੱਚ ਕਰੋਨਾ ਦੇ ਲੱਛਣ
ਸਨ। ਇਹ ਲੱਛਣ ਹੋਣ ਦੀ ਨਿੱਜੀ ਜਾਣਕਾਰੀ ਡੀHਸੀH ਮਾਨਸਾ ਅਤੇ ਖੁਦ ਗੁਰਪ੍ਰੀਤ ਸਿੰਘ ਕਾਂਗੜ ਅਤੇ ਹਲਕਾ ਵਿਧਾਇਕ ਨੂੰ ਵੀ ਸੀ ਪਰ ਫਿਰ ਵੀ ਉਹ ਆਮ
ਲੋਕਾਂ ਦੇ ਵਿੱਚ ਬਿਨਾਂ ਮਾਸਕ ਲਗਾਏ ਵਿਚਰਦੇ ਰਹੇ।


ਪ੍ਰੈਸ ਬਿਆਨ ਜਾਰੀ ਕਰਦਿਆਂ ਹਰਿੰਦਰ ਸਿੰਘ ਮਾਨਸ਼ਾਹੀਆ ਐਡਵੋਕੇਟ (ਆਲ ਇੰਡੀਆ ਜਨਰਲ ਸੈਕਟਰੀ ਸੋਸ਼ਲਿਸਟ ਪਾਰਟੀ ਆਫ ਇੰਡੀਆ)ਅਤੇ ਕੁਲਦੀਪ ਸਿੰਘ ਪਰਮਾਰ ਐਡਵੋਕੇਟ ਨੇ ਦੱਸਿਆ ਕਿ ਪੰਜਾਬ ਦੇ ਕੈਬਨਿਟ ਪੱਧਰ ਦੇ ਮੰਤਰੀ ਸ਼੍ਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ 15 ਅਗਸਤ ਆਜ਼ਾਦੀ
ਦਿਵਸ ਦੇ ਮੌਕੇ *ਤੇ ਮੁੱਖ ਮਹਿਮਾਨ ਵਜੋਂ ਮਾਨਸਾ ਵਿਖੇ ਝੰਡਾ ਲਹਿਰਾਇਆ ਗਿਆ ਜਿਸਦੇ ਸਮੁਚੇ ਪ੍ਰਬੰਧ ਡਿਪਟੀ ਕਮਿਸ਼ਨਰ ਮਾਨਸਾ ਵਲੋਂ ਬਤੌਰ ਜਿਲ੍ਹਾ ਮੁੱਖੀ
ਕੀਤੇ ਗਏ। ਪ੍ਰਾਪਤ ਸੂਚਨਾਂ ਅਨੁਸਾਰ ਮੁੱਖ ਮਹਿਮਾਨ ਵਜੋਂ ਆਜ਼ਾਦੀ ਦਿਵਸ ਸਮਾਰੋਹ ਵਿੱਚ ਸ਼ਿਰਕਤ ਕਰਨ ਲਈ ਮੰਤਰੀ ਸ਼੍ਰੀ ਗੁਰਪ੍ਰੀਤ ਸਿੰਘ ਕਾਂਗੜ 14
ਅਗਸਤ ਸ਼ਾਮ ਨੂੰ ਹੀ ਮਾਨਸਾ ਪਹੁੰਚ ਗਏ ਸਨ ਜਿਥੇ ਉਨ੍ਹਾਂ ਨੇ ਗਲੇ ਵਿੱਚ ਤਕਲੀਫ ਦੀ ਸ਼ਿਕਾਇਤ ਕੀਤੀ ਜਿਸਤੇ ਉਨ੍ਹਾਂ ਦਾ ਕਰੋਨਾ ਟੈਸਟ ਲਿਆ ਗਿਆ ਜਿਸਦਾ
ਨਤੀਜਾ 15 ਅਗਸਤ ਨੂੰ ਆਇਆ ਅਤੇ ਉਹ ਕਰੋਨਾ ਪਾਜੇਟਿਵ ਪਾਏ ਗਏ ਪਰ ਇਸ ਦੇ ਬਾਵਜੂਦ ਉਨ੍ਹਾਂ ਵੱਲੋਂ ਬਗੈਰ ਮਾਸਕ ਪਹਿਨੇ ਅਤੇ ਹੋਰ ਸਾਵਧਾਨੀਆਂ ਦੀ
ਪਾਲਣਾਂ ਕੀਤੇ ਬਗੈਰ ਹੀ 15 ਅਗਸਤ ਦੇ ਆਜ਼ਾਦੀ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਜਿਥੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਇਥੇ ਹੀ ਬੱਸ ਨਹੀਂ, ਇਸ
