ਸੰਗਰੂਰ 08,ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ) ਸੰਗਰੂਰ ਜੇਲ੍ਹ ਅਕਸਰ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਇਸ ਵਾਰ ਮਾਮਲਾ ਹੈ ਜੇਲ੍ਹ ‘ਚ ਬੰਦ ਕੈਦੀਆਂ ਤੋਂ ਪੈਸੇ ਲੈਕੇ ਮੋਬਾਇਲ ਸੁਵਿਧਾ ਦੇਣ ਅਤੇ ਉਨ੍ਹਾਂ ਦਾ ਇਲਾਜ ਬਾਹਰ ਦੇ ਹਸਪਤਾਲਾਂ ‘ਚ ਕਰਵਾਉਣਾ ਤੇ ਕੋਵਿਡ ਦੇ ਚੱਲਦਿਆਂ ਇਕਾਂਤਵਾਸ ਸਮੇਂ ‘ਚ ਜ਼ਿਆਦਾ ਦੇਰ ਰੱਖਣਾ ਸ਼ਾਮਲ ਹੈ। ਜਿਸ ਦੀ ਜਾਂਚ ਡੀਆਈਜੀ ਜੇਲ੍ਹ ਵੱਲੋਂ ਕਰਵਾਈ ਜਾਣ ਤੋਂ ਬਾਅਦ ਸੁਪਰਿਟੈਂਡੇਂਟ ਤੇ ਡਿਪਟੀ ਸੁਪਰਿਟੈਂਡੇਂਟ ਤੇ ਜੇਲ੍ਹ ਵਾਰਡਨ ‘ਤੇ ਮਾਮਲਾ ਦਰਜ ਕੀਤਾ ਗਿਆ ਹੈ।
ਜਿਸ ਦੀ ਜਾਂਚ ਅਜੇ ਵੀ ਜਾਰੀ ਹੈ। ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਜੇਲ੍ਹ ਸੰਗਰੂਰ ਦੇ ਸੁਪਰਿਟੈਂਡੇਂਟ ਬਲਵਿੰਦਰ ਸਿੰਘ, ਡਿਪਟੀ ਜੇਲ੍ਹ ਸੁਪਰਿਟੈਂਡੇਂਟ ਅਮਰ ਸਿੰਘ ਤੇ ਵਾਰਡਨ ਗੁਰਪ੍ਰਤਾਪ ਸਿੰਘ ਦੇ ਨਾਂਅ ਸ਼ਾਮਲ ਹਨ।
ਸੰਗਰੂਰ ਦੇ ਡੀਐਸਪੀ ਸਤਪਾਲ ਸ਼ਰਮਾ ਨੇ ਦੱਸਿਆ ਸਿਟੀ ਵਨ ਪੁਲਿਸ ਥਾਣੇ ‘ਚ ਡੀਆਈਜੀ ਜੇਲ੍ਹ ਦੇ ਆਦੇਸ਼ਾਂ ਦੇ ਉੱਪਰ ਸੰਗਰੂਰ ਜੇਲ੍ਹ ਦੇ ਜ਼ਿਲ੍ਹਾ ਸੰਗਰੂਰ ਦੇ ਸੁਪਰਿਟੈਂਡੇਂਟ ਬਲਵਿੰਦਰ ਸਿੰਘ, ਡਿਪਟੀ ਜੇਲ੍ਹ ਸੁਪਰਿਟੈਂਡੇਂਟ ਅਮਰ ਸਿੰਘ ਤੇ ਵਾਰਡਨ ਗੁਰਪ੍ਰਤਾਪ ਸਿੰਘ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਿਸ ਤੋਂ ਬਾਅਦ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।