ਬਰੇਟਾ 19,ਜੂਨ (ਸਾਰਾ ਯਹਾਂ/ਰੀਤਵਾਲ) : ਕੈਪਟਨ ਸਰਕਾਰ ਦੇ ਸਾਫ ਸੁੱਥਰਾ ਪ੍ਰਸ਼ਾਸਨ ਦੇਣ ਵਾਲੇ ਵਾਅਦਿਆਂ
ਨੂੰ ਗ੍ਰਹਿਣ ਲੱਗ ਗਿਆ ਜਾਪ ਰਿਹਾ ਹੈ ਕਿਉਂਕਿ ਮਾਲ ਵਿਭਾਗ ਦਿਨ ਪ੍ਰਤੀ ਦਿਨ ਰਿਸ਼ਵਤ ਦੇ
ਮਾਮਲੇ ‘ਚ ਦਿਨ ਦੁੱਗਣੀ ਰਾਤ ਚੌਕਣੀ ਤਰੱਕੀ ਕਰਨ ਤੇ ਲੱਗਾ ਹੋਇਆ ਹੈ । ਇਸ ਵਿਭਾਗ ‘ਚ
ਕੋਈ ਟਾਂਵਾ ਹੀ ਅਧਿਕਾਰੀ ਅਜਿਹਾ ਹੋਵੇਗਾ । ਜਿਸਨੇ ਕਦੇ ਰਿਸ਼ਵਤ ਦੇ ਪੈਸੇ ਨਾ ਖਾਂਦੇ ਹੋਣ
। ਦੱਸਣਯੋਗ ਹੈ ਕਿ ਲੋਕਾਂ ਦੀਆਂ ਜਮੀਨਾਂ ਜਾਇਦਾਦਾਂ ਨੂੰ ਰਿਕਾਰਡ ਵਿੱਚ ਦਰੁਸਤ ਰੱਖਣ ਦਾ
ਕੰਮ ਮਾਲ ਵਿਭਾਗ ਦੇ ਅਧੀਨ ਆਉਂਦਾ ਹੈ । ਹੇਠਲੇ ਪੱਧਰ ਤੇ ਇਹ ਸਮੁੱਚੀ
ਜਿੰਮੇਵਾਰੀ ਪਟਵਾਰੀਆਂ ਨੂੰ ਸੌਪੀ ਹੋਈ ਹੈ । ਅਕਸਰ ‘ਚ ਸੁਣਨ ‘ਚ ਆਉਂਦਾ ਹੈ ਕਿ
ਲੋਕਾਂ ਦੀ ਸਮੱਸਿਆ ਦਾ ਨਾਇਜ ਫਾਇਦਾ ਉਠਾਉਂਦੇ ਹੋਏ ਕੁਝ ਪਟਵਾਰੀਆਂ ਵੱਲੋਂ
ਆਪਣੇ ਪੱਧਰ ਤੇ ਪ੍ਰਈਵੇਟ ਕਰਮਚਾਰੀ ਰੱਖੇ ਹੋਏ ਹੁੰਦੇ ਹਨ । ਜੋ ਕਿ ਇਨ੍ਹਾਂ ਅਫਸਰਾਂ
ਦਾ ਵਿਚੌਲੇ ਦੇ ਤੌਰ ਤੇ ਸਾਰਾ ਕੰਮਕਾਜ਼ ਸੰਭਾਲਦੇ ਹਨ । ਆਵਾਜ਼ ਬੁੰਲਦ ਤੇ
ਸਮਾਜਸੇਵੀ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਆਸ ਬੱਝੀ ਸੀ ਕਿ ਨਵੀਂ ਉਮਰ ਦੇ ਭਰਤੀ
