ਮਾਨਸਾ 16ਨਵੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ) ਪੰਜਾਬ ਅੰਦਰ ਆਉਂਦੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਜਿਸ ਨੂੰ ਲੈ ਕੇ ਸਾਰੀਆਂ ਹੀ ਪਾਰਟੀਆਂ ਨੇ ਕਮਰਕੱਸੇ ਕਸ ਲਏ ਹਨ ।ਚੋਣਾ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ ਸੱਤਾਧਰੀ ਕਾਂਗਰਸ ਪਾਰਟੀ ਜਿਸ ਨੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ 2017 ਵਿਚ ਵਿਧਾਨ ਸਭਾ ਚੋਣਾਂ ਲੜੀਆਂ ਅਤੇ ਇਕ ਵੱਡੀ ਜਿੱਤ ਪ੍ਰਾਪਤ ਕਰਕੇ ਸਰਕਾਰ ਬਣਾਈ ਸੀ। ਉਸ ਸਮੇਂ ਲੋਕਾਂ ਨਾਲ ਬਹੁਤ ਜ਼ਿਆਦਾ ਲੰਬੇ ਚੌੜੇ ਵਾਅਦੇ ਕੀਤੇ ਗਏ ਸਨ। ਜਿਨ੍ਹਾਂ ਵਿੱਚ ਕਿਸਾਨਾਂ ਦਾ ਸਮੁੱਚਾ ਕਰਜ਼ਾ ਮੁਆਫ, ਘਰ ਘਰ ਨੌਕਰੀ, ਸਮਰਾਟ ਫੋਨ ,ਸ਼ਗਨ ਸਕੀਮ ,ਤੋਂ ਇਲਾਵਾ ਬਹੁਤ ਸਾਰੇ ਲੋਕ ਲੁਭਾਵਣੇ ਵਾਅਦੇ ਕੀਤੇ ਸਨ ।ਪਰ ਸੱਤਾ ਵਿੱਚ ਆਉਂਦਿਆਂ ਹੀ ਕੈਪਟਨ ਨੇ ਅਜਿਹੀ ਸੁਸਤੀ ਧਾਰੀ ਕੇ ਸਾਢੇ ਚਾਰ ਸਾਲ ਤਕ ਕਿਸੇ ਕੰਮ ਦਾ ਡੱਕਾ ਨਹੀਂ ਤੋੜਿਆ। ਬਸ ਸਾਰੀਆਂ ਕੰਮ ਕਾਗਜ਼ਾਂ ਵਿਚ ਹੀ ਹੁੰਦਾ ਰਿਹਾ ਨਾ ਹੀ ਕਿਸੇ ਨੂੰ ਫੋਨ ਮਿਲੇ ਨਾ ਘਰ ਘਰ ਨੌਕਰੀ ਅਤੇ ਨਾ ਹੀ ਕਰਜ਼ ਮੁਆਫ਼ੀ ਹੋ ਸਕੀ ਸਗਨ ਸਕੀਮ ਪੈਨਸ਼ਨਾਂ ਵਿੱਚ ਵਾਧਾ ਅਤੇ ਆਟਾ ਦਾਲ ਨਾਲ ਚਾਹ ਪੱਤੀ ਵਰਗੇ ਸਾਰੇ ਵਾਅਦੇ ਠੁੱਸ ਹੋ ਕੇ ਰਹਿ ਗਏ। ਇਸ ਤੋਂ ਇਲਾਵਾ ਸਰਕਾਰੀ ਹਸਪਤਾਲਾਂ ਦੀ ਹਾਲਤ ਦਿਨੋਂ ਦਿਨ ਬਦਤਰ ਹੁੰਦੀ ਗਈ ਅਤੇ ਸਿੱਖਿਆ ਸਿਹਤ ਸਹੂਲਤਾਂ ਦਾ ਬੁਰਾ ਹਾਲ ਹੁੰਦਾ ਰਿਹਾ। ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਇੱਕੋ ਹੀ ਰੋਣਾ ਪਿੱਟਦੇ ਰਹੇ ਕਿ ਖ਼ਜ਼ਾਨਾ ਖਾਲੀ ਹੈ ।