ਉਪਰੰਤ ਕੈਬਨਿਟ ਮੰਤਰੀ ਪਿੰਡ ਕੋਟੜਾ ਵਿਖੇ ਗਏ ਜਿਥੇ ਸਮਾਰਟ ਸਕੂਲ ਦਾ ਨੀਂਹ ਪੱਥਰ ਰੱਖਿਆ ਅਤੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਜਿਸ ਸਾਰੇ ਸਮੇਂ
ਦੌਰਾਨ ਡਿਪਟੀ ਕਮਿਸ਼ਨਰ ਮਾਨਸਾ ਨੇ ਉਨ੍ਹਾਂ ਦੀ ਅਗਵਾਈ ਅਤੇ ਸਹਾਇਤਾ ਕੀਤੀ। ਇੰਨੇ ਵੱਡੇ ਅਹੁਦਿਆਂ ਤੇ ਤਾਇਨਾਤ ਸ਼ਖਸ਼ਾਂ ਦੀ ਅਜਿਹੀ ਸਮਾਜ ਵਿਰੋਧੀ
ਕਾਰਵਾਈ ਤੋਂ ਦੁਖੀ ਹੋਏ ਇੱਕ ਕਿਸਾਨ ਬਲਵੀਰ ਸਿੰਘ ਬਿੱਲੂ ਵਾਸੀ ਕੋਟੜਾ ਨੇ ਜਿਲ੍ਰਾ ਪ੍ਰਬੰਧਕੀ ਕੰਪਲੈਕਸ ਵਿੱਚ ਹੀ ਸਲਫਾਸ ਖਾਕੇ ਖੁਦਕੁਸ਼ੀ ਤੱਕ ਕਰ ਲਈ
ਅਤੇ ਇਸ ਸਬੰਧੀ ਲਿਖੇ ਸੁਸਾਇਡ ਨੋਟ ਵਿੱਚ ਇੰਨ੍ਹਾਂ ਦੋਹਾਂ ਸ਼ਖਸ਼ਾਂ ਦੇ ਨਾਮ ਬਾਕਾਇਦਾ ਦਰਜ਼ ਕੀਤੇ ਗਏ ਹਨ ਕਿਉਂਕਿ ਕੈਬਨਿਟ ਰੈਂਕ ਦੇ ਮੰਤਰੀ ਨੇ ਕਰੋਨਾ
ਸਾਵਧਾਨੀਆਂ ਤੋਂ ਕੋਈ ਬਚਾਓ ਨਹੀਂ ਕੀਤਾ ਅਤੇ ਇਸ ਸਬੰਧੀ ਡਿਪਟੀ ਕਮਿਸ਼ਨਰ ਮਾਨਸਾ ਨੇ ਉਸ ਦੀ ਕੋਈ ਗੱਲ ਨਹੀਂ ਸੁਣੀ। ਅਫਸੋਸ ਦੀ ਗੱਲ ਇਹ ਕਿ ਖੁਦ
ਨੂੰ ਕਰੋਨਾ ਸੰਕ੍ਰਮਣ ਦਾ ਸ਼ੱਕੀ ਸਮਝਣ ਦੇ ਬਾਵਜੂਦ ਕੈਬਨਿਟ ਮੰਤਰੀ ਸ਼੍ਰੀ ਕਾਂਗੜ ਸਥਾਨਕ ਐਮHਐਲHਏH ਨਾਜਰ ਸਿੰਘ ਮਾਨਸ਼ਾਹੀਆ ਨੂੰ ਮਿਲਣ ਉਸਦੇ
ਘਰ ਗਿਆ, ਕਾਫੀ ਲੋਕਾਂ ਨੂੰ ਮਿਿਲਆ ਅਤੇ ਕਈ ਹੋਰ ਇਲਾਕਿਆਂ ਵਿੱਚ ਵੀ ਘੁੰਮਿਆ ਜਿਸ ਨਾਲ ਉਸਤੋਂ ਇਲਾਵਾ ਹੋਰ ਕਿੰਨੇ ਹੀ ਲੋਕਾਂ ਦੀ ਜਾਨ ਜ਼ੋਖਿਮ ਵਿੱਚ
ਪੈ ਚੁੱਕੀ ਹੈ। ਆਗੂਆਂ ਨੇ ਉਚੇਚੇ ਤੌਰ *ਤੇ ਦੱਸਿਆ ਕਿ ਮੰਤਰੀ ਦੇ ਸੰਪਰਕ ਵਿੱਚ ਆਏ ਕਈ ਲੋਕਾਂ ਦੇ ਕਰੋਨਾ ਟੈਸਟ ਹੋਏ ਵੀ ਹਨ ਅਤੇ ਉਹਨਾਂ ਦਾ ਨਤੀਜਾ
