*ਕੈਪਟਨ ਦੀ ਨਵੀਂ ਪਾਰਟੀ ‘ਤੇ ਚੋਣ ਕਮਿਸ਼ਨ ਜਲਦ ਲਵੇਗਾ ਐਕਸ਼ਨ*

0
67

ਨਵੀਂ ਦਿੱਲੀ 16,ਨਵੰਬਰ (ਸਾਰਾ ਯਹਾਂ/ਬਿਊਰੋ ਨਿਊਜ਼) : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amarinder Singh) ਦੀ ਪਾਰਟੀ ‘ਪੰਜਾਬ ਲੋਕ ਕਾਂਗਰਸ’ ਦੀ ਰਜਿਸਟ੍ਰੇਸ਼ਨ ਬਾਰੇ ਚੋਣ ਕਮਿਸ਼ਨ (Election Commission) ਜਲਦ ਫੈਸਲਾ ਲਵੇਗਾ। ਚੋਣ ਕਮਿਸ਼ਨ ਦੇ ਸੂਤਰਾਂ ਮੁਤਾਬਕ ਇੱਕ ਜਥੇਬੰਦੀ ਵੱਲੋਂ ‘ਪੰਜਾਬ ਲੋਕ ਕਾਂਗਰਸ’ (Punjab Lok Congress) ਦੇ ਨਾਂ ਨਾਲ ਰਾਜਨੀਤਕ ਪਾਰਟੀ ਵਜੋਂ ਰਜਿਸਟ੍ਰੇਸ਼ਨ ਕਰਨ ਸਬੰਧੀ ਅਰਜ਼ੀ ਦਿੱਤੀ ਗਈ ਹੈ। ਇਸ ਬਾਰੇ ਅਗਲੀ ਪ੍ਰਕ੍ਰਿਆ ਚੱਲ ਰਹੀ ਹੈ।

ਸੂਤਰਾਂ ਮੁਤਾਬਕ ਇਹ ਕਾਰਵਾਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ (Captain Congress Resign) ਤੋਂ ਅਸਤੀਫ਼ਾ ਦੇਣ ਮਗਰੋਂ ਤੇ ਇਸ ਨਾਂ ਤੋਂ ਇੱਕ ਰਾਜਨੀਤਕ ਪਾਰਟੀ ਬਣਾਉਣ ਸਬੰਧੀ ਕੀਤੇ ਐਲਾਨ ਤੋਂ ਕੁਝ ਦਿਨਾਂ ਬਾਅਦ ਹੋਈ ਹੈ। ਚੇਣ ਕਮਿਸ਼ਨ ਦੇ ਸੂਤਰਾਂ ਨੇ ਦੱਸਿਆ,‘ਚੋਣ ਕਮਿਸ਼ਨ ਨੂੰ ਇੱਕ ਐਸੋਸੀਏਸ਼ਨ ਵੱਲੋਂ ਜਨ ਪ੍ਰਤੀਨਿਧ ਐਕਟ ਦੀ ਧਾਰਾ 29 ਏ ਤਹਿਤ ‘ਪੰਜਾਬ ਲੋਕ ਕਾਂਗਰਸ’ ਪਾਰਟੀ ਦੇ ਨਾਂ ਨਾਲ ਰਾਜਨੀਤਕ ਪਾਰਟੀ ਵਜੋਂ ਰਜਿਸਟ੍ਰੇਸ਼ਨ ਕਰਨ ਸਬੰਧੀ ਇੱਕ ਅਰਜ਼ੀ ਮਿਲੀ ਹੈ।’

ਸੂਤਰਾਂ ਮੁਤਾਬਕ ਅਰਜ਼ੀ ’ਤੇ ਕਾਰਵਾਈ ਚੱਲ ਰਹੀ ਹੈ। ਕੈਪਟਨ ਨੂੰ ਵੀ ਚੋਣ ਕਮਿਸ਼ਨ ਦੇ ਫੈਸਲੇ ਦੀ ਉਡੀਕ ਹੈ। ਉਸ ਮਗਰੋਂ ਹੀ ਉਹ ਅਗਲੀ ਸਰਗਰਮੀ ਵਿੱਢਣਗੇ। ਉਧਰ, ਚਰਚਾ ਹੈ ਕਿ ਉਹ ਕਾਂਗਰਸ ਵਿੱਚ ਵਾਪਸ ਸਕਦੇ ਹਨ ਪਰ ਕੈਪਟਨ ਨੇ ਅਜਿਹੀਆਂ ਗੱਲਾਂ ਨੂੰ ਕੋਰੀ ਅਫਵਾਹ ਦੱਸਿਆ ਹੈ।ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਤੇ ਸੀਨੀਅਰ ਪਾਰਟੀ ਆਗੂਆਂ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਵਾਡਰਾ ’ਤੇ ਉਨ੍ਹਾਂ ਨੂੰ ਕਾਂਗਰਸ ’ਚੋਂ ਬਾਹਰ ਕਰਨ ਲਈ ਰਾਤੋ-ਰਾਤ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਸੀ। ਇਸ ਮਗਰੋਂ ਉਨ੍ਹਾਂ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ। ਚਰਚਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਨਾਲ ਗੱਠਜੋੜ ਕਰਕੇ ਚੋਣਾਂ ਲੜ ਸਕਦੇ ਹਨ।

NO COMMENTS