*ਕੈਬਟਿਨ ਮੰਤਰੀ ਬਾਦਲ ਨੇ ਕੋਸਲਰਾਂ ਨਾਲ ਕੀਤੀ ਕਮਰਾ ਬੰਦ ਮੀਟਿੰਗ ਫੈਸਲਾ ਹਾਈ ਕਮਾਂਡ ਕਰੇਗੀ :ਮਨਪ੍ਰੀਤ ਬਾਦਲ*

0
313

ਬੁਢਲਾਡਾ 13 ਅਪਰੈਲ (ਸਾਰਾ ਯਹਾਂ/ਅਮਨ ਮਹਿਤਾ) ਹਲਕਾ ਬੁਢਲਾਡਾ ਅਧੀਨ 3 ਨਗਰ ਕੋਸਲਾਂ ਦੀ ਪ੍ਰਧਾਨਗੀ ਨੂੰ ਲੈ ਕੇ ਪਾਰਟੀ ਦੇ ਕੋਸਲਰਾਂ ਨਾਲ ਬੰਦ ਕਮਰਾ ਮੀਟਿੰਗ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੀਤੀ ਗਈ। ਇਸ ਮੌਕੇ ਤੇ ਸਥਾਨਕ ਨਗਰ ਕੋਸਲ ਦੀ ਪ੍ਰਧਾਨਗੀ ਨੂੰ ਲੈ ਕੇ ਉਸ ਸਮੇਂ ਧੜੇਬੰਦੀ ਸ਼ਾਹਮਣੇ ਆਈ ਜਦੋਂ ਵਾਰਡ ਨੰਬਰ 16 ਦੇ ਕੋਸਲਰ ਹਰਵਿੰਦਰਦੀਪ ਸਿੰਘ ਸਵੀਟੀ ਦੇ ਨਾਲ ਟਕਸਾਲੀ ਕਾਂਗਰਸੀਆਂ ਦਾ ਗਰੁੱਪ ਮੀਟਿੰਗ ਹਾਲ ਵਿੱਚ ਦਾਖਿਲ ਹੋਇਆ ਅਤੇ ਉਨ੍ਹਾਂ ਨੇ ਮੰਗ ਕੀਤੀ ਕਿ ਪਾਰਟੀ ਹਾਈਕਮਾਂਡ ਕੋਸਲ ਪ੍ਰਧਾਨਗੀ ਲਈ ਨਿਰਪੱਖ ਤੌਰ ਤੇ ਚੋਣ ਕਰਨ। ਇਸ ਮੌਕੇ ਤੇ ਕੋਸਲਰ ਸਵੀਟੀ ਨੇ ਵੱਖਰੇ ਤੌਰ ਤੇ ਮਿਲ ਕੇ ਆਪਣਾ ਪੱਖ ਪੇਸ਼ ਕਰਨ ਦੀ ਬੇਨਤੀ ਕੀਤੀ ਅਤੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਸ਼ਪੱਸ਼ਟ ਬਹੁਮਤ ਪ੍ਰਾਪਤ ਹੈ। ਜਦੋਂ ਕਿ ਦੂਸਰੇ ਪਾਸੇ ਵਾਰਡ ਨੰਬਰ 19 ਤੋਂ ਕੋਸਲਰ ਨਰਿੰਦਰ ਕੋਰ ਨੇ ਵੀ ਪ੍ਰਧਾਨਗੀ ਲਈ ਦਾਅਵਾ ਪੇਸ਼ ਕੀਤਾ ਅਤੇ ਕੁਝ ਆਜ਼ਾਦ ਕੋਸਲਰਾਂ ਨੂੰ ਮਨਪ੍ਰੀਤ ਸਿੰਘ ਬਾਦਲ ਦੇ ਸਾਹਮਣੇ ਪੇਸ਼ ਕੀਤਾ। ਇਸੇ ਦੌਰਾਨ ਨਗਰ ਕੋਸਲ ਬਰੇਟਾ ਅਤੇ ਬੋਹਾ ਦੇ ਵੀ ਕੋਸਲਰਾਂ ਦੀ ਰਾਏ ਜਾਣਨ ਲਈ ਗੱਲਬਾਤ ਕੀਤੀ ਗਈ। ਵਰਣਨਯੋਗ ਹੈ ਕਿ ਨਗਰ ਕੋਸਲ ਬੁਢਲਾਡਾ, ਬਰੇਟਾ, ਬੋਹਾ ਵਿੱਚ ਕਾਂਗਰਸ ਪਾਰਟੀ ਨੂੰ ਬੁਰੀ ਤਰ੍ਹਾਂ ਹਾਰ ਦਾ ਮੂੰਹ ਵੇਖਣਾ ਪਿਆ ਅਤੇ ਆਜ਼ਾਦ ਕੋਸਲਰਾਂ ਦਾ ਉਪਰੋਕਤ ਚੋਣਾ ਵਿੱਚ ਹੱਥ ਉੱਪਰ ਰਿਹਾ। ਜਿਸ ਦਾ ਨਤੀਜਾ ਬੁਢਲਾਡਾ ਦੇ 19 ਵਾਰਡਾਂ ਵਿੱਚੋ ਕਾਂਗਰਸ 6 ਵਾਰਡਾਂ ਤੇ ਜਿੱਤ ਦਰਜ ਕਰਵਾ ਸਕੀ ਅਤੇ ਇਥੇ 10 ਆਜਾਦ ਉਮੀਦਵਾਰ ਜੇਤੂ ਰਹੇ। ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਖਜਾਨਾ ਮੰਤਰੀ ਸ੍ਰੀ ਬਾਦਲ ਨੇ ਕਿਹਾ ਕਿ ਉਹ ਕੋਸਲਰਾਂ ਦੀ ਰਾਇ ਜਾਣ ਕੇ ਇੱਕ ਨਿਰਪੱਖ ਲੋਕਤੰਤਰ ਦੀ ਬਹਾਲੀ ਲਈ ਆਪਣੀ ਰਾਏ ਪਾਰਟੀ ਹਾਈਕਮਾਂਡ ਨੂੰ ਦੇਣਗੇ। ਇਸ ਮੌਕੇ ਤੇ ਇਪਰੂਵਮੈਂਟ ਟਰੱਸਟ ਬਠਿੰਡਾ ਦੇ ਚੇਅਰਮੈਨ ਕੇ ਕੇ ਅਗਰਵਾਲ, ਪੰਜਾਬ ਪ੍ਰਦੇਸ਼ ਕਾਗਰਸ ਕਮੇਟੀ ਦੇ ਜਰਨਲ ਸਕੱਤਰ ਮਨਜੀਤ ਸਿੰਘ ਝਲਬੂਟੀ, ਆਲ ਇੰਡੀਆਂ ਕਾਂਗਰਸ ਕਮੇਟੀ ਦੇ ਮੈਬਰ ਕੁਲਵੰਤ ਰਾਏ ਸਿੰਗਲਾ, ਸੁਖਦੇਵ ਸਿੰਘ ਭੱਟੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਹਰਬੰਸ ਸਿੰਘ ਖਿੱਪਲ,ਰਣਜੀਤ ਕੋਰ ਭੱਟੀ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਤੀਰਥ ਸਿੰਘ ਸਵੀਟੀ, ਰਣਜੀਤ ਸਿੰਘ ਦੋਦੜਾ, ਰਾਜ ਕੁਮਾਰ ਬੱਛੂਆਣਾ, ਵਪਾਰ ਮੰਡਲ ਦੇ ਪ੍ਰਧਾਨ ਗੁਰਿੰਦਰ ਮੋਹਨ, ਲਛਮਣ ਸਿੰਘ ਗੰਢੂ ਕਲਾ, ਦਿਲਬਾਗ ਸਿੰਘ ਗੱਗੀ, ਮਨੀ ਕੁਲਾਣਾ, ਗੁਰਪ੍ਰੀਤ ਸਿੰਘ ਵਿਰਕ, ਆਸ਼ੀਸ਼ ਸਿੰਗਲਾ, ਰਾਜੂ ਬਾਬਾ,  ਲਲਿਤ ਕੁਮਾਰ ਲੱਕੀ ,ਨਰੇਸ਼ ਕੁਮਾਰ ਕੌਂਸਲਰ ਆਦਿ ਹਾਜ਼ਰ ਸਨ।   

NO COMMENTS