ਕੈਪਟਨ ਸਰਕਾਰ ਨੇ ਕੋਰੋਨਾ ਨੂੰ ਦਿੱਤਾ ਖੁਦ ਸੱਦਾ, ਇੱਕ-ਇੱਕ ਬੱਸ ‘ਚ 70-70 ਬੰਦੇ ਤੂੜ ਕੇ ਲਿਆਂਦੇ

0
68

ਚੰਡੀਗੜ੍ਹ: ਪੰਜਾਬ ਸਰਕਾਰ (Punjab government) ਨੇ ਲਾਪ੍ਰਵਾਹੀ ਸਿਰਫ ਨਾਂਦੇੜ ਸਾਹਿਬ (Nanded Sahib pilgrims) ਤੋਂ ਲਿਆਂਦੇ ਸ਼ਰਧਾਲੂਆਂ ਦੌਰਾਨ ਹੀ ਨਹੀਂ ਕੀਤੀ ਸਗੋ ਜੈਸਲਮੇਰ ਤੋਂ 2800 ਮਜ਼ਦੂਰਾਂ (laborers from Jaisalmer) ਨੂੰ ਭੇਡਾਂ-ਬੱਕਰੀਆਂ ਵਾਂਗ ਬੱਸਾਂ ‘ਚ ਭਰ ਕੇ ਲਿਆਉਣ ਸਮੇਂ ਵੀ ਕੀਤੀ। ਕੈਪਟਨ ਸਰਕਾਰ ਦੀ ਇਸ ਲਾਪ੍ਰਵਾਹੀ ਨੂੰ ਖੁਦ ਬੱਸਾਂ ਦੇ ਡਰਾਈਵਰਾਂ (bus drivers) ਨੇ ਬੇਨਕਾਬ ਕੀਤਾ ਹੈ ਜੋ ਇਨ੍ਹਾਂ ਮਜ਼ਦੂਰਾਂ ਨੂੰ ਲੈ ਕੇ ਆਏ।

ਉਨ੍ਹਾਂ ਨੇ ਦੱਸਿਆ ਕਿ ਬੱਸਾਂ ‘ਚ 30-30 ਮਜ਼ਦੂਰ ਬਿਠਾਉਣ ਦਾ ਹੁਕਮ ਸੀ, ਪਰ ਜੈਸਲਮੇਰ ਪ੍ਰਸਾਸ਼ਨ ਨੇ ਗੱਲ ਨਹੀਂ ਸੁਣੀ ਤੇ ਇੱਕ-ਇੱਕ ਬੱਸ ‘ਚ 70-70 ਮਜ਼ਦੂਰ ਬੈਠਾ ਦਿੱਤਾ। ਇਸ ਦੇ ਨਾਲ ਹੀ ਸੋਸ਼ਲ ਡਿਸਟੈਂਸਿੰਗ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ। ਹੁਣ ਹਾਲਾਤ ਇਹ ਬਣ ਗਏ ਹਨ ਕਿ ਇਹ ਬਾਹਰੋਂ ਲਿਆਂਦੇ ਲੋਕ ਹੀ ਪੰਜਾਬ ਲਈ ਖਤਰਾ ਬਣ ਗਏ ਹਨ।

ਹੈਰਾਨੀ ਦੀ ਗੱਲ਼ ਹੈ ਕਿ ਪਹਿਲਾਂ ਇਨ੍ਹਾਂ ਡਰਾਇਵਰਾਂ ਨੂੰ ਘਰ ਭੇਜ ਦਿੱਤਾ ਗਿਆ ਤੇ ਦੋ ਦਿਨ ਬਾਅਦ ਇਨ੍ਹਾਂ ਨੂੰ ਕੁਆਰੰਟੀਨ ਲਈ ਵਾਪਸ ਬੁਲਾਇਆ ਗਿਆ। ਫਾਜ਼ਿਲਕਾ ਬੱਸ ਅੱਡੇ ‘ਤੇ ਸਰਕਾਰ ਦੇ ਕੁਆਰੰਟੀਨ ਦੇ ਹੁਕਮ ਤੋਂ ਨਾਰਾਜ਼ ਇਨ੍ਹਾਂ ਡਰਾਈਵਰਾਂ ਨੇ ਸਰਕਾਰ ਖਿਲਾਫ ਨਾਰਾਜ਼ਗੀ ਜ਼ਾਹਿਰ ਕੀਤੀ। ਦੋ ਦਿਨ ਤੋਂ ਡਰਾਈਵਰ ਘਰਾਂ ‘ਚ ਸੀ ਤੇ ਹੁਣ ਸਰਕਾਰ ਨੇ ਕੁਆਰੰਟੀਨ ਲਈ ਬੁਲਾ ਲਿਆ।

ਦੱਸ ਦਈਏ ਕਿ ਦੂਜੇ ਸੂਬਿਆਂ ‘ਚ ਇਸ ਲੌਕਡਾਊਨ ‘ਚ ਫਸੇ ਆਪਣੇ ਲੋਕਾਂ ਨੂੰ ਲੈ ਕੇ ਆਉਣਾ ਗਲਤ ਨਹੀਂ ਪਰ ਕੋਰੋਨਾ ਸੰਕਟ ‘ਚ ਅਜਿਹੀ ਕੋਤਾਹੀ ਵਰਤਣਾ ਮਹਿੰਗਾ ਸਾਬਤ ਹੋ ਸਕਦਾ ਹੈ। ਸਰਕਾਰ ਦੀ ਇਸ ਗਲਤੀ ਕਰਕੇ ਰਾਜਸਥਾਨ ਤੋਂ ਆਏ ਮਜ਼ਦੂਰ ਵੀ ਕੋਰੋਨਾਵਾਇਰਸ ਦੀ ਚਪੇਟ ‘ਚ ਆ ਗਏ ਹਨ। ਫ਼ਿਰੋਜ਼ਪੁਰ ਦੇ ਛੇ ਮਜ਼ਦੂਰਾਂ ਦਾ ਕੋਵਿਡ-19 ਟੈਸਟ ਪੌਜ਼ੇਟਿਵ ਆਇਆ। ਜਦਕਿ ਬੈਕਿਆਂ ਦੇ ਸੈਂਪਲ ਲਏ ਜਾ ਰਹੇ ਹਨ ਤੇ 2800 ਤੋਂ ਜ਼ਿਆਦਾ ਦੀ ਰਿਪੋਰਟ ਅਜੇ ਆਉਣੀ ਹੈ।

NO COMMENTS