ਕੈਪਟਨ ਸਰਕਾਰ ਨੇ ਬਜਟ ਪੇਸ਼ ਕਰਨ ਦੀ ਮੁੜ ਬਦਲੀ ਤਾਰੀਖ

0
85

ਚੰਡੀਗੜ੍ਹ03,ਮਾਰਚ (ਸਾਰਾ ਯਹਾਂ /ਬਿਓਰੋ ਰਿਪੋਰਟ): ਪੰਜਾਬ ਸਰਕਾਰ (Punjab Government) ਨੇ ਬਜਟ (Presentation of Budget) ਪੇਸ਼ ਕਰਨ ਦੀ ਤਰੀਕ ਅੱਜ ਇੱਕ ਵਾਰ ਫਿਰ ਬਦਲ ਦਿੱਤੀ ਹੈ। ਸਰਕਾਰ ਵੱਲੋਂ ਹੁਣ ਬਜਟ 5 ਮਾਰਚ ਦੀ ਥਾਂ 8 ਮਾਰਚ ਨੂੰ ਪੇਸ਼ ਕੀਤਾ ਜਾਵੇਗਾ। ਬਜਟ ਸੈਸ਼ਨ 10 ਮਾਰਚ ਤੱਕ ਹੈ। ਇਸ ਲਈ ਬਜਟ ‘ਤੇ ਬਹਿਸ ਲਈ ਸਿਰਫ ਦੋ ਦਿਨ ਹੀ ਬਚਣਗੇ।

ਦੱਸ ਦਈਏ ਕਿ ਪਹਿਲਾਂ ਵੀ ਬਜਟ 8 ਮਾਰਚ ਨੂੰ ਪੇਸ਼ ਕੀਤਾ ਜਾਣਾ ਸੀ। ਵਿਰੋਧੀ ਧਿਰਾਂ ਦੀ ਬੇਨਤੀ ‘ਤੇ ਬਜਟ ਪੰਜ ਮਾਰਚ ਨੂੰ ਪੇਸ਼ ਕਰਨ ਦਾ ਐਲਾਨ ਕੀਤਾ ਸੀ। ਹੁਣ ਸਰਕਾਰ ਨੇ ਮੁੜ ਬਜਟ 8 ਮਾਰਚ ਨੂੰ ਪੇਸ਼ ਕਰਨ ਦਾ ਫੈਸਲਾ ਕੀਤਾ ਹੈ।

NO COMMENTS