*ਕੇਨੈਡਾ ‘ਚ ਹਿੰਦੂ ਮੰਦਰ ‘ਤੇ ਹੋਏ ਹਮਲੇ ਦੀ ਕੀਤੀ ਨਿੰਦਾ*

0
78

ਮਾਨਸਾ 07 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ)ਕੇਨੈਡਾ ਦੇ ਸ਼ਹਿਰ ਬਰੈਂਪਟਨ ਵਿਖੇ ਬੀਤੇ ਦਿਨੀਂ ਮੰਦਰ ਤੇ ਹੋਏ ਹਮਲੇ ਦੇ ਵਿਰੋਧ ਵਿਚ ਸ੍ਰੀ ਸਨਾਤਨ ਧਰਮ ਸਭਾ ਵੱਲੋ ਸ਼ਹਿਰ ਦੀਆਂ ਵੱਖ ਵੱਖ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਪ੍ਰਧਾਨ ਵਿਨੋਦ ਭੰਮਾ ਦੀ ਅਗਵਾਈ ਵਿਚ ਲਕਸ਼ਮੀ ਨਰਾਇਣ ਮੰਦਰ ਵਿਖੇ ਇਕ ਮੀਟਿੰਗ ਕਰਕੇ ਕੜੇ ਸ਼ਬਦਾਂ ਚ ਨਿੰਦਾ ਕੀਤੀ ਹੈ।ਇਸ ਦੋਰਾਨ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਨੂੰ ਰੋਕਣ ਲਈ ਉਥੋਂ ਦੀ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਜੋ ਵੀ ਇਸ ਵਿਚ ਦੋਸ਼ੀ ਹਨ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਭਾਈਚਾਰਕ ਸਾਂਝ ਨੂੰ ਤੋੜਣ ਦਾ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਵੱਖਵਾਦੀ ਤਾਕਤਾਂ ਜੋਂ ਕਿ ਸਿੱਖ ਨਹੀਂ ਹਨ ਇਹ ਘਿਨਾਉਣੇ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਕਦੇ ਵੀ ਅਜਿਹਾ ਕੰਮ ਨਹੀਂ ਕਰ ਸਕਦੇ। ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਹਿੰਦੂ ਦੀ ਰੱਖਿਆ ਲਈ ਆਪਣੇ ਪੁੱਤਰ ਵਾਰ ਦਿੱਤਾ ਸੀ।ਪਰ ਇਹ ਜੋਂ ਕੁਝ ਲੋਕ ਇਹ ਕੰਮ ਕਰ ਰਹੇ ਹਨ ਇਹ ਠੀਕ ਨਹੀਂ ਹੈ। ਸਾਡੀ ਏਕਤਾ ਅੱਜ ਵੀ ਕਾਇਮ ਹੈ । ਕੁਝ ਵੱਖਵਾਦੀ ਅੱਤਵਾਦੀਆਂ ਵਲੋਂ ਮੰਦਰਾਂ ਤੇ ਕੀਤੇ ਜਾ ਰਹੇ ਹਮਲੇ ਕਦੇ ਵੀ ਬਰਦਾਸ਼ਤ ਨਹੀਂ ਜਾਣਗੇ। ਅਸੀਂ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਤੋਂ ਮੰਗ ਕਰਦੇ ਹਾਂ ਕਿ ਅਜਿਹੇ ਵਿਆਕਤੀਆਂ ਦੇ ਵੀਜੇ ਤੇ ਪਾਸਪੋਰਟ ਰੱਦ ਕੀਤੇ ਜਾਣ। ਅਜਿਹੇ ਵਿਆਕਤੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉਨ੍ਹਾਂ ਨੂੰ ਬਲੈਕ ਲਿਸਟ ਚ ਪਾ ਕੇ ਅੱਤਵਾਦੀ ਐਲਾਨਿਆ ਜਾਵੇ।ਇਸ ਤੋਂ ਇਲਾਵਾ ਵਿਦੇਸ਼ਾਂ ਵਿਚ ਹਿੰਦੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ।ਇਸ ਮੌਕੇ ਸ਼ਮੀਰ ਛਾਬੜਾ, ਮੱਘਰ ਮੱਲ ਖਿਆਲਾਂ,ਰਜੇਸ਼ ਪੰਧੇਰ, ਬਿੰਦਰ ਪਾਲ ਗਰਗ, ਸੁਰਿੰਦਰ ਲਾਲੀ,ਦਰਸ਼ਨ ਦਰਸ਼ੀ, ਬਲਜੀਤ ਸ਼ਰਮਾ, ਦਰਸ਼ਨ ਪਾਲ, ਰਾਜ ਟਿੱਡਾ, ਰਮੇਸ਼ ਟੋਨੀ, ਤਰਸੇਮ ਚੰਦ ਤੇ ਇਲਾਵਾ ਵੱਡੀ ਗਿਣਤੀ ਵਿਚ ਸ਼ਹਿਰ ਵਾਸੀ ਹਾਜ਼ਰ ਸਨ।

NO COMMENTS