ਕਰੋਨਾ ਪਾਜੇਟਿਵ ਆ ਚੁੱਕਾ ਹੈ ਜਿੰਨ੍ਹਾਂ ਵਿੱਚ ਸਥਾਨਕ ਐਮਐਲਏ ਨਾਜ਼ਰ ਸਿੰਘ ਮਾਨਸ਼ਾਹੀਆ, ਐਸHਪੀHਐਚ ਅਤੇ ਕਾਫੀ ਪੱਤਰਕਾਰ ਵੀ ਸ਼ਾਮਲ ਹਨ। ਇਸ
ਤਰ੍ਹਾਂ ਇੱਕ ਅਤੀ ਜ਼ਿੰਮੇਵਾਰ ਸ਼ਖਸ਼ ਹੋਣ ਦੇ ਬਾਵਜੂਦ ਇਸ ਕੈਬਨਿਟ ਮੰਤਰੀ ਅਤੇ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਖੁਦ ਹੀ ਕਰੋਨਾ ਸਬੰਧੀ ਨਿਰਧਾਰਤ
ਸਾਵਧਾਨੀਆਂ ਅਤੇ ਰੋਕੂ ਸਾਧਨ ਨਾ ਵਰਤਕੇ ਆਮ ਲੋਕਾਂ ਦੇ ਜੀਵਨ ਸੰਕਟ ਵਿੱਚ ਪਾਕੇ ਘੋਰ ਗੈਰਕਾਨੂੰਨੀ ਕੰਮ ਕੀਤਾ ਹੈ ਜਿਸ ਤੋਂ ਦੁਖੀ ਇੱਕ ਕਿਸਾਨ ਆਗੂ ਨੇ
ਵੀ ਆਪਣੇ ਕੀਮਤੀ ਜੀਵਨ ਦਾ ਅੰਤ ਕਰ ਲਿਆ ਹੈ। ਦੋਨੋਂ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਇਸ ਲਿਖਤੀ ਸ਼ਿਕਾਇਤ ਰਾਹੀਂ ਇਸ ਸਮੁੱਚੇ ਘਟਨਾ ਕ੍ਰਮ ਸਬੰਧੀ
ਜਿੰਮੇਵਾਰ ਇੰਨ੍ਹਾਂ ਦੋਹਾਂ ਸ਼ਖਸ਼ਾਂ ਵਿਰੁੱਧ ਬਣਦੀ ਯੋਗ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਮ੍ਰਿਤਕ ਕਿਸਾਨ ਨੂੰ
ਬਣਦਾ ਮੁਆਵਜ਼ਾ, ਪਰਿਵਾਰ ਦੇ ਇੱਕ ਮੈਂਬਰ ਨੂੰ ਯੋਗਤਾ ਮੁਤਾਬਿਕ ਸਰਕਾਰੀ ਨੌਕਰੀ ਅਤੇ ਕਰਜ਼ਾ ਮੁਆਫੀ ਦਾ ਐਲਾਨ ਕਰਕੇ ਆਪਣੀ ਗਲਤੀ ਮੰਨ ਲਈ ਹੈ।
ਇਸ ਲਈ ਹੁਣ ਡਿਪਟੀ ਕਮਿਸ਼ਨਰ ਮਾਨਸਾ ਅਤੇ ਕੈਬਨਿਟ ਮੰਤਰੀ ਸ਼੍ਰੀ ਕਾਂਗੜ ਖਿਲਾਫ ਐਫHਆਈHਆਰH ਦਰਜ਼ ਕਰਨ ਲਈ ਕੋਈ ਹੋਰ ਸਬੂਤਾਂ ਦੀ ਲੋੜ
ਨਹੀਂ ਰਹੀ ਹੈ ਕਿਉਂਕਿ ਸਰਕਾਰ ਨੇ ਖੁਦ ਹੀ ਮ੍ਰਿਤਕ ਦੇ ਸੁਸਾਇਡ ਨੋਟ ਨੂੰ ਸਹੀ ਮੰਨ ਲਿਆ ਹੈ।

NO COMMENTS