ਹੋਏ ਨੌਜਵਾਨ ਪਟਵਾਰੀ ਬਹੁਤ ਹੀ ਇਮਾਨਦਾਰ ਅਤੇ ਮਿਹਨਤੀ ਹੋਣਗੇ ਅਤੇ ਹੁਣ ਲੋਕਾਂ
ਨੂੰ ਆਪਣੇ ਕੰਮਕਾਜ਼ ਕਰਵਾਉਣ ਸਮੇਂ ਕਿਸੇ ਵੀ ਤਰਾਂ੍ਹ ਦੀ
ਪ੍ਰੇਸ਼ਾਨੀ ਨਹੀਂ ਝੱਲਣੀ
ਪਵੇਗੀ ਪ੍ਰਤੂੰ ਇਨ੍ਹਾਂ ਨੌਜਵਾਨਾਂ ‘ਚ ਵੀ ਇੱਕਾ ਦੁੱਕਾ ਪਟਵਾਰੀ ਅਜਿਹੇ ਸੁਣਨ ਨੂੰ ਮਿਲ
ਰਹੇ ਹਨ ਜੋ ਕੁਝ ਲਏ ਬਿਨ੍ਹਾਂ ਕਿਸੇ ਦਾ ਕੰਮ ਕਰਨ ਦੇ ਲਈ ਹਾਮੀ ਹੀ ਨਹੀਂ ਭਰਦੇ । ਸ਼ਹਿਰ ‘ਚ
ਇਸ ਗੱਲ ਦੀ ਵੀ ਭਾਰੀ ਚਰਚਾ ਹੈ ਕਿ ਇਸ ਵਿਭਾਗ ‘ਚ ਛੋਟੀ ਉਮਰ ਦਾ ਇੱਕ ਮੁਲਾਜ਼ਮ ਐਨਾ
ਭ੍ਰਿਸ਼ਟ ਹੈ । ਜੋ ਸੁਪਨੇ ‘ਚ ਵੀ ਪੈਸਾ ਪੈਸਾ ਕਰਦਾ ਰਹਿੰਦਾ ਹੈ ਅਤੇ ਇਸਨੂੰ ਹਰ
ਪਾਸੋਂ ਆਪਣੀ ਜੇਬ ਗਰਮ ਕਰਵਾਉਣ ਦਾ ਮੰਡ ਪਿਆ ਹੋਇਆ ਹੈ । ਇਸ ਨੂੰ ਕਈ
ਸੂਝਵਾਨ ਵਿਅਕਤੀ ਇਹ ਵੀ ਕਹਿ ਚੁੱਕੇ ਹਨ ਕਿ ਤੂੰ ਅਜਿਹੀਆਂ ਹਰਕਤਾਂ ਤੋਂ ਬਾਜ਼ ਆ ਜਾ ਪਰ
ਇਸ ਤੇ ਅਜਿਹੀਆਂ ਗੱਲਾਂ ਦਾ ਕੋਈ ਅਸਰ ਨਹੀਂ ਹੁੰਦਾ । ਦੁੱਖੀ ਹੋਏ ਲੋਕ ਹੁਣ ਇਹ ਕਹਿਣ
ਲੱਗ ਪਏ ਹਨ ਕਿ ਜਦੋਂ ਤੱਕ ਇਹ ਮੁਲਾਜ਼ਮ ਹੋਰ ਭ੍ਰਿਸ਼ਟ ਅਫਸਰਾਂ ਦੇ ਵਾਂਗ ਵਿਜੀਲੈਂਸ ਦੇ
ਅੜ੍ਹਿਕੇ ਨਹੀਂ ਚੜ੍ਹਦਾ , ਉਦੋਂ ਤੱਕ ਇਹ ਰਿਸ਼ਵਤ ਲੈਣ ਵਾਲਾ ਧੰਦਾ ਨਹੀਂ ਛੱਡ ਸਕਦਾ ,
ਕਿਉਂਕਿ ਪਾਪ ਦੀ ਕਮਾਈ ਹੁਣ ਇਸਦੇ ਮੂੰਹ ਲੱਗ ਚੁੱਕੀ ਹੈ ।