*ਕੈਨੇਡਾ ਦਾ ਗੇੜਾ ਅਜੇ ਔਖੀ! ਕੌਮਾਂਤਰੀ ਉਡਾਣਾਂ ‘ਤੇ ਲੱਗ ਸਕਦੀ ਮਹੀਨੇ ਦੀ ਹੋਰ ਪਾਬੰਦੀ*

0
69

ਔਟਵਾ 21,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ) : ਕੈਨੇਡੀਅਨ ਸਰਕਾਰ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ ਉੱਤੇ ਇੱਕ ਹੋਰ ਮਹੀਨੇ ਦੀ ਪਾਬੰਦੀ ਲਾਏ ਜਾਣ ਦੀ ਸੰਭਾਵਨਾ ਹੈ। ਇਸ ਬਾਰੇ ਐਲਾਨ ਸੋਮਵਾਰ ਨੂੰ ਕੈਨੇਡੀਅਨ ਅਧਿਕਾਰੀਆਂ ਦੁਆਰਾ ਕੀਤਾ ਜਾਵੇਗਾ। ਇੱਕ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਇਸ ਫੈਸਲੇ ਦੀ ਜਾਣਕਾਰੀ ਪਹਿਲਾਂ ਹੀ ਭਾਰਤ ਸਰਕਾਰ ਨੂੰ ਦਿੱਤੀ ਗਈ ਹੈ।

ਉਡਾਣਾਂ ਮੁਲਤਵੀ ਰੱਖਣ ਦੀ ਸ਼ੁਰੂਆਤ ਅਸਲ ਵਿੱਚ 22 ਅਪ੍ਰੈਲ ਨੂੰ ਕੀਤੀ ਗਈ ਸੀ ਤੇ 30 ਦਿਨਾਂ ਤੱਕ ਚੱਲਣੀ ਸੀ। ਹਾਲਾਂਕਿ, ਇਸ ਨੂੰ 21 ਮਈ ਨੂੰ 30 ਹੋਰ ਦਿਨਾਂ ਲਈ ਵਧਾ ਦਿੱਤਾ ਗਿਆ ਸੀ ਤੇ ਹੁਣ 30 ਹੋਰ ਦਿਨਾਂ ਲਈ ਵਾਧਾ ਲਾਗੂ ਕੀਤਾ ਜਾਵੇਗਾ।

ਇਹ ਕਦਮ ਅਸਲ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਵੱਲੋਂ ਇਸ ਮਾਮਲੇ ਉੱਤੇ ਕਾਰਵਾਈ ਕਰਨ ਲਈ ਦਬਾਅ ਵਧਣ ਦੇ ਮੱਦੇਨਰ ਹੀ ਚੁੱਕਿਆ ਗਿਆ ਸੀ, ਜਦੋਂ ਕਿ ਭਾਰਤ ਵਿੱਚ ਪੈਦਾ ਹੋਣ ਵਾਲੇ ਕੋਰੋਨਾਵਾਇਰਸ ਦੇ ਡੈਲਟਾ ਵੇਰੀਐਂਟ ਦੇ ਕਈ ਕੇਸ ਕੈਨੇਡਾ ਵਿੱਚ ਸਾਹਮਣੇ ਆਏ ਸਨ।

ਕੈਨੇਡਾ ਦੀਆਂ ਸੂਬਾਈ ਸਰਕਾਰਾਂ ਤੋਂ ਇਹ ਮੰਗਾਂ ਵੀ ਉੱਠਦੀਆਂ ਰਹੀਆਂ ਹਨ ਕਿ ਇਨ੍ਹਾਂ ਉਡਾਣਾਂ ਨੂੰ ਜਲਦੀ ਤੋਂ ਜਲਦੀ ਰੋਕਿਆ ਜਾਵੇ ਕਿਉਂਕਿ ਭਾਰਤ ਤੋਂ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟਸ ਦੇ ਕੈਨੇਡਾ ਵਿੱਚ ਆ ਜਾਣ ਦਾ ਖ਼ਤਰਾ ਹੈ।

