ਚੰਡੀਗੜ੍ਹ: ਪੰਜਾਬ ‘ਚ ਕਰਫਿਊ ਦਾ ਅੱਜ ਸੱਤਵਾਂ ਦਿਨ ਹੈ। ਪੰਜਾਬ ਸਰਕਾਰ ਨੇ ਲੋਕਾਂ ਦੀ ਮੁਸੀਬਤਾਂ ਨੂੰ ਵੇਖਦਿਆਂ ਪਹਿਲੀ ਰਾਹਤ ਦਿੱਤੀ ਹੈ। ਰਾਜ ਸਰਕਾਰ ਨੇ ਐਤਵਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਵਿੱਚ ਬੈਂਕ ਵਾਰੀ ਸਿਰ 3 ਅਪ੍ਰੈਲ ਤੋਂ ਹਫਤੇ ਵਿੱਚ ਸਿਰਫ ਦੋ ਦਿਨ ਖੁੱਲ੍ਹੇ ਰਹਿਣਗੇ।
ਨੋਟੀਫਿਕੇਸ਼ਨ ਮੁਤਾਬਕ ਜਿਸ ਬੈਂਕ ਦੀ ਵਾਰੀ ਹੋਵੇਗੀ ਉਹ ਬੈਂਕ ਹੀ ਖੁੱਲ੍ਹੇਗਾ। ਸਾਰੇ ਬੈਂਕ ਇੱਕੋ ਵਾਰ ਨਹੀਂ ਖੋਲ੍ਹੇ ਜਾਣਗੇ। ਪੰਜਾਬ ਦੇ ਗ੍ਰਹਿ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਰਾਜ ਵਿੱਚ ਚੱਲ ਰਹੇ ਕਰਫਿਊ ਦੌਰਾਨ, ਪੰਜਾਬ ਵਿੱਚ ਬੈਂਕ 30 ਤੇ 31 ਮਾਰਚ ਨੂੰ ਖੁੱਲ੍ਹੇ ਰਹਿਣਗੇ, ਜਦੋਂਕਿ 1 ਅਪ੍ਰੈਲ ਉਨ੍ਹਾਂ ਲਈ ਗੈਰ ਜਨਤਕ ਸੌਦਾ ਯਾਨੀ ਨੌਨ ਪਬਿਲਕ ਡੀਲਿੰਗ ਵਾਲਾ ਦਿਨ ਹੋਵੇਗਾ, ਜਿਵੇਂ ਕਿ ਉਨ੍ਹਾਂ ਦਾ ਆਮ ਵਰਤਾਰਾ ਹੈ। 3 ਅਪ੍ਰੈਲ ਤੋਂ, ਸਿਰਫ ਇੱਕ ਤਿਹਾਈ ਸ਼ਾਖਾਵਾਂ ਹਫ਼ਤੇ ਦੇ ਕਿਸੇ ਵੀ ਦਿਨ ਖੁੱਲ੍ਹੀਆਂ ਰਹਿਣਗੀਆਂ।