ਕੈਪਟਨ ਅਮਰਿੰਦਰ ਸਿੰਘ ਨੇ ਏ.ਐਸ.ਆਈ. ਹਰਜੀਤ ਸਿੰਘ ਦੀ ਜਲਦੀ ਸਿਹਤਯਾਬੀ ਲਈ ਦੁਆਂ ਕੀਤੀ ਅਤੇ ਪੂਰਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ

0
30

ਚੰਡੀਗੜ•, 13 ਅਪਰੈ(ਸਾਰਾ ਯਹਾ, ਬਲਜੀਤ ਸ਼ਰਮਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਏ.ਐਸ.ਆਈ. ਹਰਜੀਤ ਸਿੰਘ ਜਿਸ ਦਾ ਕੱਲ• ਪਟਿਆਲਾ ਵਿਖੇ ਹਮਲੇ ਵਿੱਚ ਹੱਥ ਵੱਢਿਆ ਗਿਆ ਸੀ, ਨਾਲ ਗੱਲਬਾਤ ਕਰ ਕੇ ਉਸ ਦੀ ਸਿਹਤ ਦਾ ਹਾਲ-ਚਾਲ ਪੁੱਛਿਆ ਅਤੇ ਉਸ ਨੂੰ ਸੂਬਾ ਸਰਕਾਰ ਵੱਲੋਂ ਪੂਰਨ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ।
ਮੁੱਖ ਮੰਤਰੀ ਨੇ ਪੀ.ਜੀ.ਆਈ. ਚੰਡੀਗੜ• ਵਿਖੇ ਜ਼ੇਰੇ ਇਲਾਜ ਹਰਜੀਤ ਸਿੰਘ ਦੀ ਸਫਲ ਪਲਾਸਿਟਕ ਸਰਜਰੀ ਉਤੇ ਖੁਸ਼ੀ ਜ਼ਾਹਰ ਕਰਦਿਆਂ ਇਸ ਗੱਲ ਉਤੇ ਪੂਰਾ ਵਿਸ਼ਵਾਸ ਪ੍ਰਗਟਾਇਆ ਕਿ ਉਹ ਇਸ ਮੰਦਭਾਗੇ ਹਾਦਸੇ ਤੋਂ ਉਭਰਦਾ ਹੋਇਆ ਪੂਰੀ ਤਰ•ਾਂ ਤੰਦਰੁਸਤ ਅਤੇ ਸਿਹਤਯਾਬ ਹੋ ਜਾਵੇਗਾ। ਉਨ•ਾਂ ਕਿਹਾ ਕਿ ਪੂਰੇ ਸੂਬੇ ਨੂੰ ਉਸ ਉਤੇ ਮਾਣ ਹੈ। ਉਨ•ਾਂ ਹਰਜੀਤ ਸਿੰਘ ਨੂੰ ਅਪੀਲ ਵੀ ਕੀਤੀ ਕਿ ਜੇਕਰ ਉਸ ਨੂੰ ਕਿਸੇ ਕਿਸਮ ਦੀ ਜ਼ਰੂਰਤ ਹੈ ਤਾਂ ਉਹ ਹਸਪਤਾਲ ਵਿੱਚ ਮੌਜੂਦ ਸੀਨੀਅਰ ਪੁਲਿਸ ਅਧਿਕਾਰੀਆਂ ਰਾਹੀਂ ਉਨ•ਾਂ (ਮੁੱਖ ਮੰਤਰੀ) ਨੂੰ ਦੱਸਣ। ਮੁੱਖ ਮੰਤਰੀ ਨੇ ਉਸ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਵੀ ਕੀਤੀ।
ਏ.ਐਸ.ਆਈ. ਦਾ ਹੌਸਲਾ ਵਧਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਕ ਸਾਥੀ ਦਾ ਇਹੋ ਜਿਹਾ ਤਜ਼ਰਬਾ ਸਾਂਝਾ ਕੀਤਾ ਜਿਸ ਨੇ ਆਪਣਾ ਹੱਥ ਗੁਆ ਲਿਆ ਸੀ ਅਤੇ ਇਸੇ ਤਰ•ਾਂ ਦੀ ਸਰਜਰੀ ਵਿੱਚੋਂ ਗੁਜ਼ਰਿਆ ਸੀ। ਉਨ•ਾਂ ਹਰਜੀਤ ਸਿੰਘ ਨੂੰ ਦੱਸਿਆ ਕਿ ਉਹ ਪੂਰੀ ਤਰ•ਾਂ ਠੀਕ ਹੋ ਗਿਆ ਸੀ ਅਤੇ ਪੂਰੀ ਤਰ•ਾਂ ਤੰਦਰੁਸਤ ਹੈ।
