ਚੰਡੀਗੜ੍ਹ 24 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਬੁੱਧਵਾਰ ਦੁਪਹਿਰ ਦੇ ਖਾਣੇ ਤੇ ਸੱਦਾ ਦਿੱਤਾ ਹੈ। ਇਸ ਮੁਲਾਕਾਤ ਵਿੱਚ ਸੂਬਾ ਪੱਧਰੀ ਤੇ ਨੈਸ਼ਨਲ ਲੈਵਲ ਦੀ ਰਾਜਨੀਤੀ ਤੇ ਚਰਚਾ ਕੀਤੀ ਜਾ ਸਕਦੀ ਹੈ।
ਦੱਸ ਦੇਈਏ ਕਿ ਲੰਬੇ ਸਮੇਂ ਤੋਂ ਕੈਪਟਨ ਤੇ ਸਿੱਧੂ ਵਿਚਾਲੇ ਸਬੰਧ ਠੀਕ ਨਹੀਂ ਚੱਲ ਰਹੇ। ਅਜਿਹੇ ਵਿੱਚ ਕੈਪਟਨ ਦਾ ਸਿੱਧੂ ਨੂੰ ਸੱਦਾ ਦੋਵਾਂ ਵਿਚਾਲੇ ਪੈਦਾ ਖਟਾਸ ਨੂੰ ਘੱਟ ਕਰਨ ਵਾਲਾ ਹੋ ਸਕਦਾ ਹੈ।
FLASH: Punjab CM @capt_amarinder has invited Navjot Singh Sidhu for lunch tomorrow (Nov 25). He & @sherryontopp are expected to discuss state & national politics over the luncheon meeting. pic.twitter.com/ZhonhvuE9I— Raveen Thukral (@RT_MediaAdvPbCM) November 24, 2020