ਕੈਪਟਨ ਨਾਲ ਲੰਚ ਕਰ ਅੰਮ੍ਰਿਤਸਰ ਪਰਤੇ ਨਵਜੋਤ ਸਿੱਧੂ, ਦੋਵਾਂ ਲੀਡਰਾਂ ਇਨ੍ਹਾਂ ਮੁੱਦਿਆਂ ‘ਤੇ ਹੋਈ ਚਰਚਾ

0
124

ਚੰਡੀਗੜ੍ਹ 25 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਅੱਜ ਕੀਤੇ ਲਾਂਚ ਤੋਂ ਬਾਅਦ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੁਬਾਰਾ ਕੈਬਨਿਟ ਮੰਤਰੀ ਬਣ ਸਕਦੇ ਹਨ। ਕੈਪਟਨ ਤੇ ਸਿੱਧੂ ਨੇ ਸਿਸਵਾਂ ਫਾਰਮ ਹਾਊਸ ਵਿੱਚ ਇੱਕ ਘੰਟੇ ਦੀ ਮੀਟਿੰਗ ਕੀਤੀ। ਸੂਤਰਾਂ ਨੇ ਕਿਹਾ ਕਿ ਦੋਵਾਂ ਨੇਤਾਵਾਂ ਵਿਚਾਲੇ ਹੋਏ ਆਪਸੀ ਤਾਲਮੇਲ ‘ਚ ਕਿਸਾਨਾਂ ਦੇ ਅੰਦੋਲਨ ਸਣੇ ਕਈ ਰਾਜਨੀਤਕ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਕੀਤੇ ਗਏ। ਸਿੱਧੂ ਮੀਟਿੰਗ ਤੋਂ ਬਾਅਦ ਅੰਮ੍ਰਿਤਸਰ ਲਈ ਰਵਾਨਾ ਹੋ ਗਏ।

ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਦੁਆਰਾ ਸਾਂਝੇ ਕੀਤੇ ਗਏ ਇੱਕ ਟਵੀਟ ਵਿੱਚ ਲਿਖਿਆ ਗਿਆ ਹੈ ਕਿ, “ਇਹ ਇੱਕ ਨਿੱਘੀ ਤੇ ਦਿਲੀ ਦੁਪਹਿਰ ਦੀ ਬੈਠਕ ਸੀ ਜਿਸ ਵਿੱਚ ਕੈਪਟਨ ਅਮਰਿੰਦਰ ਤੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਤੇ ਰਾਸ਼ਟਰੀ ਹਿੱਤ ਦੇ ਮਹੱਤਵਪੂਰਨ ਰਾਜਨੀਤਕ ਮਾਮਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ।

ਇਸ ਬੈਠਕ ਦੇ ਸਿੱਟੇ ਵਜੋਂ ਆਉਣ ਵਾਲੇ ਦਿਨਾਂ ‘ਚ ਸਿੱਧੂ ਮੁੜ ਮੰਤਰੀ ਮੰਡਲ ‘ਚ ਸ਼ਾਮਲ ਹੋ ਸਕਦੇ ਹਨ। ਸਿੱਧੂ ਦੇ ਸ਼ਾਮਲ ਹੋਣ ਤੋਂ ਤੁਰੰਤ ਬਾਅਦ ਵਿਭਾਗਾਂ ‘ਚ ਤਬਦੀਲੀ ਹੋ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਦੇ ਸੁਰ ਪਿਛਲੇ ਕੁਝ ਸਮੇਂ ਤੋਂ ਇੱਕ-ਦੂਜੇ ਖਿਲਾਫ ਰਹੇ ਹਨ। ਹੁਣ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੱਲੋਂ ਦੋਹਾਂ ਦਰਮਿਆਨ ਦਖਲ ਦੇਖ ਤੋਂ ਬਾਅਦ ਹਾਲਾਤ ਕੁਝ ਠੀਕ ਹੁੰਦੇ ਦਿਖਾਈ ਦੇ ਰਹੇ ਹਨ। ਇਸ ਦਾ ਨਤੀਜਾ ਆਉਣ ਵਾਲੇ ਦਿਨਾਂ ‘ਚ ਸਾਹਮਣੇ ਆ ਸਕਦਾ ਹੈ।

NO COMMENTS