*ਕੇ.ਐਲ.ਚਾਂਦ ਟਰੱਸਟ ਵਲੋਂ ਬਿਮਾਰਾਂ ਤੇ ਅੰਗਹੀਣਾਂ ਦੀ ਸੇਵਾ ਦਾ ਉਪਰਾਲਾ ਸ਼ਲਾਘਾਯੋਗ – ਲਾਇਨ ਕੰਗ*

0
6

ਫਗਵਾੜਾ 29 ਨਵੰਬਰ (ਸਾਰਾ ਯਹਾਂ/ਸ਼ਿਵ ਕੋੜਾ) ਕੇ.ਐਲ. ਚਾਂਦ ਵੈਲਫੇਅਰ ਟਰੱਸਟ ਯੂ.ਕੇ. ਦੀ ਪੰਜਾਬ ਇਕਾਈ ਵਲੋਂ ਮੁਹੱਲਾ ਪਲਾਹੀ ਗੇਟ ਦੀ ਇੱਕ ਲੋੜਵੰਦ ਬਿਮਾਰ ਤੇ ਬਜੁਰਗ ਔਰਤ ਨੂੰ ਵਹੀਲ ਚੇਅਰ ਭੇਂਟ ਕਰਨ ਦਾ ਨੇਕ ਉਪਰਾਲਾ ਕੀਤਾ ਗਿਆ। ਟਰੱਸਟ ਦੀ ਟੀਮ ਨੇ ਸੂਬਾ ਕੋਆਰਡੀਨੇਟਰ ਰਾਜਿੰਦਰ ਕੁਮਾਰ ਬੰਟੀ ਦੀ ਅਗਵਾਈ ਹੇਠ ਲੋੜਵੰਦ ਮਹਿਲਾ ਦੇ ਗ੍ਰਹਿ ਵਿਖੇ ਮੋਹਤਬਰ ਵਿਅਕਤੀਆਂ ਦੀ ਹਾਜਰੀ ਵਿਚ ਵਹੀਲ ਚੇਅਰ ਭੇਂਟ ਕੀਤੀ ਅਤੇ ਨਾਲ ਹੀ ਇਲਾਜ ਲਈ ਆਰਥਕ ਸਹਾਇਤਾ ਰਾਸ਼ੀ ਵੀ ਦਿੱਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਪਹੁੰਚੇ ਲਾਇਨਜ ਇੰਟਰਨੈਸ਼ਨਲ 321-ਡੀ ਦੇ ਡਿਸਟ੍ਰਿਕਟ ਚੇਅਰਮੈਨ (ਪੀਸ ਪੋਸਟਰ) ਲਾਇਨ ਗੁਰਦੀਪ ਸਿੰਘ ਕੰਗ ਐਮ.ਜੇ.ਐਫ. ਨੇ ਟਰੱਸਟ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਟਰੱਸਟ ਵਲੋਂ ਅੰਗਹੀਣਾਂ, ਬਿਮਾਰਾਂ ਤੇ ਬਜੁਰਗਾਂ ਦੀ ਜੋ ਸੇਵਾ ਸਹਾਇਤਾ ਵਹੀਲ ਚੇਅਰਾਂ ਅਤੇ ਟਰਾਈ ਸਾਇਕਲਾਂ ਵੰਡ ਕੇ ਅਤੇ ਆਰਟੀਫਿਸ਼ਲ ਅੰਗ ਲਗਵਾ ਜਾਂ ਮਾਲੀ ਸਹਾਇਤਾ ਦੇ ਰੂਪ ਵਿਚ ਕੀਤੀ ਜਾ ਰਹੀ ਹੈ ਉਹ ਸਮਾਜ ਨੂੰ ਸੇਧ ਦੇਣ ਵਾਲੀ ਹੈ। ਇਸ ਮੌਕੇ ਟਰੱਸਟ ਦੇ ਮੈਂਬਰ ਡਾ. ਪਾਲੀ ਸਕਾਟਲੈਂਡ, ਜਸਵਿੰਦਰ ਸਿੰਘ ਠੇਕੇਦਾਰ ਅਕਾਲਗੜ੍ਹ, ਗੁਰਨਾਮ ਪਾਲ ਪ੍ਰਧਾਨ ਗੁਰੂ ਰਵਿਦਾਸ ਮੰਦਰ ਅਕਾਲਗੜ੍ਹ ਅਤੇ ਜਨਤਾ ਸੇਵਾ ਸੰਮਤੀ ਦੇ ਪ੍ਰਧਾਨ ਵਿਪਨ ਖੁਰਾਣਾ ਤੋਂ ਇਲਾਵਾ ਹੋਰ ਪਤਵੰਤੇ ਹਾਜ਼ਰ ਸਨ।

NO COMMENTS