ਮੁੱਖ ਮੰਤਰੀ, ਜਿਨ•ਾਂ ਨੇ ਕੱਲ• ਖੁਦ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਹਰਜੀਤ ਸਿੰਘ ਲਈ ਸਰਰਵੋਤਮ ਹਰ ਸੰਭਵ ਡਾਕਟਰੀ ਸਹੂਲਤਾਂ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਸਨ, ਨੇ ਏ.ਐਸ.ਆਈ. ਨੂੰ ਕਿਹਾ ਕਿ ਉਨ•ਾਂ ਦੀਆਂ ਸਾਰੀਆਂ ਜਰੂਰਤਾਂ ਦਾ ਧਿਆਨ ਰੱਖਿਆ ਜਾਵੇਗਾ। ਉਨ•ਾਂ ਏ.ਐਸ.ਆਈ. ਨੂੰ ਭਰੋਸਾ ਦਿਵਾਇਆ ਕਿ ਉਨ•ਾਂ ਨੂੰ ਇਸ ਸੰਕਟ ਵਿੱਚੋਂ ਬਾਹਰ ਕੱਢਣ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ। ਸਾਰਾ ਸੂਬਾ ਉਨ•ਾਂ ਦੇ ਨਾਲ ਖੜ•ਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਉਨ•ਾਂ ‘ਤੇ ਬਿਨਾਂ ਕਿਸੇ ਕਾਰਨ ਤੋਂ ਬੇਰਹਿਮੀ ਨਾਲ ਹੋਏ ਹਮਲੇ ਵਿਚ ਸ਼ਾਮਲ ਲੋਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦਾ ਵਾਅਦਾ ਵੀ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸਮੁੱਚੀ ਪੁਲਿਸ ਫੋਰਸ ਮੌਜੂਦਾ ਸਮੇਂ ਆਪਣੀ ਜਾਨ ਨੂੰ ਜੋਖਮ ਵਿੱਚ ਪਾ ਕੇ ਕਰਫਿਊ ਨੂੰ ਲਾਗੂ ਕਰਨ ਅਤੇ ਲੋੜਵੰਦਾਂ ਨੂੰ ਰਾਹਤ ਪ੍ਰਦਾਨ ਕਰਨ ਦੇ ਮੁਸ਼ਕਲ ਅਤੇ ਮਹੱਤਵਪੂਰਣ ਕੰਮ ਵਿਚ ਲੱਗੀ ਹੋਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਫੋਰਸ ‘ਤੇ ਅਜਿਹੇ ਕਿਸੇ ਵੀ ਹਮਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇਸ ਦੌਰਾਨ ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਪੀ.ਜੀ.ਆਈ. ਦੇ ਡਾਇਰੈਕਟਰ ਡਾ.ਜਗਤ ਰਾਮ ਅੱਜ ਸਵੇਰੇ ਏ.ਐਸ.ਆਈ. ਨੂੰ ਮਿਲੇ ਅਤੇ ਬਾਅਦ ਵਿੱਚ ਦੱਸਿਆ ਕਿ ਪਲਾਸਟਿਕ ਸਰਜਰੀ ਵਿਭਾਗ ਦੇ ਮੁਖੀ ਪ੍ਰੋ. ਰਮੇਸ਼ ਸ਼ਰਮਾ ਦੀ ਅਗਵਾਈ ਵਿੱਚ ਡਾਕਟਰਾਂ ਦੀ ਇੱਕ ਟੀਮ ਨੇ ਹਰਜੀਤ ਸਿੰਘ ਦੀ ਜਾਂਚ ਕੀਤੀ। ਉਨ•ਾਂ ਨੇ ਮਰੀਜ਼ ਦੀ ਹਾਲਤ ਨੂੰ ਸਥਿਰ ਦੱਸਿਆ ਪਰ ਜ਼ਿਆਦਾ ਲੋਕਾਂ ਨੂੰ ਨਾ ਮਿਲਣ ਸਬੰਧੀ ਸਾਵਧਾਨ ਕੀਤਾ ਅਤੇ ਕਿਹਾ ਕਿ ਇਸ ਸਮੇਂ ਸਿਰਫ ਉਨ•ਾਂ ਦੀ ਪਤਨੀ ਨੂੰ ਹੀ ਦਿਨ ਵਿਚ ਇਕ ਵਾਰ ਮਿਲਣ ਦੀ ਆਗਿਆ ਹੈ।
ਸ੍ਰੀ ਗੁਪਤਾ ਨੇ ਅੱਗੇ ਦੱਸਿਆ ਕਿ ਹਮਲੇ ਸਬੰਧੀ ਗ੍ਰਿਫਤਾਰ ਕੀਤੇ ਗਏ ਸਾਰੇ 11 ਵਿਅਕਤੀਆਂ ਨੂੰ ਅੱਜ 11 ਦਿਨਾਂ ਦੀ ਪੁਲਿਸ ਰਿਮਾਂਡ ਉਤੇ ਭੇਜ ਦਿੱਤਾ ਗਿਆ ਹੈ।
—–

NO COMMENTS