*ਕੈਨੇਡਾ ’ਚ ਭਾਰਤ ਸਮੇਤ ਕੌਮਾਂਤਰੀ ਵਿਦਿਆਰਥੀਆਂ ਦੇ ਦਾਖ਼ਲੇ ’ਤੇ ਰੋਕ ਦੀ ਤਿਆਰੀ*

0
71

ਚੰਡੀਗੜ੍ਹ 2,ਮਈ(ਸਾਰਾ ਯਹਾਂ) : ਕੋਰੋਨਾ ਵਾਇਰਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਕੈਨੇਡਾ ਦੇ ਓਂਟਾਰੀਓ ਸੂਬੇ ’ਚ ਭਾਰਤ ਸਮੇਤ ਹੋਰ ਦੇਸ਼ਾਂ ਦੇ ਵਿਦਿਆਰਥੀਆਂ ਦਾ ਦਾਖ਼ਲਾ ਰੋਕੇ ਜਾਣ ਦੀ ਤਿਆਰੀ ਹੈ। ਓਂਟਾਰੀਓ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨਾਲ ਜੂਝ ਰਿਹਾ ਹੈ।

‘ਗਲੋਬਲ ਨਿਊਜ਼’ ਦੀ ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੋਰੋਨਾ ਮਹਾਮਾਰੀ ਨਾਲ ਮੁਕਾਬਲਾ ਕਰਨ ਲਈ ਸਰਕਾਰ ਓਂਟਾਰੀਓ ’ਚ ਕੌਮਾਂਤਰੀ ਵਿਦਿਆਰਥੀਆਂ ਦੇ ਦਾਖ਼ਲੇ ਨੂੰ ਰੋਕਣ ਬਾਰੇ ਵਿਚਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਉਨ੍ਹਾਂ ਨੂੰ ਸੂਬੇ ਦੇ ਮੁਖੀ ਡਗ਼ ਫ਼ੋਰਡ ਨੇ ਅਪੀਲ ਕੀਤੀ ਸੀ। ਮੌਜੂਦਾ ਸਮੇਂ ’ਚ ਅਜਿਹੀ ਅਪੀਲ ਕਰਨ ਵਾਲਾ ਓਂਟਾਰੀਓ ਇੱਕੋ-ਇੱਕ ਸੂਬਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨਾਲ ਚਰਚਾ ਤੋਂ ਬਾਅਦ ਉਹ ਇਸ ਅਪੀਲ ਨੂੰ ਰਸਮੀ ਰੂਪ ਦੇਣਗੇ।

ਭਾਵੇਂ ਵਿਦਿਆਰਥੀਆਂ ਦੇ ਦਾਖ਼ਲੇ ਨੂੰ ਲੈ ਕੇ ਹਾਲੇ ਇਹ ਸਪੱਸ਼ਟ ਨਹੀਂ ਹੈ ਕਿ ਇਹ ਤਬਦੀਲੀ ਕਦੋਂ ਤੱਕ ਹੋਵੇਗੀ ਜਾਂ ਕਦੋਂ ਤੱਕ ਰਹੇਗੀ। ਇਸ ਵੇਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੈਨੇਡਾ ਦੇ ਕੋਵਿਡ-19 ਯਾਤਰਾ ਨਿਯਮਾਂ ਤੋਂ ਛੋਟ ਹਾਸਲ ਹੈ। ਔਟਵਾ ਸਥਿਤ ਇੱਕ ਸਿੱਖਿਆ ਸੇਵਾ ਪ੍ਰੋਵਾਈਡਰ ‘ਕੈਨੇਡੀਅਨ ਬਿਊਰੋ ਫ਼ਾਰ ਇੰਟਰਨੈਸ਼ਨਲ ਐਜੂਕੇਸ਼ਨ’ (CBII) ਅਨੁਸਾਰ ਕੈਨੇਡਾ ’ਚ 2020 ਵਿੱਚ 5,30540 ਅੰਤਰਰਾਸ਼ਟਰੀ ਵਿਦਿਆਰਥੀ ਸਨ, ਇਨ੍ਹਾਂ ਵਿੱਚੋਂ ਜ਼ਿਆਦਾਤਰ ਭਾਰਤ (34 ਫ਼ੀਸਦੀ) ਉਸ ਤੋਂ ਬਾਅਦ ਚੀਨਤੋਂ (22 ਫ਼ੀ ਸਦੀ) ਸਨ। ਇਨ੍ਹਾਂ ਵਿੱਚ ਉਨਟਾਰੀਓ ’ਚ ਸਭ ਤੋਂ ਵੱਧ 2,42,825 ਵਿਦੇਸ਼ੀ ਵਿਦਿਆਰਥੀ (46 ਫ਼ੀਸਦੀ) ਹਨ।

ਭਾਰਤ ਦਾ ਕਰੋਨਾ ਸੰਕਟ ਬੇਹੱਦ ਗੰਭੀਰ

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਭਾਰਤ ਵਿੱਚ ਹਾਲੇ ਕਰੋਨਾ ਦੇ ਕੇਸਾਂ ਦੀ ਸਿਖ਼ਰ ਨਹੀਂ ਹੋਈ ਹੈ ਤੇ ਜਿਸ ਹਿਸਾਬ ਨਾਲ ਮਾਮਲੇ ਵੱਧ ਰਹੇ ਹਨ, ਸਥਿਤੀ ਬਹੁਤ ਜ਼ਿਆਦਾ ਗੰਭੀਰ ਹੈ।

ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਆਲਮੀ ਕੋਵਿਡ ਰਿਸਪਾਂਸ ਤੇ ਸਿਹਤ ਸੁਰੱਖਿਆ ਲਈ ਕੋਆਰਡੀਨੇਟਰ ਥਾਪੇ ਗਏ ਗੇਲ ਈ. ਸਮਿਥ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦ ਕੇਸ ਵਧਦੇ ਹਨ ਤਾਂ ਵਾਇਰਸ ਦੀ ਲਪੇਟ ਵਿਚ ਆਉਣ, ਬੀਮਾਰ ਪੈਣ ਤੇ ਫਿਰ ਇਲਾਜ ਦੀ ਲੋੜ ਪੈਣ ਦੇ ਸਮੇਂ ਵਿਚ ਫ਼ਰਕ ਹੁੰਦਾ ਹੈ। ਉਨ੍ਹਾਂ ਕਿਹਾ ਕਿ ਤੁਰੰਤ  ਕੇਸ ਵਧਦੇ ਹਨ ਤਾਂ ਆਕਸੀਜਨ ਤੇ ਟੀਕਾਕਰਨ, ਪੀਪੀਈ ਤੇ ਟੈਸਟ ਦੀ ਜ਼ਿਆਦਾ ਲੋੜ ਉੱਭਰਦੀ ਹੈ।

NO COMMENTS