ਅਸੀਂ ਵਿਕਾਸ ਤਰ੍ਹਾਂ ਕਰ ਸਕਦੇ ਹਾ ।ਕੈਪਟਨ ਕੁੱਲ ਮਿਲਾ ਕੇ ਇੱਕ ਨਿਕੰਮੀ ਸਰਕਾਰ ਚਲਾਉਂਦੇ ਰਹੇ ਜਿਸ ਦੀ ਨਾ ਹੀ ਕਿਸੇ ਅਫ਼ਸਰਾਂ ਵਿੱਚ ਪੁੱਛ ਦੱਸ ਆਮ ਵਰਕਰ ਤੋਂ ਲੈ ਕੇ ਵਿਧਾਇਕਾਂ ਤਕ ਇਹੀ ਰੋਣਾ ਰੋਂਦੇ ਰਹੇ ਕਿ ਕੈਪਟਨ ਸਾਡੀ ਸਾਰ ਨਹੀਂ ਲੈਂਦੇ। ਸਾਡੇ ਥਾਣੇ ਕਚਹਿਰੀਆਂ ਵਿਚ ਕੰਮ ਨਹੀਂ ਹੋ ਰਹੇ ਬੇਸ਼ੱਕ ਕੈਪਟਨ ਨੇ ਸੱਤਾ ਵਿੱਚ ਆਉਂਦਿਆਂ ਹੀ ਕੇਬਲ ਮਾਫ਼ੀਆ, ਰੇਤਾ ਬਜਰੀ ,ਟਰਾਂਸਪੋਰਟ ਭ੍ਰਿਸ਼ਟਾਚਾਰ, ਵਰਗੀਆਂ ਲਾਹਨਤਾਂ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ। ਪਰ ਉਹ ਪੂਰੀ ਤਰ੍ਹਾਂ ਅਸਫਲ ਰਹੇ ਇਸ ਤੋਂ ਇਲਾਵਾ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਚਾਰ ਹਫਤਿਆਂ ਵਿਚ ਨਸ਼ਾ ਖਤਮ ਕਰਨ ਦੀ ਗੱਲ ਆਖੀ ਸੀ ਸੱਚਾਈ ਅੱਜ ਸਭ ਦੇ ਸਾਹਮਣੇ ਹੈ ਨਸ਼ਾ ਘਟਣ ਦੀ ਬਜਾਏ ਗਲੀ ਗਲੀ ਵਿੱਚ ਅੰਗਰੇਜ਼ੀ ਅਤੇ ਚਿੱਟਾ ਹੈਰੋਇਨ ਵਰਗੇ ਨਸ਼ੇ ਆਮ ਹੀ ਮਿਲ ਰਹੇ ਹਨ ।ਹਰ ਰੋਜ਼ ਮਾਵਾਂ ਦੀਆਂ ਕੁੱਖਾਂ ਭੈਣਾਂ ਦੇ ਸੁਹਾਗ ਉੱਜੜ ਰਹੇ ਹਨ। ਚਿੱਟੇ ਦੇ ਟੀਕੇ ਅਤੇ ਹੋਰ ਨਸ਼ੇ ਕਰਕੇ ਹਰ ਰੋਜ਼ ਨੌਜਵਾਨ ਮਰ ਰਹੇ ਹਨ। ਅਤੇ ਘਰਾਂ ਦੇ ਘਰ ਖਾਲੀ ਹੋ ਰਹੇ ਹਨ। ਪਰ ਕੈਪਟਨ ਦੀ ਸਰਕਾਰ ਨਿਕੰਮੀ ਸਰਕਾਰ ਸਾਬਤ ਹੋਈ। ਇਸ ਤੋਂ ਇਲਾਵਾ ਸਰਕਾਰ ਦੌਰਾਨ ਕੈਪਟਨ ਅਮਰਿੰਦਰ ਅਤੇ ਨਵਜੋਤ ਸਿੰਘ ਸਿੱਧੂ ਦਾ ਕਲੇਸ਼ ਜੱਗ ਜ਼ਾਹਰ ਹੈ ਦੋਨਾਂ ਵਿਚ ਖਿੱਚੋਤਾਣ ਚੱਲਦੀ ਰਹੀ ਅਤੇ ਇੱਕ ਦੂਜੇ ਨੂੰ ਠਿੱਬੀ ਲਾਉਣ ਦੀਆਂ ਸਕੀਮਾਂ ਕਰਦੇ ਰਹੇ ਹਰ ਰੋਜ਼ ਇੱਕ ਦੂਸਰੇ ਦੇ ਖ਼ਿਲਾਫ਼ ਬਿਆਨਬਾਜ਼ੀ ਜਾਰੀ ਰਹੀ ਅਤੇ ਕੇਂਦਰੀ ਹਾਈਕਮਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਅਤੇ ਕੈਪਟਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਲੱਗ ਕਰ ਦਿੱਤਾ। ਅਤੇ ਸੱਤਾ ਦੀ ਵਾਗਡੋਰ ਚਰਨਜੀਤ ਸਿੰਘ ਚੰਨੀ ਦੇ ਹੱਥ ਆ ਗਈ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਬਣਦਿਆਂ ਹੀ ਹਰ ਰੋਜ਼ ਨਵੇਂ ਤੋਂ ਨਵੇਂ ਵਾਅਦੇ ਕਰ ਰਹੇ ਹਨ। ਜਿਸ ਵਿੱਚ ਬਿਜਲੀ ,ਮਾਫ਼ੀਆ, ਰੇਤਾ ਬਜਰੀ ,ਵਿੱਚ ਸੁਧਾਰ ਟਰਾਂਸਪੋਰਟ ਮਾਫੀਆ, ਖਤਮ ਕਰਨ ਦੇ ਹਰ ਰੋਜ਼ ਵਾਅਦੇ ਕੀਤੇ ਜਾ ਰਹੇ ਹਨ ।ਪਰ ਇਥੇ ਵਿਚਾਰਨਯੋਗ ਮੁੱਦਾ ਇਹ ਹੈ ਕਿ ਕੁਝ ਕੁ ਮਹੀਨਿਆਂ ਵਿੱਚ ਇੰਨੇ ਕੰਮ ਕਿਸ ਤਰ੍ਹਾਂ ਪੂਰੇ ਹੋ ਸਕਣਗੇ। ਸਾਢੇ ਚਾਰ ਸਾਲ ਖਾਲੀ ਪਿਆ ਖ਼ਜ਼ਾਨਾ ਅਚਾਨਕ ਹੀ ਕਿਵੇਂ ਭਰ ਗਿਆ ਜਿੰਨੀਆਂ ਸਹੂਲਤਾਂ ਦਾ ਐਲਾਨ ਕੀਤਾ ਜਾ ਰਿਹਾ ਹੈ ਇਸ ਲਈ ਪੈਸੇ ਦਾ ਪ੍ਰਬੰਧ ਕਿੱਥੋਂ ਕੀਤਾ ਜਾਵੇਗਾ। ਚਰਨਜੀਤ ਸਿੰਘ ਚੰਨੀ ਹਰ ਰੋਜ ਲੋਕ ਲੁਭਾਵਣੇ ਵਾਅਦੇ ਕਰ ਰਹੇ। ਹਨ ਨਵੀਆਂ ਨਵੀਆਂ ਸਕੀਮਾਂ ਦਾ ਐਲਾਨ ਕਰ ਰਹੇ ਹਨ ਪਰ ਸੱਚਾਈ ਇਹ ਹੈ ਕਿ ਇੰਨਾ ਪੈਸਾ ਆਵੇਗਾ ਕਿੱਥੋਂ ।ਅਤੇ ਇਸ ਕਿੰਨਾ ਕਿੰਨਾ ਚਿਰ ਚੱਲਦੀਆਂ ਰਹਿਣਗੀਆਂ ਇਹ ਸਕੀਮਾਂ ਚੱਲਦੀਆਂ ਰਹਿਣਗੀਆਂ ਜਾਂ ਸਿਰਫ ਚੁਣਾਵੀ ਸਟੰਟ ਹੀ ਹੈ। ਜੋ ਕੰਮ ਕੈਪਟਨ ਸਾਢੇ ਚਾਰ ਸਾਲਾਂ ਵਿੱਚ ਨਹੀਂ ਕਰ ਰਿਹਾ ਅਚਾਨਕ ਹੀ ਸੀ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੋਲ ਅਜਿਹੀ ਕਿਹੜੀ ਗਿੱਦੜ ਸਿੰਗੀ ਆ ਗਈ ਕਿ ਉਨ੍ਹਾਂ ਨੇ ਰਾਤੋ ਰਾਤ ਹੀ ਸਾਰੇ ਵਿਕਾਸ ਕਾਰਜਾਂ ਵਿੱਚ ਹਨ੍ਹੇਰੀ ਲਿਆ ਦਿੱਤੀ ਹੈ ।