*ਕੈਪਟਨ ਨੇ ਸਾਢੇ ਤਿੰਨ ਘੰਟੇ ਕਮੇਟੀ ਸਾਹਮਣੇ ਭਰੀ ਹਾਜ਼ਰੀ, ਰਾਹੁਲ ਨੇ ਸਾਂਭੀ ਪੰਜਾਬ ਸੰਕਟ ਦੀ ਕਮਾਨ*

0
106

ਨਵੀਂ ਦਿੱਲੀ 22,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦਿੱਲੀ ਪਰੇਡ ਜਾਰੀ ਹੈ। ਕੈਪਟਨ ਅੱਜ ਫਿਰ ਸਾਢੇ ਤਿੰਨ ਘੰਟੇ ਤਕ ਖੜਗੇ ਕਮੇਟੀ ਦੇ ਸਾਹਮਣੇ ਪੇਸ਼ ਹੋਏ। ਕਮੇਟੀ ਨੇ ਕੈਪਟਨ ਨੂੰ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਫਾਸਟ ਟ੍ਰੈਕ ਰਣਨੀਤੀ ਬਣਾਉਣ ਦਾ ਮਸ਼ਵਰਾ ਦਿੱਤਾ ਤਾਂ ਕੈਪਟਨ ਨੇ ਪੰਜਾਬ ‘ਚ ਅੰਦਰੂਨੀ ਕਲੇਸ਼ ਦੇ ਚੱਲਦਿਆਂ ਪਾਰਟੀ ਲੀਡਰਾਂ ਵੱਲੋਂ ਹੋ ਰਹੀ ਬਿਆਨਬਾਜ਼ੀ ਦਾ ਰੋਣਾ ਰੋਇਆ। ਅਮਰਿੰਦਰ ਸਿੰਘ ਤੇ ਬਾਦਲ ਪਰਿਵਾਰ ਦੇ ਨਾਲ ਮਿਲ ਕੇ ਪੌਲੀਟੀਕਲ ਬਿਜ਼ਨੈਸ ਚਲਾਉਣ ਦਾ ਵੱਡਾ ਇਲਜ਼ਾਮ ਲਾਇਆ।

ਕੈਪਟਨ ਤੇ ਸਿੱਧੂ ਨੂੰ ਲੈਕੇ ਕਾਂਗਰਸ ‘ਚ ਮੈਰਾਥਨ ਕਸਰਤ ਜਾਰੀ ਹੈ। ਪਹਿਲਾਂ ਜੋ ਕੰਮ ਸੋਨੀਆਂ ਗਾਂਧੀ ਦੀ ਤਿੰਨ ਮੈਂਬਰੀ ਕਮੇਟੀ ਨੇ ਕੀਤਾ ਓਹੀ ਹੁਣ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਕਰ ਰਹੇ ਹਨ। ਰਾਹੁਲ ਇਕ-ਇਕ ਕਰਕੇ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਮਿਲ ਰਹੇ ਹਨ। ਇਹੀ ਸਭ ਚਾਰ ਦਿਨ ਕਮੇਟੀ ਕਰ ਚੁੱਕੀ ਹੈ। ਕੀ ਰਾਹੁਲ ਨੂੰ ਕਮੇਟੀ ਮੈਂਬਰ ਦੀ ਰਿਪੋਰਟ ‘ਤੇ ਕੋਈ ਸ਼ੱਕ ਹੈ? ਜਾਂ ਰਾਹੁਲ ਕਮੇਟੀ ਦੀ ਬਜਾਇ ਖੁਦ ਪੰਜਾਬ ਦੇ ਉਨ੍ਹਾਂ ਲੀਡਰਾਂ ਦੀ ਨਬਜ਼ ਟੋਲਣਾ ਚਾਹੁੰਦੇ ਨੇ ਤਾਂ ਕਿ ਆਖਰੀ ਫੈਸਲਾ ਲੈਂਦਿਆਂ ਸਮੇਂ ਕੋਈ ਸ਼ੰਕਾ ਨਾ ਰਹੇ। ਰਾਹੁਲ ਮੰਗਲਵਾਰ ਦੁਪਹਿਰ ਤੋਂ ਪੰਜਾਬ ਦੇ ਲੀਡਰਾਂ ਨੂੰ ਮਿਲ ਰਹੇ ਹਨ। ਛੇ ਕੈਬਨਿਟ ਮੰਤਰੀਆਂ ਤੇ ਚਾਰ ਵਿਧਾਇਕਾਂ ਨਾਲ ਉਨ੍ਹਾਂ ਦੀ ਮੁਲਾਕਾਤ ਹੋ ਚੁੱਕੀ ਹੈ। ਇਨ੍ਹਾਂ ‘ਚ ਸਿੱਧੂ ਦੇ ਕਰੀਬੀ ਪਰਗਟ ਸਿੰਘ ਵੀ ਸ਼ਾਮਲ ਸਨ। ਸ਼ਾਮ ਨੂੰ ਰਾਹੁਲ ਪਾਰਟੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਮਿਲ ਰਹੇ ਹਨ।https://imasdk.googleapis.com/js/core/bridge3.467.0_en.html#goog_1508403644

ਓਧਰ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਕਿਹਾ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ ਬਲਕਿ ਪੰਜਾਬ ਦੇ ਮੁੱਦਿਆਂ ਨੂੰ ਲੈਕੇ ਹੈ। ਅਸੀਂ ਰਾਹੁਲ ਜੀ ਨੂੰ ਇਹੀ ਦੱਸਿਆ ਹੈ ਤੇ ਉਮੀਦ ਹੈ ਕਿ ਇਕ ਹਫ਼ਤੇ ਟਚ ਮਸਲਾ ਹੱਲ ਹੋ ਜਾਵੇਗਾ।

ਓਧਰ ਹਾਈਕਮਾਨ ਦੇ ਸਾਹਮਣੇ ਇਸ ਲੜਾਈ ‘ਚ ਕੈਪਟਨ ਪਾਰਟੀ ਲੀਡਰਾਂ ਦੇ ਨਾਲ ਵੀ ਤਾਲਮੇਲ ਬਿਠਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਪਰ ਕੈਪਟਨ ਦੇ ਕਈ ਖਾਸ-ਮ-ਖਾਸ ਮੰਤਰੀ ਤੇ ਵਿਧਾਇਕ ਇਸ ਸਿਆਸੀ ਸਫ਼ਰ ‘ਚ ਉਨ੍ਹਾਂ ਦਾ ਸਾਥ ਛੱਡ ਗਏ। ਹਾਲਾਂਕਿ ਪਾਰਟੀ ਦੇ ਕਈ ਸੰਸਦ ਕੈਪਟਨ ਦੇ ਨਾਲ ਜ਼ਰੂਰ ਖੜੇ ਹਨ।

NO COMMENTS