ਭਾਵੇਂ ਇਹ ਮਨਾਹੀ ਅਪ੍ਰੈਲ ਵਿਚ ਭਾਰਤ ਵਿਚ ਮਾਮਲਿਆਂ ਵਿਚ ਰਿਕਾਰਡ ਵਾਧਾ ਦਰਜ ਕਰਨ ਦੇ ਬਾਅਦ ਲਾਗੂ ਕੀਤੀ ਗਈ ਸੀ, ਪਰ ਸੰਕਟ ਮਈ ਮਹੀਨੇ ਵਿੱਚ ਵੀ ਬਣਿਆ ਰਿਹਾ ਸੀ। ਹੁਣ ਭਾਵੇਂ ਭਾਰਤ ਵਿਚ ਰੋਜ਼ਾਨਾ ਮਾਮਲਿਆਂ ਵਿਚ ਮਹੱਤਵਪੂਰਣ ਗਿਰਾਵਟ ਆਉਣ ਲੱਗੀ ਹੈ ਪਰ ਇਸ ਦੇ ਬਾਵਜੂਦ ਉਡਾਣਾਂ ਉੱਤੇ ਪਾਬੰਦੀ ਬਣੀ ਰਹੇਗੀ।

ਹਾਲਾਂਕਿ, ਕੋਵਿਡ-19 ਦਾ ਡੈਲਟਾ ਰੂਪ ਵਿਆਪਕ ਰੂਪ ਵਿੱਚ ਫੈਲ ਚੁੱਕਾ ਹੈ, ਕੈਨੇਡੀਅਨ ਸਿਹਤ ਅਧਿਕਾਰੀ ਇਸ ਨੂੰ ਅਸਲ ਵਾਇਰਸ ਨਾਲੋਂ 150% ਵਧੇਰੇ ਤਾਕਤਵਰ ਤੇ ਤੁਰੰਤ ਲੱਗਣ ਵਾਲਾ ਮੰਨਦੇ ਹਨ। ਭਾਰਤ ਵਿੱਚ ਜਦੋਂ ਡੈਲਟਾ ਵੇਰੀਐਂਟ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ, ਕੈਨੇਡੀਅਨ ਪ੍ਰੈਸ ਨੇ ਤਦ ਹੀ ਇਸ ਬਾਰੇ ਰਿਪੋਰਟ ਕਰ ਦਿੱਤੀ ਸੀ।

ਇਹ ਵੀ ਕਿਹਾ ਗਿਆ ਹੈ ਕਿ ਹਫ਼ਤੇ ਦੇ ਸ਼ੁਰੂ ਵਿਚ, ਇਹ ਗਿਣਤੀ 1,187 ਸੀ, ਜਿਸ ਨਾਲ ਕੇਸਾਂ ਦੀ ਗਿਣਤੀ ਵਿਚ ਤਕਰੀਬਨ ਦੋ-ਤਿਹਾਈ ਵਾਧਾ ਹੋਇਆ ਹੈ। ਓਂਟਾਰੀਓ ਪ੍ਰਾਂਤ ਦੇ ਸਿਹਤ ਅਧਿਕਾਰੀਆਂ ਨੇ ਵੀ ਚਿਤਾਵਨੀ ਦਿੱਤੀ ਹੈ ਕਿ ਨਵਾਂ ਕੋਰੋਨਾ ਵੇਰੀਐਂਟ ਇੱਕ ਮਹੀਨੇ ਦੇ ਅੰਦਰ ਕੇਸਾਂ ਦੀ ਗਿਣਤੀ ਚੋਖੀ ਵਧਾ ਸਕਦਾ ਹੈ। ਜਨਤਕ ਸਿਹਤ ਅਧਿਕਾਰੀਆਂ ਨੇ ਰੋਜ਼ਾਨਾ ਮਾਮਲਿਆਂ ਦੀ ਸਹੀ ਗਿਣਤੀ ਨੂੰ ਅਜੇ ਤਕ ਅਪਡੇਟ ਨਹੀਂ ਕੀਤਾ ਹੈ।

NO COMMENTS