ਵਿਧਾਨ ਸਭਾ ਚੋਣਾਂ ਵਿੱਚ ਜਿੱਥੇ ਕਾਂਗਰਸ ਪਾਰਟੀ ਦਾ ਮੁਕਾਬਲਾ ਦੂਜੇ ਸਿਆਸੀ ਦਲਾ ਨਾਲ ਹੋਵੇਗਾ ਉੱਥੇ ਹੀ ਕਾਂਗਰਸ ਦੀਆਂ ਦੋ ਟੀਮਾਂ ਖੇਡਣਗੀਆਂ ਟੀਮ 1ਕਾਂਗਰਸ ਅਤੇ ਬੀ ਟੀਮ ਕੈਪਟਨ ਕੈਪਟਨ ਅਮਰਿੰਦਰ ਸਿੰਘ ਵੀ ਹੋਵੇਗੀ ਇਹ ਨਜ਼ਾਰਾ ਵੇਖਣ ਯੋਗ ਹੋਵੇਗਾ ਕਿ ਸਾਢੇ ਚਾਰ ਸਾਲ ਸਰਕਾਰ ਚਲਾਉਣ ਵਾਲੀ ਬੀ ਟੀਮ ਦੇ ਮੁਖੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬੀ ਟੀਮ ਬਾਜੀ ਮਾਰਦੀ ਹੈ ।ਜਾਂ ਕੁਝ ਮਹੀਨੇ ਸਰਕਾਰ ਚਲਾਉਣ ਵਾਲੀ ਚਰਨਜੀਤ ਸਿੰਘ ਚੰਨੀ ਦੀ ਟੀਮ ।ਇਹ ਤਾਂ ਇਤਿਹਾਸ ਗਵਾਹ ਹੈ ਕਿ ਜਿਸ ਲਈ ਸਰਕਾਰ ਅਤੇ ਪਾਰਟੀ ਤੋਂ ਬਾਗੀ ਹੋ ਕੇ ਚੋਣਾਂ ਲੜੀਆਂ ਕਦੇ ਉਨ੍ਹਾਂ ਨੂੰ ਬਹੁਤੀ ਵੱਡੀ ਜਿੱਤ ਨਸੀਬ ਨਹੀਂ ਹੋਈ। ਅਜਿਹਾ ਹੀ ਕੈਪਟਨ ਅਮਰਿੰਦਰ ਸਿੰਘ ਨਾਲ ਹੋਵੇਗਾ ਹੋ ਸਕਦਾ ਹੈ ਕਿ ਉਸਦੇ ਨਾਲ ਆਏ ਕੁਝ ਵਿਧਾਇਕ ਆਪਣੀਆਂ ਸੀਟਾਂ ਬਚਾ ਸਕਣ ਪਰ ਕੈਪਟਨ ਲਈ ਵੱਡੀ ਜਿੱਤ ਪ੍ਰਾਪਤ ਕਰਨਾ ਟੇਢੀ ਖੀਰ ਹੋਵੇਗੀ । ਬੇਸ਼ੱਕ ਕਾਂਗਰਸ ਪਾਰਟੀ ਹਰ ਰੋਜ਼ ਲੋਕ ਲੁਭਾਵਣੇ ਵਾਅਦੇ ਕਰ ਰਹੀ ਹੈ ।ਪਰ ਸਾਢੇ ਚਾਰ ਸਾਲਾਂ ਦਾ ਨਿਕੰਮਾਪਣ ਅਤੇ ਨਾ ਹੀ ਕੀਤੇ ਗਏ ਕੰਮਾਂ ਦਾ ਦਾਗ਼ ਧੋਣਾ ਚਰਨਜੀਤ ਸਿੰਘ ਚੰਨੀ ਲਈ ਸੌਖਾ ਨਹੀਂ ਹੋਵੇਗਾ ।ਇਹ ਤਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਹੀ ਸਾਫ ਹੋ ਸਕੇਗਾ ਕਿ ਚੰਨੀ ਦੇ ਤਿੰਨ ਮਹੀਨਿਆਂ ਦੀ ਕਾਰਗੁਜ਼ਾਰੀ ਕਿੰਨੀਆਂ ਕੁ ਸੀਟਾਂ ਜਿੱਤਣ ਵਿਚ ਕਾਂਗਰਸ ਪਾਰਟੀ ਜਿੱਤਣ ਚ ਮਦਦ ਕਰੇਗੀ। ਮੁਕਾਬਲਾ ਇੰਨਾ ਸੌਖਾ ਨਹੀਂ ਹੈ ਕਾਂਗਰਸ ਪਾਰਟੀ ਨੂੰ ਵੀ ਇਕ ਲੰਮਾ ਸੰਘਰਸ਼ ਲੜਨਾ ਪਵੇਗਾ ਕਿਉਂਕਿ ਪਿਛਲੇ ਸਾਲਾਂ ਦੌਰਾਨ ਉਨ੍ਹਾਂ ਦੀ ਕਾਰਗੁਜ਼ਾਰੀ ਕੋਈ ਬਹੁਤ ਵਧੀਆ ਨਹੀਂ ਕੀਤੀ ਕੀਤੇ ਹੋਏ ਸਾਰੇ ਵਾਅਦੇ ਉੱਥੇ ਦੇ ਉੱਥੇ ਹੀ ਖੜ੍ਹੇ ਹਨ।